24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2025

ਡਰੇਨ ਵਿਚ ਪਾੜ ਪੈਣ ਦੇ ਨਾਲ ਖੇਤਾਂ ਵਿਚ ਹੋਇਆ ਜਲ ਥਲ

ਲੌਂਗੋਵਾਲ, (ਸੰਗਰੂਰ), 26 ਅਗਸਤ (ਸ.ਸ.ਖੰਨਾ)- ਸਥਾਨਕ ਸ਼ਹਿਰ ਲੌਂਗੋਵਾਲ ਵਿਖੇ ਪਿਛਲੇ ਦੋ ਦਿਨਾਂ ਤੋਂ ਪੈ ਰਹੀ ਬਾਰਿਸ਼ ਦੇ ਕਾਰਨ ਜਿਥੇ ਲੌਂਗੋਵਾਲ ਸ਼ਹਿਰ ਦੇ ਵਿਚ ਜਲ ਥਲ ਹੋਇਆ ਪਿਆ....

Ad Position 21
No active advertisement
ਅਜੀਤ ਡੈਸਕ 26-08-2025

ਲੌਂਗੋਵਾਲ, (ਸੰਗਰੂਰ), 26 ਅਗਸਤ (ਸ.ਸ.ਖੰਨਾ)- ਸਥਾਨਕ ਸ਼ਹਿਰ ਲੌਂਗੋਵਾਲ ਵਿਖੇ ਪਿਛਲੇ ਦੋ ਦਿਨਾਂ ਤੋਂ ਪੈ ਰਹੀ ਬਾਰਿਸ਼ ਦੇ ਕਾਰਨ ਜਿਥੇ ਲੌਂਗੋਵਾਲ ਸ਼ਹਿਰ ਦੇ ਵਿਚ ਜਲ ਥਲ ਹੋਇਆ ਪਿਆ ਹੈ, ਉੱਥੇ ਹੀ ਬਹਾਦਰ ਸਿੰਘ ਵਾਲਾ ਡਰੇਨ ਦੇ ਵਿਚ ਬਾਰਿਸ਼ ਦਾ ਜ਼ਿਆਦਾ ਪਾਣੀ ਹੋਣ ਦੇ ਕਾਰਨ ਗੁਰਦੁਆਰਾ ਢਾਬ ਬਾਬਾ ਆਲਾ ਸਿੰਘ ਨੇੜੇ ਸੀਵਰੇਜ ਟ੍ਰੀਟਮੈਂਟ ਪਲਾਂਟ ਕੋਲੋਂ ਵੀਹ ਫੁੱਟ ਦੇ ਕਰੀਬ ਪਾੜ ਪੈਣ ਦੇ ਕਾਰਨ ਕਿਸਾਨਾਂ ਦੀ ਸੈਂਕੜੇ ਏਕੜ ਝੋਨੇ ਦੀ ਫ਼ਸਲ ਤਬਾਹ ਹੋ ਚੁੱਕੀ ਹੈ। ਮੌਕੇ ’ਤੇ ਪੁੱਜੇ ਨਗਰ ਕੌਂਸਲ ਪ੍ਰਧਾਨ ਪਰਮਿੰਦਰ ਕੌਰ ਬਰਾੜ ਦੇ ਪਤੀ ਕਮਲ ਬਰਾੜ, ਕੌਂਸਲਰ ਗੁਰਮੀਤ ਸਿੰਘ ਲੱਲੀ ਅਤੇ ਕੌਂਸਲਰ ਬਲਵਿੰਦਰ ਸਿੰਘ ਕਾਲਾ ਨੇ ਜਾਇਜ਼ਾ ਲਿਆ। ਉਨਾਂ ਜੇ.ਸੀ.ਬੀ. ਮਸ਼ੀਨ ਮੰਗਵਾ ਕੇ ਆਪਣੇ ਪੱਧਰ ’ਤੇ ਇਸ ਪਾਣੀ ਨੂੰ ਬੰਦ ਕਰਨ ਦਾ ਕੰਮ ਸ਼ੁਰੂ ਕਰਵਾ ਦਿੱਤਾ ਹੈ।

Ad Position 22
No active advertisement
ਪਿਛਲੀ ਖ਼ਬਰ ਬਿਕਰਮ ਸਿੰਘ ਮਜੀਠੀਆ ਦੀ ਰਿਮਾਂਡ ਵਿਰੁੱਧ ਪਟੀਸ਼ਨ ਲਈ ਗਈ ਵਾਪਿਸ ਅਗਲੀ ਖ਼ਬਰ ਬਿਆਸ ਦਰਿਆ ਵਿਚ ਪਾਣੀ ਦਾ ਪੱਧਰ ਪਹਿਲਾਂ ਨਾਲੋਂ ਘਟਿਆ
Ad Position 24