09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2025

ਜੰਮੂ ਕਸ਼ਮੀਰ: ਜ਼ਮੀਨ ਖਿਸਕਣ ਕਾਰਨ ਐਸ.ਡੀ.ਐਮ. ਤੇ ਉਸ ਦੀ ਪੁੱਤਰ ਦੀ ਮੌਤ

ਸ੍ਰੀਨਗਰ, 2 ਅਗਸਤ- ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਵਿਚ ਜ਼ਮੀਨ ਖਿਸਕਣ ਕਾਰਨ ਇਕ ਸਬ-ਡਿਵੀਜ਼ਨਲ ਮੈਜਿਸਟ੍ਰੇਟ (ਐਸ.ਡੀ.ਐਮ.) ਅਤੇ ਉਸ ਦੇ ਪੁੱਤਰ ਦੀ ਮੌਤ ਹੋ ਗਈ। ਇਸ ਦੌਰਾਨ....

Ad Position 21
No active advertisement
ਅਜੀਤ ਡੈਸਕ 02-08-2025

ਸ੍ਰੀਨਗਰ, 2 ਅਗਸਤ- ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਵਿਚ ਜ਼ਮੀਨ ਖਿਸਕਣ ਕਾਰਨ ਇਕ ਸਬ-ਡਿਵੀਜ਼ਨਲ ਮੈਜਿਸਟ੍ਰੇਟ (ਐਸ.ਡੀ.ਐਮ.) ਅਤੇ ਉਸ ਦੇ ਪੁੱਤਰ ਦੀ ਮੌਤ ਹੋ ਗਈ। ਇਸ ਦੌਰਾਨ ਉਸ ਦੀ ਪਤਨੀ ਅਤੇ ਦੋ ਹੋਰ ਜ਼ਖਮੀ ਹੋ ਗਏ। ਪੁਲਿਸ ਨੇ ਦੱਸਿਆ ਕਿ ਇਹ ਘਟਨਾ ਸ਼ੁੱਕਰਵਾਰ ਦੇਰ ਰਾਤ ਸਲੂਖ ਇਖਤਾਰ ਨਾਲਾ ਖੇਤਰ ਵਿਚ ਵਾਪਰੀ।

ਐਸ.ਡੀ.ਐਮ. ਰਾਜਿੰਦਰ ਸਿੰਘ ਰਾਣਾ ਆਪਣੇ ਪਰਿਵਾਰ ਨਾਲ ਧਰਮਾਰੀ ਤੋਂ ਆਪਣੇ ਜੱਦੀ ਪਿੰਡ ਪੱਟੀਆ ਜਾ ਰਹੇ ਸਨ, ਫਿਰ ਜ਼ਮੀਨ ਖਿਸਕ ਗਈ ਅਤੇ ਇਕ ਵੱਡਾ ਪੱਥਰ ਉਨ੍ਹਾਂ ਦੀ ਕਾਰ ’ਤੇ ਡਿੱਗ ਪਿਆ।

ਰਾਣਾ ਅਤੇ ਉਨ੍ਹਾਂ ਦੇ ਪੁੱਤਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਨਾਲ ਹੀ, ਉਨ੍ਹਾਂ ਦੀ ਪਤਨੀ ਅਤੇ ਦੋ ਚਚੇਰੇ ਭਰਾ ਗੰਭੀਰ ਜ਼ਖਮੀ ਹੋ ਗਏ। ਸਥਾਨਕ ਨਿਵਾਸੀਆਂ ਅਤੇ ਪੁਲਿਸ ਨੇ ਤੁਰੰਤ ਬਚਾਅ ਕਾਰਜ ਸ਼ੁਰੂ ਕੀਤਾ ਅਤੇ ਸਾਰੇ ਜ਼ਖਮੀਆਂ ਨੂੰ ਨਜ਼ਦੀਕੀ ਹਸਪਤਾਲ ਪਹੁੰਚਾਇਆ। ਸ਼ੁਰੂਆਤੀ ਇਲਾਜ ਤੋਂ ਬਾਅਦ, ਉਨ੍ਹਾਂ ਨੂੰ ਰਿਆਸੀ ਜ਼ਿਲ੍ਹਾ ਹਸਪਤਾਲ ਭੇਜ ਦਿੱਤਾ ਗਿਆ।

Ad Position 22
No active advertisement
ਪਿਛਲੀ ਖ਼ਬਰ ਅੰਤਰਰਾਸ਼ਟਰੀ ਵਿਦਿਆਰਥੀ ਵਲੋਂ ਕੰਮ ਨਾ ਮਿਲਣ ਕਾਰਨ ਖੁਦਕੁਸ਼ੀ ਅਗਲੀ ਖ਼ਬਰ ਪੰਜਾਬ ’ਚ ਅਗਲੇ 48 ਘੰਟਿਆਂ ਲਈ ਆਮ ਰਹੇਗਾ ਮੌਸਮ- ਮੌਸਮ ਵਿਭਾਗ
Ad Position 24