18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2025

ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿਚ ਭਾਰੀ ਮੀਂਹ ਹੋਇਆ ਸ਼ੁਰੂ

ਅਜਨਾਲਾ (ਅੰਮ੍ਰਿਤਸਰ), 24 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ) - ਮੌਸਮ ਵਿਭਾਗ ਵਲੋਂ ਕੀਤੀ ਭਵਿੱਖਬਾਣੀ ਤੋਂ ਬਾਅਦ ਅੱਜ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿਚ ਭਾਰੀ ਮੀਂਹ ਪੈਣਾ ਸ਼ੁਰੂ ਹੋ ਗਿਆ। ਸਰਹੱਦੀ ਖੇਤਰ ਦੀ...

Ad Position 21
No active advertisement
ਅਜੀਤ ਡੈਸਕ 24-08-2025

ਅਜਨਾਲਾ (ਅੰਮ੍ਰਿਤਸਰ), 24 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ) - ਮੌਸਮ ਵਿਭਾਗ ਵਲੋਂ ਕੀਤੀ ਭਵਿੱਖਬਾਣੀ ਤੋਂ ਬਾਅਦ ਅੱਜ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿਚ ਭਾਰੀ ਮੀਂਹ ਪੈਣਾ ਸ਼ੁਰੂ ਹੋ ਗਿਆ। ਸਰਹੱਦੀ ਖੇਤਰ ਦੀ ਗੱਲ ਕੀਤੀ ਜਾਵੇ ਤਾਂ ਇਸ ਖੇਤਰ ਵਿਚ ਵੀ ਅੱਜ ਸਵੇਰ ਤੋਂ ਸੰਘਣੇ ਬੱਦਲ ਛਾਏ ਹੋਏ ਸਨ ਤੇ ਹੁਣ ਤੋਂ ਕੁਝ ਸਮਾਂ ਪਹਿਲਾਂ ਭਾਰੀ ਮੀਹ ਪੈਣਾ ਸ਼ੁਰੂ ਹੋਇਆ ਹੈ।
ਭਾਰੀ ਮੀਹ ਪੈਣ ਕਾਰਨ ਲੋਕਾਂ ਨੂੰ ਹੁੰਮਸ ਭਰੀ ਗਰਮੀ ਤੋਂ ਰਾਹਤ ਮਿਲੀ ਹੈ। ਓਧਰ ਪਿਛਲੇ ਕਈ ਦਿਨਾਂ ਤੋਂ ਪਹਾੜੀ ਖੇਤਰਾਂ ਵਿਚ ਵਧੇਰੇ ਮੀਂਹ ਪੈਣ ਕਾਰਨ ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਹੜਾਂ ਵਰਗੀ ਸਥਿਤੀ ਬਣੀ ਹੋਈ ਹੈ। ਅੱਜ ਸ਼ੁਰੂ ਹੋਏ ਮੀਂਹ ਕਾਰਨ ਹੜ੍ਹ ਪ੍ਰਭਾਵਿਤ ਖੇਤਰ ਦੇ ਲੋਕ ਹੋਰ ਵੀ ਮੁਸ਼ਕਿਲਾਂ ਵਿਚ ਘਿਰ ਜਾਣਗੇ। ਵੱਖ-ਵੱਖ ਧਾਰਮਿਕ ਜਥੇਬੰਦੀਆਂ ਤੇ ਆਮ ਲੋਕਾਂ ਵਲੋਂ ਦਰਿਆਵਾਂ ਦੇ ਬੰਨਾਂ ਨੂੰ ਖੁਰਨ ਤੋਂ ਰੋਕਣ ਲਈ ਕੀਤੇ ਜਾ ਰਹੇ ਉਪਰਾਲੇ ਵੀ ਇਸ ਮੀਂਹ ਨਾਲ ਪ੍ਰਭਾਵਿਤ ਹੋਣਗੇ ।

Ad Position 22
No active advertisement
ਪਿਛਲੀ ਖ਼ਬਰ ਫ਼ੌਜਾਂ ਨੇ ਯੂਕਰੇਨ ਦੀਆਂ ਬਸਤੀਆਂ ਦਾ ਕੰਟਰੋਲ ਲੈ ਲਿਆ ਹੈ ਆਪਣੇ ਕਬਜ਼ੇ ਵਿਚ - ਰੂਸ ਦਾ ਦਾਅਵਾ ਅਗਲੀ ਖ਼ਬਰ 'ਹਰਿਆਣਾ ਉਦੈ' ਪ੍ਰੋਗਰਾਮ ਤਹਿਤ ਆਯੋਜਿਤ ਡੱਬਵਾਲੀ ਯੂਥ ਮੈਰਾਥਨ ਨੂੰ ਨਾਇਬ ਸਿੰਘ ਸੈਣੀ ਨੇ ਹਰੀ ਝੰਡੀ ਦੇ ਕੇ ਕੀਤਾ ਰਵਾਨਾ...
Ad Position 24