09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2025

ਮੇਰਾ ਮਿਸ਼ਨ ਭਾਰਤ ਦੀ ਮਨੁੱਖੀ ਪੁਲਾੜ ਯਾਤਰਾ ਦੀ ਸ਼ੁਰੂਆਤ-ਸ਼ੁਭਾਂਸ਼ੂ ਸ਼ੁਕਲਾ

ਨਵੀਂ ਦਿੱਲੀ, 1 ਅਗਸਤ (ਪੀ.ਟੀ.ਆਈ.)-ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਨੇ ਪੁਲਾੜ ਦੀ ਆਪਣੀ ਯਾਤਰਾ ਨੂੰ ਭਾਰਤ ਦੀ ਮਨੁੱਖੀ ਪੁਲਾੜ ਯਾਤਰਾ ਦੀ ਸ਼ੁਰੂਆਤ ਕਰਾਰ ਦਿੱਤਾ | ਇਕ ਵਰਚੁਅਲ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਸ਼ੁਕਲਾ ਤੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਦੇ ਐਕਸੀਓਮ-4 ਮਿਸ਼ਨ ਦੇ ਉਨ੍ਹਾਂ ਦੇ ਸਹਿ-ਯਾਤਰੀਆਂ ਨੇ ਸੂਖਮ ਗੁਰੂਤਾ 'ਚ ਰਹਿਣ ਤੇ ਮਨੁੱਖਤਾ ਦੀ ਮਦਦ ਕਰਨ ਵਾਲੇ ਪ੍ਰਯੋਗ ਕਰਨ ਦੇ ਆਪਣੇ...

Ad Position 21
No active advertisement
ਅਜੀਤ ਡੈਸਕ 01-08-2025

ਨਵੀਂ ਦਿੱਲੀ, 1 ਅਗਸਤ (ਪੀ.ਟੀ.ਆਈ.)-ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਨੇ ਪੁਲਾੜ ਦੀ ਆਪਣੀ ਯਾਤਰਾ ਨੂੰ ਭਾਰਤ ਦੀ ਮਨੁੱਖੀ ਪੁਲਾੜ ਯਾਤਰਾ ਦੀ ਸ਼ੁਰੂਆਤ ਕਰਾਰ ਦਿੱਤਾ | ਇਕ ਵਰਚੁਅਲ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਸ਼ੁਕਲਾ ਤੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਦੇ ਐਕਸੀਓਮ-4 ਮਿਸ਼ਨ ਦੇ ਉਨ੍ਹਾਂ ਦੇ ਸਹਿ-ਯਾਤਰੀਆਂ ਨੇ ਸੂਖਮ ਗੁਰੂਤਾ 'ਚ ਰਹਿਣ ਤੇ ਮਨੁੱਖਤਾ ਦੀ ਮਦਦ ਕਰਨ ਵਾਲੇ ਪ੍ਰਯੋਗ ਕਰਨ ਦੇ ਆਪਣੇ ਤਜ਼ਰਬੇ ਸਾਂਝੇ ਕੀਤੇ | ਉਨ੍ਹਾਂ ਕਿਹਾ ਕਿ ਇਸ ਮਿਸ਼ਨ 'ਚ ਉਹ ਪਲ ਜੋ ਮੇਰੇ ਲਈ ਵੱਖਰਾ ਸੀ ਜਦ ਭਾਰਤ ਦੇ ਪ੍ਰਧਾਨ ਮੰਤਰੀ ਨਾਲ ਗੱਲ ਕੀਤੀ ਤੇ ਭਾਰਤੀ ਝੰਡਾ ਮੇਰੇ ਪਿੱਛੇ ਲਹਿਰਾ ਰਿਹਾ ਸੀ | ਸ਼ੁਕਲਾ ਨੇ ਕਿਹਾ 41 ਸਾਲਾਂ ਬਾਅਦ, ਇਕ ਭਾਰਤੀ ਪੁਲਾੜ 'ਚ ਵਾਪਸ ਆਇਆ | ਪਰ ਇਸ ਵਾਰ, ਇਹ ਇਕ ਇਕੱਲੀ ਉਡਾਣ ਨਹੀਂ ਸੀ, ਇਹ ਭਾਰਤ ਦੇ ਦੂਜੇ ਪੰਧ ਦੀ ਸ਼ੁਰੂਆਤ ਸੀ ਅਤੇ ਇਸ ਵਾਰ, ਅਸੀਂ ਤਿਆਰ ਹਾਂ, ਸਿਰਫ਼ ਉੱਡਣ ਲਈ ਨਹੀਂ ਸਗੋਂ ਅਗਵਾਈ ਕਰਨ ਲਈ | ਜ਼ਿਕਰਯੋਗ ਹੈ ਕਿ ਭਾਰਤ 2027 'ਚ ਆਪਣਾ ਮਨੁੱਖੀ ਪੁਲਾੜ-ਉਡਾਣ ਮਿਸ਼ਨ ਗਗਨਯਾਨ ਲਾਂਚ ਕਰਨ ਦੀ ਯੋਜਨਾ ਬਣਾ ਰਿਹਾ ਹੈ |

Ad Position 22
No active advertisement
ਪਿਛਲੀ ਖ਼ਬਰ ਬਾਬਾ ਫੌਜਾ ਸਿੰਘ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ 'ਚ ਲਾਉਣ ਦੀ ਮੰਗ ਅਗਲੀ ਖ਼ਬਰ ਖਾਲਿਦ ਜਮੀਲ ਭਾਰਤੀ ਪੁਰਸ਼ ਫੁੱਟਬਾਲ ਟੀਮ ਦੇ ਮੁੱਖ ਕੋਚ ਨਿਯੁਕਤ
Ad Position 24