13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2025

ਜਿੰਮ ਦੇ ਬਾਹਰ ਚਾਕੂ ਮਾਰ ਕੇ ਨੌਜਵਾਨ ਦਾ ਕਤਲ

ਜਲੰਧਰ, 31 ਜੁਲਾਈ- ਜਲੰਧਰ ਦੇ ਪੱਛਮੀ ਹਲਕੇ ਵਿਚ ਅਪਰਾਧ ਦੀਆਂ ਘਟਨਾਵਾਂ ਦਾ ਗ੍ਰਾਫ਼ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਪੱਛਮੀ ਹਲਕੇ ਵਿਚ ਇਕ 18 ਸਾਲਾ ਨੌਜਵਾਨ ਦੇ ਕਤਲ....

Ad Position 21
No active advertisement
ਅਜੀਤ ਡੈਸਕ 31-07-2025

ਜਲੰਧਰ, 31 ਜੁਲਾਈ- ਜਲੰਧਰ ਦੇ ਪੱਛਮੀ ਹਲਕੇ ਵਿਚ ਅਪਰਾਧ ਦੀਆਂ ਘਟਨਾਵਾਂ ਦਾ ਗ੍ਰਾਫ਼ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਪੱਛਮੀ ਹਲਕੇ ਵਿਚ ਇਕ 18 ਸਾਲਾ ਨੌਜਵਾਨ ਦੇ ਕਤਲ ਦੀ ਘਟਨਾ ਸਾਹਮਣੇ ਆਈ ਹੈ। ਪੱਛਮੀ ਹਲਕੇ ਦੇ ਬਸਤੀ ਸ਼ੇਖ ਵਿਚ ਘਾਹ ਮੰਡੀ ਚੌਕ ਨੇੜੇ ਨੌਜਵਾਨ ਦੇ ਕਤਲ ਕਾਰਨ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ। ਲੋਕਾਂ ਨੇ ਹਲਕੇ ਵਿਚ ਕਾਨੂੰਨ ਵਿਵਸਥਾ ’ਤੇ ਸਵਾਲ ਉਠਾਉਣੇ ਸ਼ੁਰੂ ਕਰ ਦਿੱਤੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ, ਲਗਭਗ 10 ਤੋਂ 15 ਬਦਮਾਸ਼ਾਂ ਨੇ ਜਿੰਮ ਦੇ ਬਾਹਰ ਖੜ੍ਹੇ ਇਕ 18 ਸਾਲਾ ਨੌਜਵਾਨ ’ਤੇ ਹਮਲਾ ਕਰ ਦਿੱਤਾ। ਮੁਲਜ਼ਮਾਂ ਨੇ ਨੌਜਵਾਨ ਦੇ ਪੇਟ ਵਿਚ ਚਾਕੂ ਮਾਰ ਕੇ ਬੇ-ਰਹਿਮੀ ਨਾਲ ਕਤਲ ਕਰ ਦਿੱਤਾ। ਇਹ ਘਟਨਾ ਉੱਥੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਵਿਚ ਕੈਦ ਹੋ ਗਈ ਹੈ।

ਮ੍ਰਿਤਕ ਦੀ ਪਛਾਣ 18 ਸਾਲਾ ਰਾਹੁਲ, ਬਸਤੀ ਸ਼ੇਖ ਦੇ ਰਹਿਣ ਵਾਲੇ ਵਜੋਂ ਹੋਈ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਤਲ ਦੀ ਸੂਚਨਾ ਮਿਲਣ ਤੋਂ ਬਾਅਦ ਏ.ਸੀ.ਪੀ. ਵੈਸਟ ਸਰਵਨਜੀਤ ਸਿੰਘ ਅਤੇ ਥਾਣਾ ਇੰਚਾਰਜ ਸਾਹੀ ਚੌਧਰੀ ਮੌਕੇ ’ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕੁਝ ਨੌਜਵਾਨਾਂ ਨੇ 18 ਸਾਲਾ ਰਾਹੁਲ ਨੂੰ ਰਾਤ 12 ਵਜੇ ਘਰੋਂ ਬੁਲਾਇਆ ਅਤੇ ਲੈ ਗਏ, ਜਿਸ ਤੋਂ ਬਾਅਦ ਦੁਸਹਿਰਾ ਗਰਾਊਂਡ ਨੇੜੇ ਜਿੰਮ ਦੇ ਬਾਹਰ ਉਸ ਦਾ ਕਤਲ ਕਰ ਦਿੱਤਾ ਗਿਆ।

ਪੀੜਤ ਦੀ ਮਾਂ ਨੇ ਦੱਸਿਆ ਕਿ ਪੁੱਤਰ ’ਤੇ ਹਮਲਾ ਕਰਨ ਤੋਂ ਬਾਅਦ ਉਕਤ ਹਮਲਾਵਰਾਂ ਨੇ ਉਨ੍ਹਾਂ ਦੇ ਘਰ ਇੱਟਾਂ ਅਤੇ ਪੱਥਰਾਂ ਨਾਲ ਹਮਲਾ ਕਰ ਦਿੱਤਾ। ਜ਼ਖਮੀ ਰਾਹੁਲ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਰਾਹੁਲ ਦੇ ਜੀਜਾ ਲਾਲਾਰਾਮ ਨੇ ਦੱਸਿਆ ਕਿ ਉਸ ਨੂੰ ਦੇਰ ਰਾਤ 1 ਵਜੇ ਫੋਨ ਆਇਆ ਕਿ ਰਾਹੁਲ ’ਤੇ ਕੁਝ ਨੌਜਵਾਨਾਂ ਨੇ ਚਾਕੂ ਨਾਲ ਹਮਲਾ ਕੀਤਾ ਹੈ। ਜਿਸ ਤੋਂ ਬਾਅਦ ਉਸ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਰਾਹੁਲ ਨੂੰ ਮ੍ਰਿਤਕ ਐਲਾਨ ਦਿੱਤਾ।

Ad Position 22
No active advertisement
ਪਿਛਲੀ ਖ਼ਬਰ ਜੰਮੂ ’ਚ ਸ਼ਹੀਦ ਹੋਏ ਦਲਜੀਤ ਸਿੰਘ ਮਿ੍ਤਕ ਦੇਹ ਪੁੱਜੀ ਪਿੰਡ ਅਗਲੀ ਖ਼ਬਰ ਪ੍ਰਧਾਨ ਮੰਤਰੀ ਮੋਦੀ ਸਿਰਫ਼ ਅਡਾਨੀ ਲਈ ਕਰਦੇ ਹਨ ਕੰਮ- ਰਾਹੁਲ ਗਾਂਧੀ
Ad Position 24