27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2025

ਅਫੀਮ ਤੇ ਕਾਰ ਸਮੇਤ 2 ਵਿਅਕਤੀ ਕਾਬੂ

ਢਿੱਲਵਾਂ, 8 ਅਗਸਤ (ਗੋਬਿੰਦ ਸੁਖੀਜਾ, ਪਰਵੀਨ ਕੁਮਾਰ)-ਥਾਣਾ ਢਿੱਲਵਾਂ ਪੁਲਿਸ ਨੇ ਹਾਈਟੈੱਕ ਨਾਕੇ...

Ad Position 21
No active advertisement
ਅਜੀਤ ਡੈਸਕ 08-08-2025

ਢਿੱਲਵਾਂ, 8 ਅਗਸਤ (ਗੋਬਿੰਦ ਸੁਖੀਜਾ, ਪਰਵੀਨ ਕੁਮਾਰ)-ਥਾਣਾ ਢਿੱਲਵਾਂ ਪੁਲਿਸ ਨੇ ਹਾਈਟੈੱਕ ਨਾਕੇ ਤੋਂ 800 ਗ੍ਰਾਮ ਅਫੀਮ ਤੇ ਕਾਰ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ। ਜਾਣਕਾਰੀ ਦਿੰਦਿਆਂ ਥਾਣਾ ਢਿੱਲਵਾਂ ਮੁਖੀ ਦਲਵਿੰਦਰ ਬੀਰ ਸਿੰਘ ਨੇ ਦੱਸਿਆ ਕਿ ਹਾਈਟੈੱਕ ਨਾਕੇ ਉਤੇ ਏ. ਐਸ. ਆਈ. ਰਛਪਾਲ ਸਿੰਘ ਹਾਈਟੈੱਕ ਨਾਕਾ ਪੁਲਿਸ ਪਾਰਟੀ ਸਮੇਤ ਗੱਡੀਆਂ ਦੀ ਜਾਂਚ ਕਰ ਰਹੇ ਸਨ ਤਾਂ ਇਸੇ ਦੌਰਾਨ ਇਕ ਕਾਰ ਅੰਮ੍ਰਿਤਸਰ ਤਰਫੋਂ ਆਉਂਦੀ ਦਿਖਾਈ ਦਿੱਤੀ, ਜਿਸ ਨੂੰ ਏ. ਐਸ. ਆਈ. ਰਛਪਾਲ ਸਿੰਘ ਨੇ ਸਾਥੀ ਕਰਮਚਾਰੀਆਂ ਏ. ਐਸ. ਆਈ. ਦੀਪਕ ਕੁਮਾਰ ਤੇ ਸੀਨੀਅਰ ਸਿਪਾਹੀ ਕੁਲਵਰਨਜੀਤ ਸਿੰਘ ਦੀ ਮਦਦ ਨਾਲ ਰੋਕਿਆ ਤਾਂ ਗੱਡੀ ਵਿਚ ਦੋ ਵਿਅਕਤੀ ਸਵਾਰ ਸਨ।

ਪੁੱਛਗਿੱਛ ਦੌਰਾਨ ਕਾਰ ਚਾਲਕ ਨੇ ਆਪਣੀ ਪਛਾਣ ਮਲਕੀਤ ਸਿੰਘ ਵਾਸੀ ਨਿਊ ਲਕਸ਼ਮੀ ਨਗਰ ਕਪੂਰਥਲਾ ਅਤੇ ਨਾਲ ਦੇ ਵਿਅਕਤੀ ਨੇ ਮਨਦੀਪ ਉਰਫ ਮੋਹਿਤ ਵਾਸੀ ਉੱਚਾ ਧੌੜਾ ਕਪੂਰਥਲਾ ਦੱਸੀ। ਇਸੇ ਦੌਰਾਨ ਮਨਦੀਪ ਨੇ ਇਕ ਵਜ਼ਨਦਾਰ ਲਿਫਾਫਾ ਦਰੱਖਤ ਹੇਠਾਂ ਸੁੱਟ ਦਿੱਤਾ, ਜਿਸ ਨੂੰ ਏ.ਐਸ.ਆਈ. ਨੇ ਲਿਫਾਫਾ ਸੁੱਟਦਿਆਂ ਦੇਖ ਲਿਆ ਅਤੇ ਉਸ ਲਿਫਾਫੇ ਸਬੰਧੀ ਉਸ ਕੋਲੋਂ ਪੁੱਛਗਿੱਛ ਕੀਤੀ ਤਾਂ ਦੋਵਾਂ ਵਿਅਕਤੀਆਂ ਨੇ ਦੱਸਿਆ ਕਿ ਇਸ ਵਿਚ ਅਫੀਮ ਹੈ ਜੋ ਕਿ ਉਹ ਅੰਮ੍ਰਿਤਸਰ ਤੋਂ ਲੈ ਕੇ ਆਏ ਹਨ। ਜਦੋਂ ਲਿਫਾਫੇ ਦੀ ਜਾਂਚ ਕੀਤੀ ਗਈ ਤਾਂ ਉਸ ਵਿਚੋਂ 800 ਗ੍ਰਾਮ ਅਫੀਮ ਬਰਾਮਦ ਹੋਈ, ਜਿਸ ਤਹਿਤ ਦੋਵਾਂ ਵਿਅਕਤੀਆਂ ਵਿਰੁੱਧ ਥਾਣਾ ਢਿੱਲਵਾਂ ਵਿਚ ਕੇਸ ਦਰਜ ਕਰਕੇ ਉਨ੍ਹਾਂ ਨੂੰ 800 ਗ੍ਰਾਮ ਅਫੀਮ ਤੇ ਕਾਰ ਸਮੇਤ ਗ੍ਰਿਫਤਾਰ ਕਰ ਲਿਆ ਹੈ। ਇਸ ਮਾਮਲੇ ਦੀ ਜਾਂਚ ਏ. ਐਸ. ਆਈ. ਪਰਮਜੀਤ ਸਿੰਘ ਵਲੋਂ ਕੀਤੀ ਜਾ ਰਹੀ ਹੈ। 

Ad Position 22
No active advertisement
ਪਿਛਲੀ ਖ਼ਬਰ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ 2 ਮੁਲਜ਼ਮ ਕੀਤੇ ਕਾਬੂ ਅਗਲੀ ਖ਼ਬਰ ਰੀਨਾ ਜੇਟਲੀ ਨੇ ਬੀ.ਐਸ.ਐਫ. ਦੇ ਜਵਾਨਾਂ ਨਾਲ ਰੱਖੜੀ ਦਾ ਤਿਉਹਾਰ ਮਨਾਇਆ
Ad Position 24