23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਚਿੱਟੀ ਵੇਈਂ 'ਚ ਵਿਅਕਤੀ ਨੇ ਮਾਰੀ ਛਾਲ, ਐਨ.ਡੀ.ਆਰ.ਐਫ. ਟੀਮਾਂ ਕਰ ਰਹੀਆਂ ਭਾਲ

ਜਲੰਧਰ, 5 ਸਤੰਬਰ-ਲਗਾਤਾਰ ਹੜ੍ਹਾਂ ਕਾਰਨ ਪੰਜਾਬ ਵਿਚ ਸਥਿਤੀ ਵਿਗੜਦੀ ਜਾ ਰਹੀ ਹੈ। ਹਾਲਾਂਕਿ...

Ad Position 21
No active advertisement
ਅਜੀਤ ਡੈਸਕ 05-09-2025

ਜਲੰਧਰ, 5 ਸਤੰਬਰ-ਲਗਾਤਾਰ ਹੜ੍ਹਾਂ ਕਾਰਨ ਪੰਜਾਬ ਵਿਚ ਸਥਿਤੀ ਵਿਗੜਦੀ ਜਾ ਰਹੀ ਹੈ। ਹਾਲਾਂਕਿ, ਪ੍ਰਸ਼ਾਸਨ ਵਲੋਂ ਰਾਹਤ ਕਾਰਜ ਲਗਾਤਾਰ ਜਾਰੀ ਹਨ। ਚਿੱਟੀ ਵੇਈਂ ਪਾਣੀ ਨਾਲ ਭਰੀ ਹੋਈ ਹੈ। ਇਕ ਪਾਸੇ ਪ੍ਰਸ਼ਾਸਨ ਹੜ੍ਹ ਦੀ ਸਥਿਤੀ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਦੂਜੇ ਪਾਸੇ, ਇਕ ਵਿਅਕਤੀ ਨੇ ਚਿੱਟੀ ਵੇਈਂ ਵਿਚ ਛਾਲ ਮਾਰ ਦਿੱਤੀ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਦਿਹਾਤੀ ਪੁਲਿਸ ਸ਼ਾਹਕੋਟ ਦੇ ਡੀ.ਐਸ.ਪੀ. ਓਮਕਾਰ ਸਿੰਘ ਪੁਲਿਸ ਟੀਮ, ਗੋਤਾਖੋਰਾਂ ਅਤੇ ਐਨ.ਡੀ.ਆਰ.ਐਫ. ਟੀਮ ਨਾਲ ਮੌਕੇ 'ਤੇ ਪਹੁੰਚੇ। ਜਿਥੇ ਤਿੰਨੋਂ ਟੀਮਾਂ ਵਲੋਂ ਵਿਅਕਤੀ ਦੀ ਭਾਲ ਕੀਤੀ ਜਾ ਰਹੀ ਹੈ।

ਡੀ.ਐਸ.ਪੀ. ਓਮਕਾਰ ਸਿੰਘ ਬਰਾਰ ਨੇ ਦੱਸਿਆ ਕਿ ਅੱਜ ਉਨ੍ਹਾਂ ਦੀ ਟੀਮ ਨੂੰ ਸੂਚਨਾ ਮਿਲੀ ਸੀ ਕਿ 32 ਸਾਲਾ ਗੁਰਪ੍ਰੀਤ ਸਿੰਘ ਪੁੱਤਰ ਜਗਜੀਤ ਸਿੰਘ ਵਾਸੀ ਲੋਹੀਆਂ ਨੇ ਚਿੱਟੀ ਵੇਈਂ ਵਿਚ ਛਾਲ ਮਾਰ ਦਿੱਤੀ ਹੈ। ਘਟਨਾ ਦੌਰਾਨ ਵਰਤਿਆ ਗਿਆ ਮੋਟਰਸਾਈਕਲ ਮੌਕੇ ਤੋਂ ਬਰਾਮਦ ਕਰ ਲਿਆ ਗਿਆ ਹੈ। ਟੀਮਾਂ ਵਲੋਂ ਗੁਰਪ੍ਰੀਤ ਦੀ ਭਾਲ ਲਗਾਤਾਰ ਜਾਰੀ ਹੈ। ਉਨ੍ਹਾਂ ਕਿਹਾ ਕਿ ਗੁਰਪ੍ਰੀਤ 15 ਦਿਨ ਪਹਿਲਾਂ ਹੀ ਦੁਬਈ ਤੋਂ ਵਾਪਸ ਆਇਆ ਸੀ। ਉਸਦੇ ਪਰਿਵਾਰ ਵਿਚ ਇਕ ਬੱਚਾ ਅਤੇ ਪਤਨੀ ਹਨ। ਗੁਰਪ੍ਰੀਤ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਜਾਰੀ ਹਨ ਅਤੇ ਪਰਿਵਾਰ ਨਾਲ ਘਟਨਾ ਬਾਰੇ ਗੱਲ ਕੀਤੀ ਜਾ ਰਹੀ ਹੈ ਪਰ ਅਜੇ ਤੱਕ ਇਹ ਖੁਲਾਸਾ ਨਹੀਂ ਹੋਇਆ ਹੈ ਕਿ ਗੁਰਪ੍ਰੀਤ ਨੇ ਚਿੱਟੀ ਵੇਈਂ ਵਿਚ ਛਾਲ ਕਿਉਂ ਮਾਰੀ। ਉਨ੍ਹਾਂ ਕਿਹਾ ਕਿ ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।

 

Ad Position 22
No active advertisement
ਪਿਛਲੀ ਖ਼ਬਰ ਡੀ.ਸੀ. ਜਲੰਧਰ ਵਲੋਂ ਬਾਬਾ ਸੋਢਲ ਮੇਲੇ ਸਬੰਧੀ ਕੱਲ੍ਹ ਲੋਕਲ ਛੁੱਟੀ ਦਾ ਐਲਾਨ ਅਗਲੀ ਖ਼ਬਰ ਸ਼ਹੀਦੀ ਸਾਕੇ ਦੀ 350 ਸਾਲਾ ਸ਼ਤਾਬਦੀ: ਨਗਰ ਕੀਰਤਨ ਮਹਿੰਗਾਪੁਰ ਤੋਂ ਗੁਰਦੁਆਰਾ ਦਮਦਮਾ ਸਾਹਿਬ ਪੂਰਨਪੁਰ ਲਈ ਰਵਾਨਾ
Ad Position 24