13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2025

ਅਮਰੀਕੀ ਜਲ ਸੈਨਾ ਦਾ ਲੜਾਕੂ ਜਹਾਜ਼ ਹੋਇਆ ਹਾਦਸਾਗ੍ਰਸਤ

ਵਾਸ਼ਿੰਗਟਨ, ਡੀ.ਸੀ. 31 ਜੁਲਾਈ- ਅਮਰੀਕੀ ਜਲ ਸੈਨਾ ਦਾ ਐਫ਼-35 ਲੜਾਕੂ ਜਹਾਜ਼ ਕੈਲੀਫੋਰਨੀਆ ਦੇ ਨੇਵਲ ਏਅਰ ਸਟੇਸ਼ਨ ਲੇਮੂਰ ਨੇੜੇ ਹਾਦਸਾਗ੍ਰਸਤ ਹੋ ਗਿਆ। ਨੇਵੀ ਦੇ ਬਿਆਨ......

Ad Position 21
No active advertisement
ਅਜੀਤ ਡੈਸਕ 31-07-2025

ਵਾਸ਼ਿੰਗਟਨ, ਡੀ.ਸੀ. 31 ਜੁਲਾਈ- ਅਮਰੀਕੀ ਜਲ ਸੈਨਾ ਦਾ ਐਫ਼-35 ਲੜਾਕੂ ਜਹਾਜ਼ ਕੈਲੀਫੋਰਨੀਆ ਦੇ ਨੇਵਲ ਏਅਰ ਸਟੇਸ਼ਨ ਲੇਮੂਰ ਨੇੜੇ ਹਾਦਸਾਗ੍ਰਸਤ ਹੋ ਗਿਆ। ਨੇਵੀ ਦੇ ਬਿਆਨ ਅਨੁਸਾਰ, ਪਾਇਲਟ ਇਸ ਸਮੇਂ ਸੁਰੱਖਿਅਤ ਅਤੇ ਖ਼ਤਰੇ ਤੋਂ ਬਾਹਰ ਹੈ। ਇਹ ਜਹਾਜ਼ ਸਟਰਾਈਕ ਫਾਈਟਰ ਸਕੁਐਡਰਨ 125 ‘ਰਫ ਰੇਡਰਜ਼’ ਨਾਲ ਜੁੜਿਆ ਹੋਇਆ ਸੀ। ਇਸ ਯੂਨਿਟ ਦੇ ਜਹਾਜ਼ ਜ਼ਿਆਦਾਤਰ ਪਾਇਲਟਾਂ ਅਤੇ ਹਵਾਈ ਚਾਲਕ ਦਲ ਨੂੰ ਸਿਖਲਾਈ ਦੇਣ ਲਈ ਵਰਤੇ ਜਾਂਦੇ ਹਨ। ਹਾਦਸੇ ਤੋਂ ਬਾਅਦ ਅਮਰੀਕੀ ਜਲ ਸੈਨਾ ਅਲਰਟ ’ਤੇ ਹੈ। ਫਿਲਹਾਲ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਸੰਬੰਧੀ ਹੋਰ ਵੇਰਵਿਆਂ ਦੀ ਉਡੀਕ ਵੀ ਕੀਤੀ ਜਾ ਰਹੀ ਹੈ।

Ad Position 22
No active advertisement
ਪਿਛਲੀ ਖ਼ਬਰ ਪੱਠੇ ਕੁਤਰਦਿਆਂ ਟੋਕੇ ਵਿਚ ਆਇਆ ਅਚਾਨਕ ਕਰੰਟ, 2 ਨੌਜਵਾਨਾਂ ਦੀ ਮੌਤ ਅਗਲੀ ਖ਼ਬਰ ਨਕਾਬਪੋਸ਼ ਨੌਜਵਾਨ ਵਿਦਿਆਰਥਣ ਦੇ ਪੇਟ ’ਚ ਚਾਕੂ ਮਾਰ ਕੇ ਫ਼ਰਾਰ , ਵਿਦਿਆਰਥਣ ਜ਼ਖ਼ਮੀ
Ad Position 24