27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2025

ਯੂ.ਪੀ. : ਬੱਸ ’ਤੇ ਡਿੱਗਿਆ ਦਰਖ਼ਤ, 5 ਦੀ ਮੌਤ

ਲਖਨਊ, 8 ਅਗਸਤ- ਯੂ.ਪੀ. ਦੇ ਬਾਰਾਬੰਕੀ ਵਿਚ ਇਕ ਰੋਡਵੇਜ਼ ਬੱਸ ’ਤੇ ਇਕ ਦਰੱਖਤ ਡਿੱਗ ਪਿਆ। ਹਾਦਸੇ ਵਿਚ 5 ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ ਵਿਚ ਇਕ ਅਧਿਆਪਕਾ ਅਤੇ ਦੋ ਬਲਾਕ....

Ad Position 21
No active advertisement
ਅਜੀਤ ਡੈਸਕ 08-08-2025

ਲਖਨਊ, 8 ਅਗਸਤ- ਯੂ.ਪੀ. ਦੇ ਬਾਰਾਬੰਕੀ ਵਿਚ ਇਕ ਰੋਡਵੇਜ਼ ਬੱਸ ’ਤੇ ਇਕ ਦਰੱਖਤ ਡਿੱਗ ਪਿਆ। ਹਾਦਸੇ ਵਿਚ 5 ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ ਵਿਚ ਇਕ ਅਧਿਆਪਕਾ ਅਤੇ ਦੋ ਬਲਾਕ ਅਧਿਕਾਰੀ ਸ਼ਾਮਿਲ ਹਨ। ਇਕ ਦੀ ਹਾਲਤ ਗੰਭੀਰ ਹੈ। ਜਾਣਕਾਰੀ ਅਨੁਸਾਰ 60 ਲੋਕਾਂ ਨਾਲ ਭਰੀ ਇਕ ਬੱਸ ਬਾਰਾਬੰਕੀ ਤੋਂ ਹੈਦਰਗੜ੍ਹ ਜਾ ਰਹੀ ਸੀ। ਸਵੇਰੇ 11 ਵਜੇ ਹਰਖ ਚੌਰਾਹੇ ਕੋਲ ਇਕ ਜਾਨਵਰ ਬੱਸ ਦੇ ਸਾਹਮਣੇ ਆ ਗਿਆ। ਉਸਨੂੰ ਬਚਾਉਣ ਦੀ ਕੋਸ਼ਿਸ਼ ਵਿੱਚ, ਬੱਸ ਪਹਿਲਾਂ ਬਿਜਲੀ ਦੇ ਖੰਭੇ ਨਾਲ ਟਕਰਾ ਗਈ, ਫਿਰ ਇਕ ਦਰੱਖਤ ਨਾਲ ਜਾ ਟਕਰਾਈ। ਇਸ ਤੋਂ ਬਾਅਦ ਦਰੱਖਤ ਬੱਸ ’ਤੇ ਡਿੱਗ ਪਿਆ। ਇਸ ਦੀ ਸੀ.ਟੀ.ਵੀ.ਵੀ. ਸਾਹਮਣੇ ਆਈ ਹੈ।

ਹਾਦਸੇ ਤੋਂ ਬਾਅਦ, ਚੀਕਾਂ ਸੁਣ ਕੇ ਰਾਹਗੀਰ ਅਤੇ ਆਸ ਪਾਸ ਦੇ ਲੋਕ ਇਕੱਠੇ ਹੋ ਗਏ। ਸੂਚਨਾ ਮਿਲਦੇ ਹੀ ਪੁਲਿਸ ਪਹੁੰਚ ਗਈ। ਬੁਲਡੋਜ਼ਰ ਬੁਲਾ ਕੇ ਦਰੱਖਤ ਨੂੰ ਹਟਾ ਦਿੱਤਾ ਗਿਆ। ਬਚਾਅ ਕਾਰਜ ਲਗਭਗ ਡੇਢ ਘੰਟੇ ਤੱਕ ਚੱਲਿਆ। ਬੱਸ ਵਿਚ ਸਵਾਰ ਯਾਤਰੀਆਂ ਨੂੰ ਪੁਲਿਸ ਨੇ ਦੂਜੀ ਬੱਸ ਵਿਚ ਭੇਜਿਆ। ਦਰੱਖਤ ਇੰਨ੍ਹਾ ਭਾਰੀ ਸੀ ਕਿ ਬੱਸ ਦੀ ਪੂਰੀ ਛੱਤ ਡਿੱਗ ਗਈ।

Ad Position 22
No active advertisement
ਪਿਛਲੀ ਖ਼ਬਰ ਨਸ਼ੀਲੀਆਂ ਗੋਲੀਆਂ ਤੇ ਡਰੱਗ ਮਨੀ ਸਮੇਤ ਪਿਤਾ ਪੁੱਤਰ ਕਾਬੂ ਅਗਲੀ ਖ਼ਬਰ ਸ਼੍ਰੋਮਣੀ ਕਮੇਟੀ ਨੇ ਪੰਜ ਮੈਂਬਰੀ ਭਰਤੀ ਕਮੇਟੀ ਨੂੰ 11 ਦੇ ਇਜਲਾਸ ਲਈ ਸਮੁੰਦਰੀ ਹਾਲ ਦੇਣ ਤੋਂ ਕੀਤਾ ਮਨ੍ਹਾ
Ad Position 24