13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2025

ਪ੍ਰਧਾਨ ਮੰਤਰੀ ਮੋਦੀ ਸਿਰਫ਼ ਅਡਾਨੀ ਲਈ ਕਰਦੇ ਹਨ ਕੰਮ- ਰਾਹੁਲ ਗਾਂਧੀ

ਨਵੀਂ ਦਿੱਲੀ, 31 ਜੁਲਾਈ- ਅਮਰੀਕੀ ਰਾਸ਼ਟਰਪਤੀ ਟਰੰਪ ਦੀ ਮਰੀ ਹੋਈ ਅਰਥਵਿਵਸਥਾ ਵਾਲੀ ਟਿੱਪਣੀ ’ਤੇ ਲੋਕ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ....

Ad Position 21
No active advertisement
ਅਜੀਤ ਡੈਸਕ 31-07-2025

ਨਵੀਂ ਦਿੱਲੀ, 31 ਜੁਲਾਈ- ਅਮਰੀਕੀ ਰਾਸ਼ਟਰਪਤੀ ਟਰੰਪ ਦੀ ਮਰੀ ਹੋਈ ਅਰਥਵਿਵਸਥਾ ਵਾਲੀ ਟਿੱਪਣੀ ’ਤੇ ਲੋਕ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਸਿਰਫ਼ ਇਕ ਵਿਅਕਤੀ ਲਈ ਕੰਮ ਕਰਦੇ ਹਨ - ਅਡਾਨੀ। ਇਹ (ਭਾਰਤ-ਅਮਰੀਕਾ ਵਪਾਰ) ਸੌਦਾ ਹੋਵੇਗਾ ਅਤੇ ਪ੍ਰਧਾਨ ਮੰਤਰੀ ਮੋਦੀ ਬਿਲਕੁਲ ਉਹ ਹੀ ਕਰਨਗੇ, ਜੋ ਟਰੰਪ ਕਹਿੰਦੇ ਹਨ। ਉਨ੍ਹਾਂ ਕਿਹਾ ਕਿ ਅੱਜ ਭਾਰਤ ਦੇ ਸਾਹਮਣੇ ਮੁੱਖ ਮੁੱਦਾ ਇਹ ਹੈ ਕਿ ਸਰਕਾਰ ਨੇ ਸਾਡੀ ਆਰਥਿਕ, ਰੱਖਿਆ ਅਤੇ ਵਿਦੇਸ਼ ਨੀਤੀ ਨੂੰ ਤਬਾਹ ਕਰ ਦਿੱਤਾ ਹੈ।

ਉਹ ਇਸ ਦੇਸ਼ ਨੂੰ ਜ਼ਮੀਨ ’ਤੇ ਧੱਕ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਮੁੱਖ ਸਵਾਲ ਇਹ ਹੈ ਕਿ ਟਰੰਪ ਨੇ 30-32 ਵਾਰ ਦਾਅਵਾ ਕੀਤਾ ਹੈ ਕਿ ਉਸ ਨੇ ਜੰਗਬੰਦੀ ਕੀਤੀ ਹੈ। ਉਸ ਨੇ ਇਹ ਵੀ ਕਿਹਾ ਕਿ 5 ਭਾਰਤੀ ਜਹਾਜ਼ ਡਿੱਗ ਗਏ ਹਨ। ਟਰੰਪ ਹੁਣ ਕਹਿੰਦਾ ਹੈ ਕਿ ਉਹ 25% ਟੈਰਿਫ ਲਗਾਏਗਾ। ਪ੍ਰਧਾਨ ਮੰਤਰੀ ਮੋਦੀ ਜਵਾਬ ਕਿਉਂ ਨਹੀਂ ਦੇ ਪਾ ਰਹੇ? ਅਸਲ ਕਾਰਨ ਕੀ ਹੈ? ਉਨ੍ਹਾਂ ਦੇ ਹੱਥਾਂ ਵਿਚ ਕੰਟਰੋਲ ਕਿਸ ਦਾ ਹੈ?

Ad Position 22
No active advertisement
ਪਿਛਲੀ ਖ਼ਬਰ ਜਿੰਮ ਦੇ ਬਾਹਰ ਚਾਕੂ ਮਾਰ ਕੇ ਨੌਜਵਾਨ ਦਾ ਕਤਲ ਅਗਲੀ ਖ਼ਬਰ ਪੰਜਾਬ ’ਚ ਹੈ ਮਾਫ਼ੀਆ ਦਾ ਰਾਜ- ਸੁਖਪਾਲ ਸਿੰਘ ਖਹਿਰਾ
Ad Position 24