15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਬਿਆਸ ਦਰਿਆ ਦਾ ਕਹਿਰ, ਪਿੰਡ ਕਿੜੀਆਂ ਦੀ ਦਰਜਨਾਂ ਏਕੜ ਜ਼ਮੀਨ ਰੋੜ ਕੇ ਲੈ ਗਿਆ ਤੇਜ਼ ਵਹਾਅ

ਹਰੀਕੇ ਪੱਤਣ (ਤਰਨਤਾਰਨ), 1 ਸਤੰਬਰ (ਸੰਜੀਵ ਕੁੰਦਰਾ)- ਬਿਆਸ ਦਰਿਆ ਦਾ ਤਾਂਡਵ ਰੁਕ ਨਹੀਂ ਰਿਹਾ ਜਿਥੇ ਹੜ੍ਹਾਂ ਦਾ ਕਹਿਰ ਜਾਰੀ ਹੈ ਤੇ ਉੱਥੇ ਮੀਂਹ ਦਾ ਦੌਰ ਦੁਬਾਰਾ ਸ਼ੁਰੂ ਹੋਣ ਨਾਲ ਹਾਲਾਤ....

Ad Position 21
repet_subhas-goyals [Copy P29]
ਅਜੀਤ ਡੈਸਕ 01-09-2025

ਹਰੀਕੇ ਪੱਤਣ (ਤਰਨਤਾਰਨ), 1 ਸਤੰਬਰ (ਸੰਜੀਵ ਕੁੰਦਰਾ)- ਬਿਆਸ ਦਰਿਆ ਦਾ ਤਾਂਡਵ ਰੁਕ ਨਹੀਂ ਰਿਹਾ ਜਿਥੇ ਹੜ੍ਹਾਂ ਦਾ ਕਹਿਰ ਜਾਰੀ ਹੈ ਤੇ ਉੱਥੇ ਮੀਂਹ ਦਾ ਦੌਰ ਦੁਬਾਰਾ ਸ਼ੁਰੂ ਹੋਣ ਨਾਲ ਹਾਲਾਤ ਬਦ ਤੋਂ ਬਦਤਰ ਹਨ। ਕਸਬਾ ਹਰੀਕੇ ਪੱਤਣ ਨਜ਼ਦੀਕ ਬਿਆਸ ਦਰਿਆ ਕਿਨਾਰੇ ਪੈਂਦੇ ਪਿੰਡ ਕਿੜੀਆਂ ਵਿਚ ਬਿਆਸ ਦਰਿਆ ਦੀ ਮਾਰ ਕਾਰਨ ਦਰਜਨਾਂ ਏਕੜ ਜ਼ਮੀਨ ਪਾਣੀ ਵਿਚ ਜਲ ਮਗਨ ਹੋ ਗਈ। ਰਹਿੰਦੀ ਜ਼ਮੀਨ ਨੂੰ ਬਚਾਉਣ ਲਈ ਬਿਪਤਾ ਦੇ ਮਾਰੇ ਕਿਸਾਨ ਹੱਥ ਪੈਰ ਮਾਰ ਰਹੇ ਹਨ ਪਰ ਪਾਣੀ ਦੇ ਤੇਜ਼ ਵਹਾਅ ਅੱਗੇ ਉਨ੍ਹਾਂ ਦਾ ਵੱਸ ਨਹੀਂ ਚੱਲ ਰਿਹਾ।

ਇਸ ਮੌਕੇ ਕਿਸਾਨ ਮਨਜੀਤ ਸਿੰਘ, ਛਿੰਦਾ ਸਿੰਘ ਬਚਿੱਤਰ ਸਿੰਘ ਆਦਿ ਨੇ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਬਿਆਸ ਦਰਿਆ ਦਾ ਪਾਣੀ ਸਾਡੀ ਜ਼ਮੀਨ ਨੂੰ ਵਹਾਅ ਕੇ ਲਈ ਜਾ ਰਿਹਾ ਹੈ ਹੁਣ ਤੱਕ 15 ਕਿਸਾਨਾਂ ਦੀ ਦਰਜਨਾਂ ਏਕੜ ਜ਼ਮੀਨ ਦਰਿਆ ਨੇ ਆਪਣੇ ਵਿਚ ਸਮਾ ਲਈ ਹੈ। ਉਨ੍ਹਾਂ ਕਿਹਾ ਕਿ ਅਸੀਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਕਈ ਵਾਰ ਅਪੀਲ ਕੀਤੀ ਪਰ ਸਾਡੀ ਸਾਰ ਲੈਣ ਕੋਈ ਨਹੀਂ ਪਹੁੰਚਿਆ। ਉਨ੍ਹਾਂ ਕਿਹਾ ਕਿ ਇਹ ਮਾਰ ਅਜੇ ਵੀ ਜਾਰੀ ਹੈ। ਪਿੰਡ ਵਾਸੀਆਂ ਨੇ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਅਤੇ ਸੰਪਰਦਾਇ ਦਲ ਬਾਬਾ ਬਿਧੀ ਚੰਦ ਜੀ ਨੂੰ ਅਪੀਲ ਕੀਤੀ ਹੈ ਕਿ ਸਾਨੂੰ ਪਾਣੀ ਦੀ ਮਾਰ ਤੋਂ ਬਚਾਇਆ ਜਾਵੇ ਅਤੇ ਇਥੇ ਸੰਗਤਾਂ ਨੂੰ ਨਾਲ ਲੈ ਕੇ ਕੇ ਪਹੁੰਚਣ ਤਾਂ ਜੋ ਲੱਗ ਰਹੀ ਢਾਹ ਰੁੱਕ ਸਕੇ।

Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਕਾਲਜ ਦੇ ਕਲਰਕ ਦੀ ਗੋਲੀਆਂ ਮਾਰ ਕੇ ਹੱਤਿਆ ਅਗਲੀ ਖ਼ਬਰ ਨਵਾਂਸ਼ਹਿਰ ਦਾ ਪਿੰਡ ਚੇਤਾ ਪਾਣੀ ’ਚ ਡੁੱਬਿਆ
Ad Position 24