09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2025

ਪਾਕਿ ਦੇ ਰਹੀਮ ਯਾਰ ਖਾਨ 'ਚ ਨਾਕੇ 'ਤੇ ਰਾਕਟ ਹਮਲਾ-5 ਪੁਲਿਸ ਕਰਮੀ ਹਲਾਕ

ਅੰਮਿ੍ਤਸਰ, 1 ਅਗਸਤ (ਸੁਰਿੰਦਰ ਕੋਛੜ)-ਲਹਿੰਦੇ ਪੰਜਾਬ ਦੇ ਜ਼ਿਲ੍ਹਾ ਰਹੀਮ ਯਾਰ ਖ਼ਾਨ 'ਚ ਸ਼ੇਖਨੀ ਚੈੱਕਪੋਸਟ 'ਤੇ ਅਣਪਛਾਤੇ ਹਥਿਆਰਬੰਦ ਵਿਅਕਤੀਆਂ ਦੇ ਹਮਲੇ 'ਚ 5 ਈਲੀਟ ਫੋਰਸ ਦੇ ਕਰਮਚਾਰੀ ਮਾਰੇ ਗਏ ਤੇ 2 ਹੋਰ ਗੰਭੀਰ ਜ਼ਖ਼ਮੀ ਹੋ ਗਏ | ਪੁਲਿਸ ਅਨੁਸਾਰ ਇਹ ਹਮਲਾ ਇੰਧਰ ਤੇ ਬੁਖੀਰਾਨੀ ਗੈਂਗ ਦੇ ਮੈਂਬਰਾਂ ਵਲੋਂ ਕੀਤਾ ਗਿਆ | ਹਮਲਾਵਰਾਂ ਨੇ ਹਮਲੇ ਦੌਰਾਨ ਰਾਕਟ ਲਾਂਚਰ ਤੇ ਹੱਥ ਗੋਲੇ (ਹੈਂਡ ਗ੍ਰਨੇਡ) ਦੀ ਵਰਤੋਂ ਕੀਤੀ | ਘਟਨਾ ਸਮੇਂ 7 ਮੁਲਾਜ਼ਮ ਚੌਕੀ 'ਤੇ ਡਿਊਟੀ 'ਤੇ...

Ad Position 21
No active advertisement
ਅਜੀਤ ਡੈਸਕ 01-08-2025

ਅੰਮਿ੍ਤਸਰ, 1 ਅਗਸਤ (ਸੁਰਿੰਦਰ ਕੋਛੜ)-ਲਹਿੰਦੇ ਪੰਜਾਬ ਦੇ ਜ਼ਿਲ੍ਹਾ ਰਹੀਮ ਯਾਰ ਖ਼ਾਨ 'ਚ ਸ਼ੇਖਨੀ ਚੈੱਕਪੋਸਟ 'ਤੇ ਅਣਪਛਾਤੇ ਹਥਿਆਰਬੰਦ ਵਿਅਕਤੀਆਂ ਦੇ ਹਮਲੇ 'ਚ 5 ਈਲੀਟ ਫੋਰਸ ਦੇ ਕਰਮਚਾਰੀ ਮਾਰੇ ਗਏ ਤੇ 2 ਹੋਰ ਗੰਭੀਰ ਜ਼ਖ਼ਮੀ ਹੋ ਗਏ | ਪੁਲਿਸ ਅਨੁਸਾਰ ਇਹ ਹਮਲਾ ਇੰਧਰ ਤੇ ਬੁਖੀਰਾਨੀ ਗੈਂਗ ਦੇ ਮੈਂਬਰਾਂ ਵਲੋਂ ਕੀਤਾ ਗਿਆ | ਹਮਲਾਵਰਾਂ ਨੇ ਹਮਲੇ ਦੌਰਾਨ ਰਾਕਟ ਲਾਂਚਰ ਤੇ ਹੱਥ ਗੋਲੇ (ਹੈਂਡ ਗ੍ਰਨੇਡ) ਦੀ ਵਰਤੋਂ ਕੀਤੀ | ਘਟਨਾ ਸਮੇਂ 7 ਮੁਲਾਜ਼ਮ ਚੌਕੀ 'ਤੇ ਡਿਊਟੀ 'ਤੇ ਸਨ | ਪੁਲਿਸ ਨੇ ਕਿਹਾ ਕਿ ਮਾਰੇ ਗਏ ਸਿਪਾਹੀਆਂ ਇਰਫਾਨ, ਸਲੀਮ, ਖਲੀਲ, ਗਜ਼ਨਫਰ ਤੇ ਨਖਿਲ 'ਚੋਂ ਤਿੰਨ ਬਹਾਵਲਨਗਰ ਅਤੇ 2 ਰਹੀਮ ਯਾਰ ਖਾਨ ਦੇ ਸਨ | ਪੁਲਿਸ ਮੁਤਾਬਿਕ ਹਮਲਾਵਰਾਂ ਦਾ ਪਤਾ ਲਗਾਉਣ ਲਈ ਇਲਾਕੇ 'ਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ | ਲਹਿੰਦੇ ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਸ਼ਰੀਫ਼ ਨੇ ਮਾਰੇ ਗਏ ਜਵਾਨਾਂ ਦੀ ਮੌਤ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ |

Ad Position 22
No active advertisement
ਪਿਛਲੀ ਖ਼ਬਰ ਸ਼ੁਭਮਨ ਗਿੱਲ ਦੀ ਅਗਵਾਈ 'ਚ ਭਾਰਤੀ ਟੀਮ ਨੇ ਬਣਾਇਆ ਨਵਾਂ ਰਿਕਾਰਡ ਅਗਲੀ ਖ਼ਬਰ ਬਾਬਾ ਫੌਜਾ ਸਿੰਘ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ 'ਚ ਲਾਉਣ ਦੀ ਮੰਗ
Ad Position 24