15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਡੀ. ਸੀ. ਵਲੋਂ ਹੜ੍ਹ ਪੀੜਤਾਂ ਨੂੰ ਵੰਡੀ ਜਾਣ ਵਾਲੀ 40 ਗੱਟੇ ਫੀਡ ਕੀਤੀ ਬਰਾਮਦ, ਜਾਂਚ ਦੇ ਹੁਕਮ

ਫਾਜ਼ਿਲਕਾ, 1 ਸਤੰਬਰ (ਬਲਜੀਤ ਸਿੰਘ)-ਫਾਜ਼ਿਲਕਾ ਦੇ ਹੜ੍ਹ ਪ੍ਰਭਾਵਿਤ ਪਿੰਡ ਕਾਵਾਂ ਵਾਲੀ ਵਿਖੇ ਦੌਰਾ ਕਰਨ...

Ad Position 21
repet_subhas-goyals [Copy P29]
ਅਜੀਤ ਡੈਸਕ 01-09-2025

ਫਾਜ਼ਿਲਕਾ, 1 ਸਤੰਬਰ (ਬਲਜੀਤ ਸਿੰਘ)-ਫਾਜ਼ਿਲਕਾ ਦੇ ਹੜ੍ਹ ਪ੍ਰਭਾਵਿਤ ਪਿੰਡ ਕਾਵਾਂ ਵਾਲੀ ਵਿਖੇ ਦੌਰਾ ਕਰਨ ਪਹੁੰਚੇ ਡੀ. ਸੀ. ਫਾਜ਼ਿਲਕਾ ਵਲੋਂ ਇਕ ਘਰ ਵਿਚੋਂ 40 ਗੱਟੇ ਪਸ਼ੂਆਂ ਦੀ ਫੀਡ ਬਰਾਮਦ ਕੀਤੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਵਲੋਂ ਉਨ੍ਹਾਂ ਨੂੰ ਸ਼ਿਕਾਇਤਾਂ ਕੀਤੀਆਂ ਜਾ ਰਹੀਆਂ ਸਨ ਕਿ ਉਨ੍ਹਾਂ ਨੂੰ ਪਸ਼ੂਆਂ ਦੀ ਫੀਡ ਨਹੀਂ ਮਿਲ ਰਹੀ। ਜਦੋਂ ਇਸ ਉਤੇ ਕਾਰਵਾਈ ਕਰਦੇ ਹੋਏ ਡੀ. ਸੀ. ਫਾਜ਼ਿਲਕਾ ਵਲੋਂ ਸਮੂਹ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਪਿੰਡ ਦੇ ਦੌਰੇ ਦੌਰਾਨ ਸੂਚਨਾ ਦੇ ਆਧਾਰ ਉਤੇ ਇਕ ਘਰ ਅੰਦਰ ਚੈਕਿੰਗ ਕੀਤੀ ਗਈ ਤਾਂ ਉਥੇ 40 ਗੱਟੇ ਮਾਰਕਫੈੱਡ ਕੰਪਨੀ ਦੀ ਫੀਡ ਬਰਾਮਦ ਕੀਤੀ ਗਈ। ਉਨ੍ਹਾਂ ਕਿਹਾ ਕਿ ਇਹ ਫੀਡ ਦੇ ਗੱਟੇ ਨੂੰ ਇਕ ਪਿੰਡ ਦੇ ਸਰਪੰਚ ਵਲੋਂ ਵੰਡਣ ਦੀ ਬਜਾਏ ਕਿਸੇ ਘਰ ਵਿਚ ਰਖਵਾ ਦਿੱਤੇ ਗਏ। ਡੀ. ਸੀ. ਵਲੋਂ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਵਲੋਂ ਇਸ ਦੀ ਜਾਂਚ ਕੀਤੀ ਜਾਵੇਗੀ ਅਤੇ ਇਹ ਫੀਡ ਨੂੰ ਹੁਣ ਸਰਪੰਚਾਂ ਰਾਹੀਂ ਨਹੀਂ ਬਲਕਿ ਪਟਵਾਰੀ ਰਾਹੀਂ ਲੋੜਵੰਦਾਂ ਤੱਕ ਪਹੁੰਚਾਈ ਜਾਵੇਗੀ।

ਇਸ ਸਬੰਧੀ ਫਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਕਿਹਾ ਕਿ ਇਹ ਫੀਡ ਬੀਤੇ ਕੱਲ੍ਹ ਰੇਤੇ ਵਾਲੀ ਦੇ ਸਰਪੰਚ ਨੂੰ ਵੰਡਣ ਵਾਸਤੇ ਦਿੱਤੀ ਗਈ ਸੀ ਪਰ ਬਾਰਿਸ਼ ਦਾ ਮੌਸਮ ਹੋਣ ਕਾਰਨ ਅਤੇ ਕਿਸ਼ਤੀ ਨਾ ਮਿਲਣ ਕਾਰਨ ਇਹ ਫੀਡ ਵੰਡੀ ਨਹੀਂ ਜਾ ਸਕੀ। ਜੋ ਅੱਜ ਇਨ੍ਹਾਂ ਹੜ੍ਹ ਪ੍ਰਭਾਵਿਤ ਪਿੰਡਾਂ ਵਿਚ ਵੰਡ ਦਿੱਤੀ ਜਾਵੇਗੀ। 

Ad Position 22
No active advertisement
ਪਿਛਲੀ ਖ਼ਬਰ ਅਜਨਾਲਾ ਦੇ ਪਿੰਡਾਂ 'ਚ ਰਾਹਤ ਸਮੱਗਰੀ ਵੰਡ ਰਹੇ ਮੰਤਰੀ ਧਾਲੀਵਾਲ ਦੇ ਸਪੁੱਤਰ ਨਾਲ ਹੋਇਆ ਹਾਦਸਾ, ਵਾਲ-ਵਾਲ ਬਚੇ ਅਗਲੀ ਖ਼ਬਰ ਹੜ੍ਹਾਂ ਦਾ ਕਹਿਰ: ਪੰਜਾਬ ਦੇ ਜਲੰਧਰ ਨੂੰ ਸਰਕਾਰ ਨੇ ਕੁਦਰਤੀ ਆਫ਼ਤ ਪ੍ਰਭਾਵਿਤ ਜ਼ਿਲ੍ਹਾ ਐਲਾਨਿਆ
Ad Position 24