ਭੁਲੱਥ, 5 ਸਤੰਬਰ (ਮੇਹਰ ਚੰਦ ਸਿੱਧੂ)-ਸਬ-ਡਵੀਜ਼ਨ ਕਸਬਾ ਭੁਲੱਥ ਵਿਚ ਦੂਸ਼ਿਤ ਪਾਣੀ ਪੀਣ ਕਰਕੇ ਲੋਕਾਂ ਵਿਚ ਪੇਟ ਦੀ ਇਨਫੈਕਸ਼ਨ ਹੋਣ ਕਰਕੇ ਲੋਕਾਂ ਨੂੰ ਡਾਇਰੀਆ ਹੋਣ ਕਰਕੇ ਜਿਥੇ ਹਸਪਤਾਲਾਂ 'ਚ ਲਗਾਤਾਰ ਦਾਖਲ ਹੋਣਾ ਪੈ ਰਿਹਾ ਹੈ, ਉਥੇ ਅੱਜ ਇਕ ਪ੍ਰਵਾਸੀ ਰਾਜ ਮਿਸਤਰੀ ਨੂੰ ਦੂਸ਼ਿਤ ਪਾਣੀ ਪੀਣ ਕਰਕੇ ਲਗਾਤਾਰ ਪੇਟ ਦੀ ਇਨਫੈਕਸ਼ਨ ਹੋਣ ਕਰਕੇ ਕੁਝ ਦਿਨ ਪਹਿਲਾਂ ਸਿਵਲ ਹਸਪਤਾਲ ਵਿਖੇ ਜ਼ੇਰੇ ਇਲਾਜ ਰਹਿਣਾ ਪਿਆ ਤੇ ਬਾਅਦ ਵਿਚ ਉਥੇ ਉਸਦੀ ਹਾਲਤ ਵਿਗੜਦੀ ਹੋਈ ਦੇਖਦਿਆਂ ਡਾਕਟਰਾਂ ਵਲੋਂ ਉਸਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ। ਜਿਥੇ ਪਹੁੰਚ ਕੇ ਉਸ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦੇ ਆਗੂ ਅਬਦੇਸ਼ ਯਾਦਵ ਨੇ ਦੱਸਿਆ ਕਿ ਬੰਬਮ ਕੁਮਾਰ ਪੁੱਤਰ ਨਰਾਇਣ ਮੰਡਲ ਵਾਸੀ ਬਿਹਾਰ ਜੋ ਕਈ ਸਾਲਾਂ ਤੋਂ ਭੁਲੱਥ ਵਿਖੇ ਰਹਿ ਰਿਹਾ ਸੀ ਤੇ ਇਹ 22 ਸਾਲਾ ਨੌਜਵਾਨ ਰਾਜ ਮਿਸਤਰੀ ਦਾ ਕੰਮ ਕਰਦਾ ਸੀ, ਬੰਬਮ ਕੁਮਾਰ ਕੁਝ ਦਿਨ ਪਹਿਲਾਂ ਦੂਸ਼ਿਤ ਪਾਣੀ ਪੀਣ ਕਰਕੇ ਬੀਮਾਰ ਹੋ ਗਿਆ ਸੀ, ਜਿਸ ਨੂੰ ਡਾਇਰੀਆ ਹੋਣ ਕਰਕੇ ਸਿਵਲ ਹਸਪਤਾਲ ਭੁਲੱਥ ਵਿਖੇ ਦਾਖਲ ਹੋਣਾ ਪਿਆ, ਜਿਸ ਦੀ ਲਗਾਤਾਰ ਹਾਲਤ ਵਿਗੜਦੀ ਗਈ ਤੇ ਬਾਅਦ ਵਿਚ ਉਸ ਨੂੰ ਗੁਰੂ ਨਾਨਕ ਮਿਸ਼ਨ ਹਸਪਤਾਲ ਅੰਮ੍ਰਿਤਸਰ ਲੈ ਕੇ ਗਏ, ਜਿਥੇ ਉਸ ਦੀ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਕਸਬਾ ਭੁਲੱਥ ਅੰਦਰ ਦੂਸ਼ਿਤ ਪਾਣੀ ਕਰਕੇ ਲਗਾਤਾਰ ਲੋਕ ਬੀਮਾਰ ਹੋ ਰਹੇ ਹਨ।
ਤਾਜ਼ਾ ਖ਼ਬਰਾਂ
Free
ਭੁਲੱਥ 'ਚ ਦੂਸ਼ਿਤ ਪਾਣੀ ਨਾਲ ਹੋਏ ਡਾਇਰੀਏ ਕਰਕੇ ਵਿਅਕਤੀ ਦੀ ਮੌਤ
ਭੁਲੱਥ, 5 ਸਤੰਬਰ (ਮੇਹਰ ਚੰਦ ਸਿੱਧੂ)-ਸਬ-ਡਵੀਜ਼ਨ ਕਸਬਾ ਭੁਲੱਥ ਵਿਚ ਦੂਸ਼ਿਤ ਪਾਣੀ ਪੀਣ ਕਰਕੇ ਲੋਕਾਂ...
ਅਜੀਤ ਡੈਸਕ
05-09-2025