24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2025

ਬਿਆਸ ਦਰਿਆ ਵਿਚ ਪਾਣੀ ਦਾ ਪੱਧਰ ਪਹਿਲਾਂ ਨਾਲੋਂ ਘਟਿਆ

ਬਿਆਸ, 26 ਅਗਸਤ (ਪਰਮਜੀਤ ਸਿੰਘ ਰੱਖੜਾ)- ਪਹਾੜੀ ਇਲਾਕਿਆਂ ਵਿਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਬਿਆਸ ਦਰਿਆ ਵਿਚ ਪਾਣੀ ਦਾ ਪੱਧਰ ਲਗਾਤਾਰ ਵੱਧਦਾ ਜਾ ਰਿਹਾ ਸੀ, ਜਿਸ ਕਰਕੇ....

Ad Position 21
No active advertisement
ਅਜੀਤ ਡੈਸਕ 26-08-2025

ਬਿਆਸ, 26 ਅਗਸਤ (ਪਰਮਜੀਤ ਸਿੰਘ ਰੱਖੜਾ)- ਪਹਾੜੀ ਇਲਾਕਿਆਂ ਵਿਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਬਿਆਸ ਦਰਿਆ ਵਿਚ ਪਾਣੀ ਦਾ ਪੱਧਰ ਲਗਾਤਾਰ ਵੱਧਦਾ ਜਾ ਰਿਹਾ ਸੀ, ਜਿਸ ਕਰਕੇ ਬਿਆਸ ਦਰਿਆ ਨਾਲ ਲਗਦੇ ਮੰਡ‌ ਖੇਤਰ ਵਿਚ ਪਾਣੀ ਦਾ ਕਾਫ਼ੀ ਪ੍ਰਕੋਪ ਦੇਖਣ ਨੂੰ ਮਿਲਿਆ। ਇਸ ਨਾਲ ਸਾਰੇ ਵਿਭਾਗਾਂ ਦੇ ਪ੍ਰਸ਼ਾਸਨਿਕ ਅਧਿਕਾਰੀ ਵੀ ਪੱਬਾਂ ਭਾਰ ਹੋਏ ਹਨ ਅਤੇ ਲੋਕਾਂ ਦੇ ਜਾਨ ਮਾਲ ਦੀ ਰੱਖਿਆ ਲਈ ਲੋੜੀਂਦੇ ਪ੍ਰਬੰਧ ਕੀਤੇ ਜਾ ਰਹੇ ਹਨ। ਇਸ ਮੌਕੇ ਇਰੀਗੇਸ਼ਨ ਵਿਭਾਗ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਇਸ ਸਮੇਂ ਬਿਆਸ ਦਰਿਆ ਵਿਚ 741.70 ਦੀ ਗੇਜ ਨਾਲ ਡਿਸਚਾਰਜ 157698 ਕਿਊਸਿਕ ’ਤੇ ਆ ਗਿਆ ਹੈ, ਜੋ ਕਿ ਕੱਲ ਨਾਲੋਂ ਘੱਟ ਹੈ। ਜੇਕਰ ਕੱਲ੍ਹ ਰਾਤ 8 ਵਜੇ ਦੀ ਗੱਲ ਕਰੀਏ ਤਾਂ ਬਿਆਸ ਦਰਿਆ ਵਿਚ ਪਾਣੀ ਦਾ ਪੱਧਰ 742.00 ਜਿਸ ਦਾ ਡਿਸਚਾਰਜ 167900 ਬਣਦਾ ਹੈ, ਇਸ ਸੀਜ਼ਨ ਦਾ ਸਭ ਨਾਲੋਂ ਉੱਚਤਮ ਪੱਧਰ ਸੀ।

Ad Position 22
No active advertisement
ਪਿਛਲੀ ਖ਼ਬਰ ਡਰੇਨ ਵਿਚ ਪਾੜ ਪੈਣ ਦੇ ਨਾਲ ਖੇਤਾਂ ਵਿਚ ਹੋਇਆ ਜਲ ਥਲ ਅਗਲੀ ਖ਼ਬਰ ਟਰੱਕ ਡਰਾਈਵਰ ਹਰਜਿੰਦਰ ਸਿੰਘ ਦੇ ਮਾਮਲੇ ’ਚ ਦਖ਼ਲ ਦੇਣ ਲਈ ਅਸ਼ਵਨੀ ਸ਼ਰਮਾ ਨੇ ਵਿਦੇਸ਼ ਮੰਤਰਾਲੇ ਨੂੰ ਲਿਖੀ ਚਿੱਠੀ
Ad Position 24