01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2025

ਮੰਡ ਬਾਊਪੁਰ ਦੇ ਮੁਹੰਮਦਾਬਾਦ ਵਿਖੇ ਆਰਜ਼ੀ ਬੰਨ੍ਹ ਟੁੱਟਿਆ, ਦਰਜਨ ਦੇ ਕਰੀਬ ਘਰਾਂ 'ਚ ਵੜਿਆ ਪਾਣੀ

ਸੁਲਤਾਨਪੁਰ ਲੋਧੀ, 18 ਅਗਸਤ (ਨਰੇਸ਼ ਹੈਪੀ)-ਮੰਡ ਬਾਊਪੁਰ ਖੇਤਰ ਦੇ ਪਿੰਡ ਮੁਹੰਮਦਾਬਾਦ...

Ad Position 21
repet_subhas-goyals [Copy P29]
ਅਜੀਤ ਡੈਸਕ 18-08-2025

ਸੁਲਤਾਨਪੁਰ ਲੋਧੀ, 18 ਅਗਸਤ (ਨਰੇਸ਼ ਹੈਪੀ)-ਮੰਡ ਬਾਊਪੁਰ ਖੇਤਰ ਦੇ ਪਿੰਡ ਮੁਹੰਮਦਾਬਾਦ ਨੇੜਿਓਂ ਇਕ ਹੋਰ ਆਰਜ਼ੀ ਬੰਨ੍ਹ ਟੁੱਟਣ ਨਾਲ ਨੇੜਲੇ ਇਕ ਦਰਜਨ ਦੇ ਕਰੀਬ ਘਰਾਂ ਵਿਚ ਪੰਜ ਤੋਂ ਸੱਤ ਫੁੱਟ ਪਾਣੀ ਭਰ ਗਿਆ। ਉਕਤ ਘਰਾਂ ਵਿਚੋਂ ਇਕ ਘਰ ਨੂੰ ਛੱਡ ਕੇ ਬਾਕੀ ਸਾਰੇ ਲੋਕ ਅੱਜ ਸਵੇਰ ਤੱਕ ਪਹਿਲਾਂ ਹੀ ਸੁਰੱਖਿਅਤ ਥਾਵਾਂ ਉਤੇ ਚਲੇ ਗਏ ਸਨ। ਵਰਨਣਯੋਗ ਹੈ ਕਿ ਦੋ ਦਿਨ ਪਹਿਲਾਂ ਤੋਂ ਹੀ ਉਕਤ ਆਰਜ਼ੀ ਬੰਨ੍ਹ ਨੂੰ ਦਰਿਆ ਬਿਆਸ ਵਲੋਂ ਆਏ ਪਾਣੀ ਨਾਲ ਢਾਹ ਲੱਗੀ ਹੋਈ ਸੀ। ਉਕਤ ਆਰਜ਼ੀ ਬੰਨ੍ਹ ਦਰਿਆ ਬਿਆਸ ਤੋਂ ਲਗਭਗ 20 ਖੇਤ ਦੂਰੀ ਉਤੇ ਹੈ। ਮੰਡ ਖੇਤਰ ਦੇ ਕਿਸਾਨ ਆਗੂ ਪਰਮਜੀਤ ਸਿੰਘ ਬਾਊਪੁਰ ਸਾਥੀਆਂ ਸਮੇਤ ਪਿਛਲੇ ਦੋ ਦਿਨਾਂ ਤੋਂ ਉਕਤ ਘਰਾਂ ਵਿਚੋਂ ਜ਼ਰੂਰੀ ਸਾਮਾਨ ਅਤੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਰਹੇ ਸਨ। ਕੁਝ ਲੋਕ ਤਾਂ ਰਾਤ ਵੀ ਬੰਨ੍ਹ ਉੱਪਰ ਹੀ ਕੱਟ ਰਹੇ ਸਨ। ਪ੍ਰਭਾਵਿਤ ਲੋਕਾਂ ਨੇ ਆਪਣੇ ਮਾਲ ਡੰਗਰ ਵੀ ਚਾਰ-ਪੰਜ ਦਿਨ ਪਹਿਲਾਂ ਖੁੱਲ੍ਹੇ ਛੱਡ ਦਿੱਤੇ ਸਨ। 

Ad Position 22
No active advertisement
ਪਿਛਲੀ ਖ਼ਬਰ ਰਾਜ ਸਭਾ ਮੈਂਬਰ ਹਰਭਜਨ ਸਿੰਘ ਭੱਜੀ ਤੇ ਸੰਤ ਸੀਚੇਵਾਲ ਵਲੋਂ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਅਗਲੀ ਖ਼ਬਰ ਉੜਦਨ ਪਿੰਡ ਦੇ ਨੌਜਵਾਨ ਦੇ ਕਤਲ 'ਚ ਲੋੜੀਂਦਾ ਮੁਲਜ਼ਮ ਪੁਲਿਸ ਮੁਕਾਬਲੇ ਦੌਰਾਨ ਗ੍ਰਿਫਤਾਰ
Ad Position 24