09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2025

ਬਾਬਾ ਫੌਜਾ ਸਿੰਘ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ 'ਚ ਲਾਉਣ ਦੀ ਮੰਗ

ਲੰਡਨ, 1 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਾਬਾ ਫੌਜਾ ਸਿੰਘ ਨੇ ਦੇਸ਼ ਵਿਦੇਸ਼ 'ਚ ਸਿੱਖ ਕੌਮ ਦਾ ਨਾਮ ਰੌਸ਼ਨ ਕੀਤਾ ਹੈ ਤੇ ਦਸਤਾਰ ਸਜਾ ਵਡੇਰੀ ਉਮਰ 'ਚ ਮੈਰਾਥਨ ਦੌੜਾਂ ਦੌੜਨ ਦਾ ਇਤਿਹਾਸ ਰਚਿਆ ਹੈ | ਜਿਸ ਕਰਕੇ ਉਹਨਾਂ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਸ੍ਰੀ ਅੰਮਿ੍ਤਸਰ ਸਾਹਿਬ ਵਿਖੇ ਲੱਗਣੀ ਚਾਹੀਦੀ ਹੈ ਇਹ ਵਿਚਾਰ ਸਿੱਖ ਆਗੂ ਸ: ਰਾਜਿੰਦਰ ਸਿੰਘ ਪੁਰੇਵਾਲ, ਡਾ: ਦਲਜੀਤ ਸਿੰਘ ਵਿਰਕ, ਸਿੱਖ ਚਿੰਤਕ...

Ad Position 21
No active advertisement
ਅਜੀਤ ਡੈਸਕ 01-08-2025

ਲੰਡਨ, 1 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਾਬਾ ਫੌਜਾ ਸਿੰਘ ਨੇ ਦੇਸ਼ ਵਿਦੇਸ਼ 'ਚ ਸਿੱਖ ਕੌਮ ਦਾ ਨਾਮ ਰੌਸ਼ਨ ਕੀਤਾ ਹੈ ਤੇ ਦਸਤਾਰ ਸਜਾ ਵਡੇਰੀ ਉਮਰ 'ਚ ਮੈਰਾਥਨ ਦੌੜਾਂ ਦੌੜਨ ਦਾ ਇਤਿਹਾਸ ਰਚਿਆ ਹੈ | ਜਿਸ ਕਰਕੇ ਉਹਨਾਂ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਸ੍ਰੀ ਅੰਮਿ੍ਤਸਰ ਸਾਹਿਬ ਵਿਖੇ ਲੱਗਣੀ ਚਾਹੀਦੀ ਹੈ ਇਹ ਵਿਚਾਰ ਸਿੱਖ ਆਗੂ ਸ: ਰਾਜਿੰਦਰ ਸਿੰਘ ਪੁਰੇਵਾਲ, ਡਾ: ਦਲਜੀਤ ਸਿੰਘ ਵਿਰਕ, ਸਿੱਖ ਚਿੰਤਕ ਸ: ਭਗਵਾਨ ਸਿੰਘ ਜੌਹਲ ਨੇ ਪ੍ਰਗਟ ਕੀਤੇ | ਉਹਨਾਂ ਕਿਹਾ ਕਿ ਬਾਬਾ ਫੌਜਾ ਸਿੰਘ ਹਰ ਉਮਰ ਦੇ ਲੋਕਾਂ ਲਈ ਪ੍ਰੇਰਣਾ ਸਰੋਤ ਸਨ, ਉਹਨਾਂ ਉਸ ਸਮੇਂ ਦੌੜਨਾ ਸ਼ੁਰੂ ਕੀਤਾ ਜਦੋਂ ਅਕਸਰ ਹੀ ਲੋਕ ਘਰਾਂ 'ਚ ਬੈਠ ਜਾਂਦੇ ਹਨ, ਸਿਹਤ ਦੀ ਤੰਦਰੁਸਤੀ ਦੌੜਨਾ ਬਹੁਤ ਲਾਹੇਵੰਦ ਹੁੰਦਾ ਹੈ | ਇਸ ਦਾ ਪ੍ਰਤੱਖ ਸਬੂਤ ਬਾਬਾ ਫੌਜਾ ਸਿੰਘ ਨੇ ਦਿੱਤਾ ਹੈ | ਸ: ਪੁਰੇਵਾਲ ਅਤੇ ਸ: ਜੌਹਲ ਨੇ ਕਿਹਾ ਕਿ ਬਾਬਾ ਫੌਜਾ ਸਿੰਘ ਨੇ ਯੂ.ਕੇ. ਦੀ ਧਰਤੀ ਤੋਂ ਦੌੜਨਾ ਸ਼ੁਰੂ ਕਰਕੇ ਇਤਿਹਾਸ ਰਚਿਆ ਸੀ ਕੇਂਦਰ ਸਿੱਖ ਅਜਾਇਬ ਘਰ 'ਚ ਉਹਨਾਂ ਦੀ ਤਸਵੀਰ ਸਾਡੀਆਂ ਅਗਲੀਆਂ ਪੀੜੀਆਂ ਦੀ ਜਾਣਕਾਰੀ ਲਈ ਬਹੁਤ ਜਰੂਰੀ ਹੈ |

Ad Position 22
No active advertisement
ਪਿਛਲੀ ਖ਼ਬਰ ਪਾਕਿ ਦੇ ਰਹੀਮ ਯਾਰ ਖਾਨ 'ਚ ਨਾਕੇ 'ਤੇ ਰਾਕਟ ਹਮਲਾ-5 ਪੁਲਿਸ ਕਰਮੀ ਹਲਾਕ ਅਗਲੀ ਖ਼ਬਰ ਮੇਰਾ ਮਿਸ਼ਨ ਭਾਰਤ ਦੀ ਮਨੁੱਖੀ ਪੁਲਾੜ ਯਾਤਰਾ ਦੀ ਸ਼ੁਰੂਆਤ-ਸ਼ੁਭਾਂਸ਼ੂ ਸ਼ੁਕਲਾ
Ad Position 24