27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2025

ਮੱਥਾ ਟੇਕ ਕੇ ਵਾਪਸ ਆ ਰਹੇ 2 ਨੌਜਵਾਨਾਂ ਦੀ ਊਨਾ ਨੇੜੇ ਹਾਦਸੇ 'ਚ ਮੌਤ

ਭਵਾਨੀਗੜ੍ਹ, (ਸੰਗਰੂਰ), 8 ਅਗਸਤ (ਰਣਧੀਰ ਸਿੰਘ ਫੱਗੂਵਾਲਾ)-ਸਥਾਨਕ ਫੱਗੂਵਾਲਾ ਕੈਂਚੀਆਂ ਦੇ ਵਾਸੀ ਬਾਬਾ ਬਾਲਕ ਨਾਥ ਮੱਥਾ...

Ad Position 21
No active advertisement
ਅਜੀਤ ਡੈਸਕ 08-08-2025

ਭਵਾਨੀਗੜ੍ਹ, (ਸੰਗਰੂਰ), 8 ਅਗਸਤ (ਰਣਧੀਰ ਸਿੰਘ ਫੱਗੂਵਾਲਾ)-ਸਥਾਨਕ ਫੱਗੂਵਾਲਾ ਕੈਂਚੀਆਂ ਦੇ ਵਾਸੀ ਬਾਬਾ ਬਾਲਕ ਨਾਥ ਮੱਥਾ ਟੇਕ ਕੇ ਮੋਟਰਸਾਈਕਲ ’ਤੇ ਆ ਰਹੇ 2 ਨੌਜਵਾਨਾਂ ਦੀ ਟਾਟਾ ਟੈਂਪੂ ਨਾਲ ਟਰੱਕ ਹੋ ਜਾਣ ਕਾਰਨ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੱਲੇਦਾਰ ਯੂਨੀਅਨ ਦੇ ਆਗੂ ਭੀਮ ਸਿੰਘ ਅਤੇ ਕਰਨੈਲ ਸਿੰਘ ਨੇ ਦੱਸਿਆ ਕਿ ਫੱਗੂਵਾਲਾ ਕੈਂਚੀਆਂ ਵਿਖੇ ਬਣੀਆਂ ਕਾਲੋਨੀਆਂ ’ਚ ਰਹਿੰਦੇ ਪ੍ਰਵਾਸੀ ਪਰਿਵਾਰਾਂ ਦੇ ਕੁਝ ਲੜਕੇ ਮਾਤਾ ਨੈਣਾਂ ਦੇਵੀ ਦੇ ਦਰਸ਼ਨ ਕਰਨ ਲਈ ਆਪਣੇ ਮੋਟਰਸਾਈਕਲਾਂ ’ਤੇ ਗਏ ਸਨ, ਉਥੋਂ ਮੱਥਾ ਟੇਕ ਕੇ ਇਹ ਲੜਕੇ ਅੱਗੇ ਬਾਬਾ ਬਾਲਕ ਨਾਥ ਜੀ ਦੇ ਦਰਸ਼ਨ ਕਰਨ ਲਈ ਚਲੇ ਗਏ। ਜਿਥੋਂ ਵਾਪਸ ਆ ਰਹੇ ਸਨ ਤਾਂ ਊਨਾ ਸ਼ਹਿਰ ਨੇੜੇ ਇਨ੍ਹਾਂ ਦੇ ਇਕ ਮੋਟਰਸਾਈਕਲ ਜਿਸ ’ਤੇ ਦੋ ਨੌਜਵਾਨ ਗੁਰਜੀਤ ਸ਼ਰਮਾ ਪੁੱਤਰ ਵਿਦੇਸ਼ੀ ਸ਼ਰਮਾ ਅਤੇ ਮੋਹਿਤ ਸ਼ਰਮਾ ਪੁੱਤਰ ਹਰਦੇਵ ਸ਼ਰਮਾ ਸਵਾਰ ਸਨ, ਦੀ ਇਕ ਟੈਂਪੂ ਟਰੱਕ ਨਾਲ ਟੱਕਰ ਹੋ ਗਈ।

ਇਸ ਦੌਰਾਨ ਇਕ ਨੌਜਵਾਨ ਗੁਰਜੀਤ ਸ਼ਰਮਾ ਪੁੱਤਰ ਵਿਦੇਸ਼ੀ ਸ਼ਰਮਾ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂਕਿ ਦੂਜੇ ਗੰਭੀਰ ਰੂਪ ’ਚ ਜ਼ਖਮੀ ਹੋਏ ਮੋਹਿਤ ਸ਼ਰਮਾ ਪੁੱਤਰ ਹਰਦੇਵ ਸ਼ਰਮਾ, ਨੂੰ ਮੌਕੇ ਤੋਂ ਨੇੜਲੇ ਹਸਪਤਾਲ ਦਾਖ਼ਿਲ ਕਰਵਾਇਆ, ਜਿਥੋਂ ਜਾਣਕਾਰੀ ਅਨੁਸਾਰ ਉਸ ਦੀ ਗੰਭੀਰ ਹਾਲਤ ਨੂੰ ਦੇਖ਼ਦਿਆਂ ਡਾਕਟਰਾਂ ਪੀ.ਜੀ.ਆਈ. ਚੰਡੀਗੜ੍ਹ ਭੇਜ ਦਿੱਤਾ, ਜਿਸ ਦੀ ਪੀ.ਜੀ.ਆਈ. ਲਿਜਾਂਦੇ ਸਮੇਂ ਰਸਤੇ ਵਿਚ ਹੀ ਮੌਤ ਹੋ ਗਈ। ਇਨ੍ਹਾਂ ਨੌਜਵਾਨਾਂ ਦੀ ਮੌਤ ਦਾ ਪਤਾ ਲਗਦਿਆਂ ਹੀ ਫੱਗੂਵਾਲਾ ਕਾਲੋਨੀਆਂ ਵਿਚ ਸੋਗ ਦੀ ਲਹਿਰ ਦੌੜ ਗਈ ਹੈ। 

Ad Position 22
No active advertisement
ਪਿਛਲੀ ਖ਼ਬਰ ਭੇਤਭਰੀ ਹਾਲਤ ਵਿਚ ਅਪਾਹਜ ਵਿਅਕਤੀ ਦੀ ਮੌਤ ਅਗਲੀ ਖ਼ਬਰ ਡਾ.ਓਬਰਾਏ ਦੀ ਬਦੌਲਤ 2 ਮਹੀਨਿਆਂ ਬਾਅਦ ਨੌਜਵਾਨ ਦੀ ਮ੍ਰਿਤਕ ਦੇਹ ਅੰਮ੍ਰਿਤਸਰ ਪੁੱਜੀ
Ad Position 24