24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਅਨਿਲ ਅੰਬਾਨੀ ਬੈਂਕ ਆਫ਼ ਬੜੌਦਾ ਵਲੋਂ ਫਰਾਡ ਘੋਸ਼ਿਤ

ਮੁੰਬਈ, 6 ਸਤੰਬਰ- ਰਿਲਾਇੰਸ ਗਰੁੱਪ ਦੇ ਚੇਅਰਮੈਨ ਅਨਿਲ ਅੰਬਾਨੀ, ਜੋ ਕਿ ਵੱਖ-ਵੱਖ ਕਰਜ਼ਾ ਧੋਖਾਧੜੀ ਮਾਮਲਿਆਂ ਵਿਚ ਈ.ਡੀ. ਅਤੇ ਸੀ.ਬੀ.ਆਈ. ਦੁਆਰਾ ਕਾਰਵਾਈ ਦਾ ਸਾਹਮਣਾ ਕਰ ਰਹੇ....

Ad Position 21
No active advertisement
ਅਜੀਤ ਡੈਸਕ 06-09-2025

ਮੁੰਬਈ, 6 ਸਤੰਬਰ- ਰਿਲਾਇੰਸ ਗਰੁੱਪ ਦੇ ਚੇਅਰਮੈਨ ਅਨਿਲ ਅੰਬਾਨੀ, ਜੋ ਕਿ ਵੱਖ-ਵੱਖ ਕਰਜ਼ਾ ਧੋਖਾਧੜੀ ਮਾਮਲਿਆਂ ਵਿਚ ਈ.ਡੀ. ਅਤੇ ਸੀ.ਬੀ.ਆਈ. ਦੁਆਰਾ ਕਾਰਵਾਈ ਦਾ ਸਾਹਮਣਾ ਕਰ ਰਹੇ ਹਨ, ਨੂੰ ਬੈਂਕ ਆਫ਼ ਬੜੌਦਾ ਨੇ ਵੀ ਫਰਾਡ (ਧੋਖਾਧੜੀ) ਘੋਸ਼ਿਤ ਕੀਤਾ ਹੈ। ਇਸ ਤੋਂ ਪਹਿਲਾਂ, ਸਟੇਟ ਬੈਂਕ ਆਫ਼ ਇੰਡੀਆ (ਐਸ.ਬੀ.ਆਈ.) ਅਤੇ ਬੈਂਕ ਆਫ਼ ਇੰਡੀਆ (ਬੀ.ਓ.ਆਈ.) ਨੇ ਵੀ ਅਨਿਲ ਨੂੰ ਫਰਾਡ ਘੋਸ਼ਿਤ ਕੀਤਾ ਹੈ।

ਰਿਲਾਇੰਸ ਕਮਿਊਨੀਕੇਸ਼ਨਜ਼ (ਆਰਕਾਮ) ਨੇ ਕਿਹਾ ਕਿ ਕੰਪਨੀ ਨੂੰ ਇਸ ਸੰਬੰਧੀ 2 ਸਤੰਬਰ ਨੂੰ ਬੈਂਕ ਤੋਂ ਇਕ ਪੱਤਰ ਪ੍ਰਾਪਤ ਹੋਇਆ ਹੈ। ਬੈਂਕ ਨੇ ਕੰਪਨੀ ਨੂੰ 1,600 ਕਰੋੜ ਰੁਪਏ ਅਤੇ 862.50 ਕਰੋੜ ਰੁਪਏ ਦੀ ਲਾਈਨ ਆਫ਼ ਕ੍ਰੈਡਿਟ ਦਿੱਤੀ ਸੀ।

ਆਰਕਾਮ ਨੇ 2017 ਤੋਂ ਬਾਅਦ 1,656 ਕਰੋੜ ਰੁਪਏ ਦਾ ਕਰਜ਼ਾ ਨਹੀਂ ਚੁਕਾਇਆ ਹੈ।

ਦੱਸ ਦੇਈਏ ਕਿ ਲਾਈਨ ਆਫ਼ ਕ੍ਰੈਡਿਟ ਇਕ ਕਿਸਮ ਦਾ ਕ੍ਰੈਡਿਟ ਹੈ, ਜੋ ਆਪਣੀ ਜ਼ਰੂਰਤ ਅਨੁਸਾਰ ਇਕ ਨਿਸ਼ਚਿਤ ਸੀਮਾ ਤੱਕ ਬੈਂਕ ਜਾਂ ਵਿੱਤੀ ਸੰਸਥਾ ਤੋਂ ਕਰਜ਼ਾ ਲੈਣ ਅਤੇ ਵਾਪਸ ਕਰਨ ਦੀ ਆਗਿਆ ਦਿੰਦਾ ਹੈ। ਇਹ ਆਮ ਕਰਜ਼ਾ ਪ੍ਰਣਾਲੀ ਤੋਂ ਵੱਖਰਾ ਹੈ, ਜਿਸ ਵਿਚ ਕਰਜ਼ੇ ਦੀ ਇਕਮੁਸ਼ਤ ਰਕਮ ਮਿਲਦੀ ਹੈ।

ਬੈਂਕ ਦੇ ਅਨੁਸਾਰ, ਆਰਕਾਮ ਨੇ 2462.50 ਕਰੋੜ ਰੁਪਏ ਦਾ ਕਰਜ਼ਾ ਲਿਆ ਸੀ, ਜਿਸ ਵਿਚੋਂ 28 ਅਗਸਤ ਤੱਕ 1656.07 ਕਰੋੜ ਰੁਪਏ ਅਜੇ ਵੀ ਬਕਾਇਆ ਹਨ। ਇਹ ਖਾਤਾ 5 ਜੂਨ, 2017 ਤੋਂ ਇਕ ਗੈਰ-ਕਾਰਗੁਜ਼ਾਰੀ ਸੰਪਤੀ (ਐਨਪੀਏ) ਹੈ। ਜੇਕਰ ਕੋਈ ਵਿਅਕਤੀ ਜਾਂ ਕੰਪਨੀ 90 ਦਿਨਾਂ ਜਾਂ ਇਸ ਤੋਂ ਵੱਧ ਸਮੇਂ ਲਈ ਬੈਂਕ ਤੋਂ ਲਏ ਗਏ ਕਰਜ਼ੇ ਦੀ ਕਿਸ਼ਤ ਜਾਂ ਵਿਆਜ ਦਾ ਭੁਗਤਾਨ ਨਹੀਂ ਕਰਦੀ ਹੈ, ਤਾਂ ਉਹ ਕਰਜ਼ਾ ਐਨ.ਪੀ.ਏ. ਬਣ ਜਾਂਦਾ ਹੈ।

Ad Position 22
No active advertisement
ਪਿਛਲੀ ਖ਼ਬਰ ਸੰਯੁਕਤ ਰਾਸ਼ਟਰ ਦੇ ਸੈਸ਼ਨ ਵਿਚ ਸ਼ਾਮਿਲ ਹੋਣ ਲਈ ਅਮਰੀਕਾ ਨਹੀਂ ਜਾਣਗੇ ਪ੍ਰਧਾਨ ਮੰਤਰੀ ਮੋਦੀ ਅਗਲੀ ਖ਼ਬਰ ਕਾਲੀ ਵੇਈਂ ਦੀ ਸਫ਼ਾਈ ਨਾ ਹੋਣ ਕਾਰਨ ਹੋਈ ਕਈ ਏਕੜ ਫ਼ਸਲ ਖ਼ਰਾਬ- ਸੁਖਪਾਲ ਸਿੰਘ ਖਹਿਰਾ
Ad Position 24