25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2025

ਲਗਾਤਾਰ ਵੱਧ ਰਿਹਾ ਦਰਿਆ ਰਾਵੀ ਦਾ ਪਾਣੀ, ਲੋਕ ਚਿੰਤਤ, ਫ਼ਸਲਾਂ ਡੁੱਬਣ ਨਾਲ ਵੱਡੇ ਨੁਕਸਾਨ ਦਾ ਖਦਸ਼ਾ

ਕਲਾਨੌਰ, (ਗੁਰਦਾਸਪੁਰ), 26 ਅਗਸਤ (ਪੁਰੇਵਾਲ)- ਪਿਛਲੇ ਦਿਨਾਂ ਤੋਂ ਪੰਜਾਬ ’ਚ ਹੋ ਰਹੀ ਬਰਸਾਤ ਕਾਰਨ ਦਰਿਆ ਬਿਆਸ ਅਤੇ ਰਾਵੀ ’ਚ ਪਾਣੀ ਦਾ ਪੱਧਰ ਵੱਧਦਾ ਜਾ ਰਿਹਾ ਹੈ। ਦਰਿਆ ਰਾਵੀ....

Ad Position 21
No active advertisement
ਅਜੀਤ ਡੈਸਕ 26-08-2025

ਕਲਾਨੌਰ, (ਗੁਰਦਾਸਪੁਰ), 26 ਅਗਸਤ (ਪੁਰੇਵਾਲ)- ਪਿਛਲੇ ਦਿਨਾਂ ਤੋਂ ਪੰਜਾਬ ’ਚ ਹੋ ਰਹੀ ਬਰਸਾਤ ਕਾਰਨ ਦਰਿਆ ਬਿਆਸ ਅਤੇ ਰਾਵੀ ’ਚ ਪਾਣੀ ਦਾ ਪੱਧਰ ਵੱਧਦਾ ਜਾ ਰਿਹਾ ਹੈ। ਦਰਿਆ ਰਾਵੀ ਦੇ ਪਾਣੀ ਨਾਲ ਜ਼ਿਲ੍ਹਾ ਗੁਰਦਾਸਪੁਰ ਅਧੀਨ ਪੈਂਦੇ ਵੱਖ-ਵੱਖ ਖੇਤਰ ਦੀਆਂ ਫ਼ਸਲਾਂ ਵੱਡੀ ਪੱਧਰ ’ਤੇ ਪ੍ਰਭਾਵਿਤ ਹੋ ਚੁੱਕੀਆਂ ਹਨ ਅਤੇ ਲਗਾਤਾਰ ਦਰਿਆ ਰਾਵੀ ਦੇ ਪਾਣੀ ਦੇ ਵਧਣ ਨਾਲ ਲੋਕਾਂ ’ਤੇ ਹੋਣ ਵਾਲੇ ਵੱਡੇ ਨੁਕਸਾਨ ਦੀ ਚਿੰਤਾ ਵਿਖਾਈ ਦੇ ਰਹੀ ਹੈ। ਬਲਾਕ ਕਲਾਨੌਰ ਅਧੀਨ ਪਿੰਡ ਚੰਦੂ ਵਡਾਲਾ ਅਤੇ ਰੋਸਾ ਸਮੇਤ ਵੱਖ-ਵੱਖ ਦਰਜਨਾਂ ਪਿੰਡਾਂ ਦੀਆਂ ਵਾਹੀਯੋਗ ਜ਼ਮੀਨਾਂ ’ਚ ਇਸ ਵੇਲੇ ਪੰਜ ਤੋਂ 10 ਫੁੱਟ ਪਾਣੀ ਭਰ ਚੁੱਕਾ ਹੈ ਅਤੇ ਕਮਾਦ ਸਮੇਤ ਹੋਰ ਕਾਸ਼ਤ ਕੀਤੀਆਂ ਫ਼ਸਲਾਂ ਪਾਣੀ ਵਿਚ ਡੁੱਬ ਗਈਆਂ ਹਨ। ਪਾਣੀ ਦੇ ਵੱਧਦੇ ਪੱਧਰ ’ਤੋਂ ਚਿੰਤਤ ਲੋਕ ਧੁੱਸੀ ਬੰਨ੍ਹ ’ਤੇ ਪਹੁੰਚ ਰਹੇ ਹਨ।

Ad Position 22
No active advertisement
ਪਿਛਲੀ ਖ਼ਬਰ ਨਹਿਰ ’ਚ ਡੁੱਬੇ ਭੂਆ ਭਤੀਜਾ, ਇਕ ਦੀ ਮੌਤ, ਇਕ ਲਾਪਤਾ ਅਗਲੀ ਖ਼ਬਰ ਸੇਮ ਨਾਲੇ 'ਚ ਪਾਣੀ ਦਾ ਪੱਧਰ ਵਧਣ ਨਾਲ ਕਈ ਪਿੰਡ ਪ੍ਰਭਾਵਿਤ
Ad Position 24