23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਭਰਤਗੜ੍ਹ ਦੀ ਸ਼ਮਸ਼ਾਨਘਾਟ ਨੇੜੇ ਭਾਖੜਾ ਨਹਿਰ 'ਚ 450 ਫੁੱਟ ਤੇ ਆਲੋਵਾਲ ਨੇੜੇ 65 ਫੁੱਟ ਚੌੜੇ ਪਏ ਪਾੜ

ਰੂਪਨਗਰ/ਭਰਤਗੜ੍ਹ, 5 ਸਤੰਬਰ (ਜਸਬੀਰ ਸਿੰਘ ਬਾਵਾ)-ਜ਼ਿਲ੍ਹਾ ਰੂਪਨਗਰ ਦੇ ਭਰਤਗੜ੍ਹ ਦੀ ਸ਼ਮਸ਼ਾਨਘਾਟ ਨੇੜੇ...

Ad Position 21
No active advertisement
ਅਜੀਤ ਡੈਸਕ 05-09-2025

ਰੂਪਨਗਰ/ਭਰਤਗੜ੍ਹ, 5 ਸਤੰਬਰ (ਜਸਬੀਰ ਸਿੰਘ ਬਾਵਾ)-ਜ਼ਿਲ੍ਹਾ ਰੂਪਨਗਰ ਦੇ ਭਰਤਗੜ੍ਹ ਦੀ ਸ਼ਮਸ਼ਾਨਘਾਟ ਨੇੜੇ ਅੱਜ ਬਾਅਦ ਦੁਪਹਿਰ ਕਰੀਬ 450 ਫੁੱਟ ਅਤੇ ਸ਼ਾਮੀਂ 3 ਵਜੇ ਆਲੋਵਾਲ ਨੇੜੇ ਭਾਖੜਾ ਨਹਿਰ 'ਚ ਕਰੀਬ 65 ਫੁੱਟ ਚੌੜੇ ਪਾੜ ਪੈ ਗਏ। ਭਰਤਗੜ੍ਹ 'ਚ ਪਏ ਪਾੜ ਮਗਰੋਂ ਭਾਖੜਾ ਨਹਿਰ ਦੀ ਪਟੜੀ ਧੱਸਣ ਉਤੇ ਸਤਲੁਜ ਯਮੁਨਾ ਲਿੰਕ ਨਹਿਰ ਦੀ ਦੂਰੀ ਕਰੀਬ 10 ਫੁੱਟ ਹੀ ਰਹਿ ਗਈ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਤੇਜ਼ ਮੀਂਹ ਦੌਰਾਨ ਭਰਤਗੜ੍ਹ ਨੇੜੇ ਭਾਖੜਾ ਨਹਿਰ 'ਚ ਉਕਤ ਥਾਂ 'ਤੇ ਕੁਝ ਸਲੈਬਾਂ ਧੱਸੀਆਂ ਸਨ। ਵਿਭਾਗ ਵਲੋਂ ਤਿਰਪਾਲਾਂ ਨਾਲ ਢੱਕ ਕੇ ਆਰਜ਼ੀ ਤੌਰ 'ਤੇ ਇੰਤਜ਼ਾਮ ਕਰ ਦਿੱਤਾ ਸੀ ਪਰ ਅੱਜ ਅਚਾਨਕ ਇਸ ਪਾੜ 'ਚ ਕਰੀਬ 350 ਫੁੱਟ ਹੋਰ ਵਾਧਾ ਹੋ ਗਿਆ ਹੈ ਅਤੇ ਆਲੋਵਾਲ ਨੇੜੇ ਭਾਖੜਾ ਨਹਿਰ 'ਚ ਨਵਾਂ ਪਾੜ ਵੀ ਪੈ ਗਿਆ ਹੈ।

ਸੁਖਜਿੰਦਰ ਸਿੰਘ ਭਾਓਵਾਲ, ਅਮਰਜੀਤ ਸਿੰਘ ਅਤੇ ਨੰਬਰਦਾਰ ਜਸਪਾਲ ਸਿੰਘ ਖਰੋਟਾ ਦੀ ਇਤਲਾਹ 'ਤੇ ਜੇ. ਈ. ਕ੍ਰਿਸ਼ਨ ਸਿੰਘ ਆਪਣੇ ਕਾਮਿਆਂ ਨਾਲ ਮਿਲ ਕੇ ਜੂਟ ਬੈਗ ਭਰਵਾ ਕੇ ਆਰਜ਼ੀ ਇੰਤਜ਼ਾਮਾਂ 'ਚ ਜੁਟ ਗਏ ਹਨ ਅਤੇ ਨਾਇਬ ਤਹਿਸੀਲਦਾਰ ਕਰਨਵੀਰ ਸਿੰਘ ਅਤੇ ਕਾਨੂੰਗੋ ਗੁਰਦੇਵ ਸਿੰਘ ਨੇ ਉਕਤ ਜਾਣਕਾਰੀ ਪ੍ਰਸ਼ਾਸਨ ਨੂੰ ਦੇ ਦਿੱਤੀ ਹੈ। 

Ad Position 22
No active advertisement
ਪਿਛਲੀ ਖ਼ਬਰ ਕੇਂਦਰੀ ਟੀਮ ਵਲੋਂ ਫ਼ਿਰੋਜ਼ਪੁਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਜਾਇਜ਼ਾ ਅਗਲੀ ਖ਼ਬਰ ਪੰਜਾਬ ਪੁਲਿਸ 'ਚ ਤਾਇਨਾਤ ਏ.ਐਸ.ਆਈ. ਦੀ ਹੋਈ ਮੌਤ
Ad Position 24