15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਅਫ਼ਗਾਨਿਸਤਾਨ: ਅੱਧੀ ਰਾਤ ਆਇਆ ਭੁਚਾਲ, 600 ਤੋਂ ਵੱਧ ਲੋਕਾਂ ਦੀ ਮੌਤ

ਕਾਬੁਲ, 1 ਸਤੰਬਰ- ਅਫ਼ਗਾਨਿਸਤਾਨ ਵਿਚ ਐਤਵਾਰ ਅੱਧੀ ਰਾਤ 11:47 (ਸਥਾਨਕ ਸਮੇਂ) ’ਤੇ ਰੈਕਟਰ ਪੈਮਾਨੇ ’ਤੇ 6 ਦੀ ਤੀਬਰਤਾ ਦਾ ਭੁਚਾਲ ਆਇਆ। ਇਸ ਵਿਚ ਹੁਣ ਤੱਕ 622 ਲੋਕਾਂ ਦੀ....

Ad Position 21
repet_subhas-goyals [Copy P29]
ਅਜੀਤ ਡੈਸਕ 01-09-2025

ਕਾਬੁਲ, 1 ਸਤੰਬਰ- ਅਫ਼ਗਾਨਿਸਤਾਨ ਵਿਚ ਐਤਵਾਰ ਅੱਧੀ ਰਾਤ 11:47 (ਸਥਾਨਕ ਸਮੇਂ) ’ਤੇ ਰੈਕਟਰ ਪੈਮਾਨੇ ’ਤੇ 6 ਦੀ ਤੀਬਰਤਾ ਦਾ ਭੁਚਾਲ ਆਇਆ। ਇਸ ਵਿਚ ਹੁਣ ਤੱਕ 622 ਲੋਕਾਂ ਦੀ ਮੌਤ ਹੋ ਗਈ ਹੈ, ਜਦੋਂ ਕਿ 1500 ਤੋਂ ਵੱਧ ਲੋਕ ਜ਼ਖਮੀ ਹਨ। ਭੁਚਾਲ ਦੇ ਸਮੇਂ ਜ਼ਿਆਦਾਤਰ ਲੋਕ ਸੌਂ ਰਹੇ ਸਨ, ਜਿਸ ਕਾਰਨ ਉਹ ਇਮਾਰਤਾਂ ਦੇ ਮਲਬੇ ਹੇਠ ਦੱਬ ਗਏ। ਸ਼ਹਿਰ ਵਿਚ ਸਾਰੀ ਰਾਤ ਝਟਕੇ ਮਹਿਸੂਸ ਕੀਤੇ ਗਏ। ਅਧਿਕਾਰੀਆਂ ਦਾ ਕਹਿਣਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ।

ਅਮਰੀਕੀ ਭੂ-ਵਿਗਿਆਨ ਸਰਵੇਖਣ ਦੇ ਅਨੁਸਾਰ, ਭੂਚਾਲ 2 ਲੱਖ ਦੀ ਆਬਾਦੀ ਵਾਲੇ ਜਲਾਲਾਬਾਦ ਸ਼ਹਿਰ ਤੋਂ ਲਗਭਗ 17 ਮੀਲ ਦੂਰ ਆਇਆ। ਇਹ ਰਾਜਧਾਨੀ ਕਾਬੁਲ ਤੋਂ 150 ਕਿਲੋਮੀਟਰ ਦੂਰ ਹੈ।

ਭੁਚਾਲ ਦੇ ਝਟਕੇ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਅਤੇ ਪੰਜਾਬ ਪ੍ਰਾਂਤਾਂ ਵਿਚ ਵੀ ਮਹਿਸੂਸ ਕੀਤੇ ਗਏ। ਇਸ ਦੇ ਨਾਲ ਹੀ ਭਾਰਤ ਦੇ ਗੁਰੂਗ੍ਰਾਮ ਵਿਚ ਵੀ ਹਲਕੇ ਝਟਕੇ ਮਹਿਸੂਸ ਕੀਤੇ ਗਏ।

ਪੂਰਬੀ ਅਫਗਾਨਿਸਤਾਨ ਵਿਚ ਪਾਕਿਸਤਾਨ ਦੀ ਸਰਹੱਦ ਦੇ ਨੇੜੇ ਇਸ ਸ਼ਕਤੀਸ਼ਾਲੀ ਭੁਚਾਲ ਨੇ ਕਈ ਪਿੰਡ ਤਬਾਹ ਕਰ ਦਿੱਤੇ ਹਨ। ਖੇਤਰ ਵਿਚ ਵੱਡਾ ਨੁਕਸਾਨ ਹੋਇਆ ਹੈ। ਖੋਜ ਅਤੇ ਬਚਾਅ ਟੀਮਾਂ ਵਲੋਂ ਬਚਾਅ ਕਾਰਜ ਕੀਤੇ ਜਾ ਰਹੇ ਹਨ।

Ad Position 22
No active advertisement
ਪਿਛਲੀ ਖ਼ਬਰ ਛੱਤ ਡਿੱਗਣ ਨਾਲ ਚਾਚੇ ਤੇ ਭਤੀਜੇ ਦੀ ਮੌਤ ਅਗਲੀ ਖ਼ਬਰ ਸਠਿਆਲਾ ਵਿਖੇ ਲਗਾਤਾਰ ਬਾਰਿਸ਼ ਪੈਣ ਕਾਰਨ ਛੱਤ ਡਿੱਗੀ
Ad Position 24