31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2025

ਵਰਧਮਾਨ ਸਟੀਲ ਇੰਡਸਟਰੀ ਪੰਜਾਬ ਵਿਚ ਕਰੇਗੀ 2500 ਕਰੋੜ ਦਾ ਨਿਵੇਸ਼- ਸੰਜੀਵ ਅਰੋੜਾ

ਚੰਡੀਗੜ੍ਹ, 28 ਅਗਸਤ (ਵਿਕਰਮਜੀਤ ਸਿੰਘ ਮਾਨ)- ਵਰਧਮਾਨ ਸਟੀਲ ਇੰਡਸਟਰੀ ਪੰਜਾਬ ਵਿਚ 2500 ਕਰੋੜ ਦਾ ਨਿਵੇਸ਼ ਕਰੇਗਾ ਤੇ ਲੁਧਿਆਣਾ ’ਚ ਇਸ ਦਾ ਪਲਾਂਟ ਲਗਾਇਆ ਜਾਵੇਗਾ....

Ad Position 21
No active advertisement
ਅਜੀਤ ਡੈਸਕ 28-08-2025

ਚੰਡੀਗੜ੍ਹ, 28 ਅਗਸਤ (ਵਿਕਰਮਜੀਤ ਸਿੰਘ ਮਾਨ)- ਵਰਧਮਾਨ ਸਟੀਲ ਇੰਡਸਟਰੀ ਪੰਜਾਬ ਵਿਚ 2500 ਕਰੋੜ ਦਾ ਨਿਵੇਸ਼ ਕਰੇਗਾ ਤੇ ਲੁਧਿਆਣਾ ’ਚ ਇਸ ਦਾ ਪਲਾਂਟ ਲਗਾਇਆ ਜਾਵੇਗਾ। ਇਸ ਗੱਲ ਦਾ ਖੁਲਾਸਾ ਪੰਜਾਬ ਦੇ ਉਦਯੋਗ ਮੰਤਰੀ ਸੰਜੀਵ ਅਰੋੜਾ ਨੇ ਪੰਜਾਬ ਭਵਨ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ। ਅਮਰੀਕਾ ਵਲੋਂ ਦੁੱਗਣੇ ਕੀਤੇ ਟੈਰਿਫ ਦੇ ਮੁੱਦੇ ’ਤੇ ਗੱਲਬਾਤ ਕਰਦੇ ਸੰਜੀਵ ਅਰੋੜਾ ਨੇ ਕਿਹਾ ਕਿ ਇਹ ਕੁਝ ਸਮੇਂ ਲਈ ਹੈ, ਜਿਸ ਦਾ ਹੱਲ ਨਿਕਲ ਆਵੇਗਾ, ਇਸ ’ਤੇ ਜ਼ਿਆਦਾ ਚਰਚਾ ਕਰਨ ਦੀ ਅਜੇ ਜ਼ਰੂਰਤ ਨਹੀਂ। ਉਹਨਾਂ ਕਿਹਾ ਕਿ ਪੰਜਾਬ ’ਚ ਮਾਹੌਲ ਉਦਯੋਗਾਂ ਤੇ ਉਦਯੋਗਪਤੀਆਂ ਦੇ ਪੱਖੀ ਹੈ ਅਤੇ ਸਰਕਾਰ ਉਦਯੋਗਪਤੀਆਂ ਨੂੰ ਚੰਗਾ ਮਾਹੌਲ ਅਤੇ ਹਰ ਸਹੂਲਤ ਦੇਣ ਲਈ ਉਪਰਾਲੇ ਕਰ ਰਹੀ ਹੈ, ਜਿਸ ਦੇ ਚਲਦੇ ਵੱਡੇ ਨਿਵੇਸ਼ ਆਉਣ ਦੀ ਸੰਭਾਵਨਾ ਹੈ। ਇਸ ਮੌਕੇ ਉਹਨਾਂ ਨਾਲ ਵਰਧਮਾਨ ਸਟੀਲ ਦੇ ਵਾਈਸ ਚੇਅਰਮੈਨ ਸਚਿਨ ਜੈਨ ਵੀ ਮੌਜੂਦ ਸਨ।

Ad Position 22
No active advertisement
ਪਿਛਲੀ ਖ਼ਬਰ ਸੁਖਬੀਰ ਸਮੇਤ ਅਕਾਲੀ ਦਲ ਦੀ ਲੀਡਰਸ਼ਿਪ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਰਬੱਤ ਦੇ ਭਲੇ ਲਈ ਕੀਤੀ ਅਰਦਾਸ ਅਗਲੀ ਖ਼ਬਰ ਸੀਵਰੇਜ ਦੇ ਗੰਦੇ ਪਾਣੀ ਤੋਂ ਦੁਖੀ ਦੁਕਾਨਦਾਨ ਬਜ਼ਾਰ ਬੰਦ ਕਰਕੇ ‘ਸੰਗਤ ਮੰਡੀ ਵਿਕਾਊ’ ਦੀਆਂ ਤਖ਼ਤੀਆਂ ਚੁੱਕ ਕੇ ਧਰਨੇ ’ਤੇ ਬ...
Ad Position 24