28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2025

ਆਇਰਲੈਂਡ 'ਚ 6 ਸਾਲਾ ਭਾਰਤੀ ਮੂਲ ਦੀ ਬੱਚੀ ਅਤੇ ਹੋਟਲ ਵਰਕਰ 'ਤੇ ਨਸਲੀ ਹਮਲਾ

ਲੰਡਨ, 7 ਅਗਸਤ (ਪੀ.ਟੀ.ਆਈ.)-ਆਇਰਲੈਂਡ 'ਚ 8 ਸਾਲਾਂ ਤੋਂ ਕੰਮ ਕਰ ਰਹੀ ਇਕ ਭਾਰਤੀ ਮੂਲ ਦੀ ਨਰਸ ਉਸ ਸਮੇਂ ਤੋਂ ਦੁਖੀ ਹੈ ਜਦੋਂ ਉਸਦੀ 6 ਸਾਲਾ ਧੀ 'ਤੇ ਮੁੰਡਿਆਂ ਦੇ ਇਕ ਸਮੂਹ ਵਲੋਂ ਹਮਲਾ ਕੀਤਾ ਗਿਆ ਸੀ | ਅਨੁਪਾ ਅਚੁਥਨ, ਜੋ ਕਿ ਮੂਲ ਰੂਪ 'ਚ ਕੇਰਲਾ ਦੀ ਰਹਿਣ ਵਾਲੀ ਹੈ ਤੇ ਹੁਣ ਇਕ ਆਇਰਿਸ਼ ਨਾਗਰਿਕ ਹੈ, ਦਾ ਕਹਿਣਾ ਹੈ ਕਿ ਉਸਦੀ ਆਇਰਲੈਂਡ 'ਚ ਜਨਮੀ ਧੀ ਨਿਆ ਨਵੀਨ 'ਤੇ ਹਮਲਾ ਕੀਤਾ ਗਿਆ ਤੇ ਭਾਰਤ ਵਾਪਸ ਜਾਣ...

Ad Position 21
No active advertisement
ਅਜੀਤ ਡੈਸਕ 07-08-2025

ਲੰਡਨ, 7 ਅਗਸਤ (ਪੀ.ਟੀ.ਆਈ.)-ਆਇਰਲੈਂਡ 'ਚ 8 ਸਾਲਾਂ ਤੋਂ ਕੰਮ ਕਰ ਰਹੀ ਇਕ ਭਾਰਤੀ ਮੂਲ ਦੀ ਨਰਸ ਉਸ ਸਮੇਂ ਤੋਂ ਦੁਖੀ ਹੈ ਜਦੋਂ ਉਸਦੀ 6 ਸਾਲਾ ਧੀ 'ਤੇ ਮੁੰਡਿਆਂ ਦੇ ਇਕ ਸਮੂਹ ਵਲੋਂ ਹਮਲਾ ਕੀਤਾ ਗਿਆ ਸੀ | ਅਨੁਪਾ ਅਚੁਥਨ, ਜੋ ਕਿ ਮੂਲ ਰੂਪ 'ਚ ਕੇਰਲਾ ਦੀ ਰਹਿਣ ਵਾਲੀ ਹੈ ਤੇ ਹੁਣ ਇਕ ਆਇਰਿਸ਼ ਨਾਗਰਿਕ ਹੈ, ਦਾ ਕਹਿਣਾ ਹੈ ਕਿ ਉਸਦੀ ਆਇਰਲੈਂਡ 'ਚ ਜਨਮੀ ਧੀ ਨਿਆ ਨਵੀਨ 'ਤੇ ਹਮਲਾ ਕੀਤਾ ਗਿਆ ਤੇ ਭਾਰਤ ਵਾਪਸ ਜਾਣ ਲਈ ਕਿਹਾ ਗਿਆ | ਇਸੇ ਤਰ੍ਹਾਂ ਇਕ ਭਾਰਤੀ ਮੂਲ ਦੇ ਹੋਟਲ ਵਰਕਰ ਨੂੰ ਵੀ ਨਿਸ਼ਾਨਾ ਬਣਾਇਆ ਗਿਆ | ਉਸਦੀ ਇਕ ਸਹੇਲੀ ਨੇ ਕਿਹਾ ਕਿ ਉਨ੍ਹਾਂ ਤੋਂ ਵੱਡੇ ਮੁੰਡਿਆਂ ਦੇ ਇਕ ਗਰੋਹ ਨੇ ਉਸ 'ਤੇ ਹਮਲਾ ਕੀਤਾ ਤੇ ਭਾਰਤ ਵਾਪਸ ਜਾਓ ਵਰਗੇ ਸ਼ਬਦ ਕਹੇ | ਹਾਲ ਹੀ 'ਚ ਆਇਰਲੈਂਡ 'ਚ ਭਾਰਤੀ ਨਾਗਰਿਕਾਂ ਵਿਰੁੱਧ ਨਸਲੀ ਹਮਲਿਆਂ ਦੇ ਮਾਮਲਿਆਂ 'ਚ ਵਾਧਾ ਹੋਇਆ ਹੈ |

Ad Position 22
No active advertisement
ਪਿਛਲੀ ਖ਼ਬਰ ਮਹਿਲਾ ਕਮਿਸ਼ਨ ਨੇ ਕਰਨ ਔਜਲਾ ਤੇ ਹਨੀ ਸਿੰਘ ਨੂੰ ਭੇਜੇ ਨੋਟਿਸ ਅਗਲੀ ਖ਼ਬਰ ਕੈਨੇਡਾ 'ਚ ਪੰਜਾਬਣ ਦਾ ਕਾਤਲ ਗਿ੍ਫ਼ਤਾਰ
Ad Position 24