15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਜ਼ਿਆਦਾ ਮੀਂਹ ਕਾਰਨ ਭਲੂਰ ਵਿਖੇ ਕਮਰੇ ਦੀ ਛੱਤ ਡਿੱਗੀ

ਨੱਥੂਵਾਲਾ ਗਰਬੀ, (ਮੋਗਾ), 1 ਸਤੰਬਰ (ਨਵਦੀਪ ਸਿੰਘ)- ਪਿਛਲੇ ਇਕ ਹਫਤੇ ਤੋਂ ਲਗਾਤਾਰ ਹੋ ਰਹੀ ਭਾਰੀ ਬਾਰਸ਼ ਲੋਕਾਂ ਲਈ ਆਫਤ ਬਣ ਗਈ ਹੈ। ਡੈਮ, ਦਰਿਆ, ਨਦੀਆਂ ਸਭ...

Ad Position 21
repet_subhas-goyals [Copy P29]
ਅਜੀਤ ਡੈਸਕ 01-09-2025

ਨੱਥੂਵਾਲਾ ਗਰਬੀ, (ਮੋਗਾ), 1 ਸਤੰਬਰ (ਨਵਦੀਪ ਸਿੰਘ)- ਪਿਛਲੇ ਇਕ ਹਫਤੇ ਤੋਂ ਲਗਾਤਾਰ ਹੋ ਰਹੀ ਭਾਰੀ ਬਾਰਸ਼ ਲੋਕਾਂ ਲਈ ਆਫਤ ਬਣ ਗਈ ਹੈ। ਡੈਮ, ਦਰਿਆ, ਨਦੀਆਂ ਸਭ ਨੱਕੋ ਨੱਕ ਭਰੇ ਦਿਸ ਰਹੇ ਹਨ। ਪੰਜਾਬ ਵਿਚ ਫ਼ਸਲਾਂ ਬਰਬਾਦ ਹੋ ਚੁੱਕੀਆਂ ਹਨ। ਇਹ ਮੀਂਹ ਖਾਸ ਕਰਕੇ ਗਰੀਬ ਪਰਿਵਾਰਾਂ ਵਾਸਤੇ ਕਿਸੇ ਕਹਿਰ ਤੋਂ ਘੱਟ ਨਹੀ ਹੈ। ਬੀਤੇ ਰਾਤ ਪਿੰਡ ਭਲੂਰ ਵਿਚ ਹੋਈ ਤੇਜ਼ ਬਾਰਸ਼ ਦੇ ਕਾਰਨ ਗਰੀਬ ਪਰਿਵਾਰ ਸੁਖਜੀਤ ਸਿੰਘ ਪੁੱਤਰ ਪੂਰਨ ਸਿੰਘ ਵਾਸਤੇ ਕਿਆਮਤ ਬਣ ਕੇ ਆਈ। ਗਰੀਬ ਪਰਿਵਾਰ ਦੀ ਇਕ ਕਮਰੇ ਦੀ ਛੱਤ ਡਿੱਗ ਪਈ। ਪਰ ਪਰਿਵਾਰ ਦੂਸਰੇ ਕਮਰੇ ਵਿਚ ਸੁੱਤਾ ਪਿਆ ਹੋਣ ਦੇ ਕਾਰਨ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਸੁਖਜੀਤ ਸਿੰਘ ਦਾ ਪਿਤਾ ਅਪਾਹਜ ਹੋਣ ਕਾਰਨ ਕੋਈ ਕੰਮਕਾਰ ਨਹੀ ਕਰ ਸਕਦਾ, ਮਾਤਾ ਵੀ ਬਿਰਧ ਹੈ। ਸੁਖਜੀਤ ਸਿੰਘ ਆਪ ਕਿਸੇ ਦੀ ਦੁਕਾਨ ’ਤੇ ਕੰਮ ਕਰ ਕੇ ਪਰਿਵਾਰ ਦਾ ਗੁਜ਼ਾਰਾ ਬੜੀ ਮੁਸ਼ਕਿਲ ਨਾਲ ਕਰਦਾ ਹੈ ।

Ad Position 22
No active advertisement
ਪਿਛਲੀ ਖ਼ਬਰ ਸਠਿਆਲਾ ਵਿਖੇ ਲਗਾਤਾਰ ਬਾਰਿਸ਼ ਪੈਣ ਕਾਰਨ ਛੱਤ ਡਿੱਗੀ ਅਗਲੀ ਖ਼ਬਰ ਡਾਕਟਰਾਂ ਵਲੋਂ ਸਿਹਤ ਸੁਵਿਧਾਵਾਂ ਠੱਪ ਕਰਨ ਦੀ ਚਿਤਾਵਨੀ
Ad Position 24