27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2025

ਅੱਧੀ ਰਾਤ ਵਿਅਕਤੀ ਦਾ ਕਤਲ

ਸਮਾਲਸਰ, (ਮੋਗਾ), 8 ਅਗਸਤ (ਗੁਰਜੰਟ ਕਲਸੀ ਲੰਡੇ)- ਮੋਗਾ ਜ਼ਿਲ੍ਹੇ ਦੀ ਤਹਿਸੀਲ ਬਾਘਾ ਪੁਰਾਣਾ ਦੇ ਇਤਿਹਾਸਕ ਪਿੰਡ ਰੋਡੇ ਵਿਚ ਬੀਤੀ ਅੱਧੀ ਰਾਤ ਨੂੰ ਇਕ ਵਿਅਕਤੀ ਦਾ ਕਤਲ ਹੋ ਗਿਆ...

Ad Position 21
No active advertisement
ਅਜੀਤ ਡੈਸਕ 08-08-2025

ਸਮਾਲਸਰ, (ਮੋਗਾ), 8 ਅਗਸਤ (ਗੁਰਜੰਟ ਕਲਸੀ ਲੰਡੇ)- ਮੋਗਾ ਜ਼ਿਲ੍ਹੇ ਦੀ ਤਹਿਸੀਲ ਬਾਘਾ ਪੁਰਾਣਾ ਦੇ ਇਤਿਹਾਸਕ ਪਿੰਡ ਰੋਡੇ ਵਿਚ ਬੀਤੀ ਅੱਧੀ ਰਾਤ ਨੂੰ ਇਕ ਵਿਅਕਤੀ ਦਾ ਕਤਲ ਹੋ ਗਿਆ। ਜਾਣਕਾਰੀ ਅਨੁਸਾਰ ਅਮਨਦੀਪ ਸਿੰਘ ਉਰਫ਼ ਭੋਲਾ ਪੁੱਤਰ ਜੋਗਿੰਦਰ ਸਿੰਘ ਬਾਦਲ ਪੱਤੀ ਸ਼ਰਾਬ ਪੀਣ ਦਾ ਆਦੀ ਸੀ। ਬੀਤੀ ਅੱਧੀ ਰਾਤ ਨੂੰ ਉਹ ਨਸ਼ੇ ਵਿਚ ਹੀ ਆਪਣੇ ਗੁਆਂਢੀ ਮਨਦੀਪ ਸਿੰਘ ਪੁੱਤਰ ਮਹਿੰਦਰ ਸਿੰਘ ਦੇ ਘਰ ਚਲਾ ਗਿਆ ਤੇ ਮਨਦੀਪ ਸਿੰਘ ਨੇ ਸੋਚਿਆ ਕਿ ਘਰ ਵਿਚ ਕੋਈ ਬੇਗਾਨਾ ਬੰਦਾ ਆ ਵੜਿਆ ਹੈ ਤੇ ਉਸ ਨੇ ਇਸ ਭੁਲੇਖੇ ਹੀ ਡਾਂਗ ਸੋਟੇ ਨਾਲ ਉਸ ’ਤੇ ਹਮਲਾ ਕਰ ਦਿੱਤਾ ਤੇ ਅਮਨਦੀਪ ਸਿੰਘ ਦੀ ਮੌਤ ਹੋ ਗਈ। ਸਮਾਲਸਰ ਪੁਲਿਸ ਦੇ ਥਾਣਾ ਮੁਖੀ ਜਨਕ ਰਾਜ ਆਪਣੀ ਟੀਮ ਨਾਲ ਘਟਨਾ ਸਥਾਨ ’ਤੇ ਪਹੁੰਚੇ। ਇਸ ਕੇਸ ਦੀ ਜਾਂਚ ਚੱਲ ਰਹੀ ਹੈ।

Ad Position 22
No active advertisement
ਪਿਛਲੀ ਖ਼ਬਰ ਬਲਾਕ ਖੇਤੀਬਾੜੀ ਅਫ਼ਸਰ ਗੁਰੂ ਹਰਸਹਾਏ ਸਸਪੈਂਡ ਅਗਲੀ ਖ਼ਬਰ ਰੱਖੜੀ ਬੰਨ੍ਹਣ ਜਾ ਰਹੀ ਬਜ਼ੁਰਗ ਔਰਤ ਡਡਵਿੰਡੀ ਅੱਡੇ ’ਤੇ ਬੱਸ ਥੱਲੇ ਆਈ
Ad Position 24