20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2025

ਏਸ਼ੀਆ ਕੱਪ 2025 : ਭਾਰਤ ਨੇ ਓਮਾਨ ਨੂੰ 21 ਦੌੜਾਂ ਨਾਲ ਹਰਾਇਆ

ਦੁਬਈ, 19 ਸਤੰਬਰ (ਪੀ. ਟੀ. ਆਈ.)-ਇਥੋਂ ਦੇ ਸ਼ੇਖ ਜ਼ਾਇਦ ਸਟੇਡੀਅਮ 'ਚ ਭਾਰਤ ਤੇ ਓਮਾਨ ਵਿਚਕਾਰ ਖੇਡੇ ਗਏ ਏਸ਼ੀਆ ਕੱਪ ਦੇ ਗਰੁੱਪ ਪੜਾਅ ਦੇ ਆਖਰੀ ਮੈਚ 'ਚ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ 188 ਦੌੜਾਂ ਬਣਾਈਆਂ | ਉਪ-ਕਪਤਾਨ ਸ਼ੁੱਭਮਨ ਗਿੱਲ 5 ਦÏੜਾਂ ਹੀ ਬਣਾ ਸਕੇ ਜਦਕਿ ਅਭਿਸ਼ੇਕ ਸ਼ਰਮਾ 38 ਦÏੜਾਂ ਬਣਾ ਕੇ ਆਊਟ ਹੋਏ | ਭਾਰਤ ਦੀ ਅੱਧੀ ਟੀਮ 130 ਦੇ ਸਕੋਰ 'ਤੇ ਆਊਟ ਹੋ ਗਈ | ਇਸ ਦੌਰਾਨ ਸੰਜੂ ਸੈਮਸਨ ਨੇ 41 ਗੇਂਦਾਂ 'ਚ...

Ad Position 21
No active advertisement
ਅਜੀਤ ਡੈਸਕ 19-09-2025

ਸੁਪਰ 4 'ਚ ਅੱਜ ਸ੍ਰੀਲੰਕਾ ਤੇ ਬੰਗਲਾਦੇਸ਼ ਵਿਚਕਾਰ ਹੋਵੇਗਾ ਮੁਕਾਬਲਾ
ਦੁਬਈ, 19 ਸਤੰਬਰ (ਪੀ. ਟੀ. ਆਈ.)-ਇਥੋਂ ਦੇ ਸ਼ੇਖ ਜ਼ਾਇਦ ਸਟੇਡੀਅਮ 'ਚ ਭਾਰਤ ਤੇ ਓਮਾਨ ਵਿਚਕਾਰ ਖੇਡੇ ਗਏ ਏਸ਼ੀਆ ਕੱਪ ਦੇ ਗਰੁੱਪ ਪੜਾਅ ਦੇ ਆਖਰੀ ਮੈਚ 'ਚ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ 188 ਦੌੜਾਂ ਬਣਾਈਆਂ | ਉਪ-ਕਪਤਾਨ ਸ਼ੁੱਭਮਨ ਗਿੱਲ 5 ਦÏੜਾਂ ਹੀ ਬਣਾ ਸਕੇ ਜਦਕਿ ਅਭਿਸ਼ੇਕ ਸ਼ਰਮਾ 38 ਦÏੜਾਂ ਬਣਾ ਕੇ ਆਊਟ ਹੋਏ | ਭਾਰਤ ਦੀ ਅੱਧੀ ਟੀਮ 130 ਦੇ ਸਕੋਰ 'ਤੇ ਆਊਟ ਹੋ ਗਈ | ਇਸ ਦੌਰਾਨ ਸੰਜੂ ਸੈਮਸਨ ਨੇ 41 ਗੇਂਦਾਂ 'ਚ ਆਪਣੇ ਟੀ-20 ਕਰੀਅਰ ਦਾ ਤੀਜਾ ਅਰਧ ਸੈਂਕੜਾ ਲਗਾਇਆ | ਸੈਮਸਨ ਦੇ ਅਰਧ ਸੈਂਕੜੇ ਨੇ ਭਾਰਤ ਨੂੰ ਓਮਾਨ ਵਿਰੁੱਧ 20 ਓਵਰਾਂ 'ਚ 8 ਵਿਕਟਾਂ 'ਤੇ 188 ਦÏੜਾਂ ਬਣਾਉਣ 'ਚ ਮਦਦ ਕੀਤੀ | ਜਵਾਬੀ ਪਾਰੀ 'ਚ ਓਮਾਨ ਦੀ ਬੱਲੇਬਾਜ਼ੀ ਭਾਰਤ 'ਤੇ ਭਾਰੀ ਪੈਂਦੀ ਹੋਈ ਨਜ਼ਰ ਆਈ | ਓਮਾਨ ਦੇੇ ਆਮਿਰ ਕਲੀਮ ਨੇ 38 ਗੇਂਦਾਂ 'ਤੇ ਆਪਣਾ ਦੂਜਾ ਟੀ-20 ਅਰਧ ਸੈਂਕੜਾ ਬਣਾਇਆ 'ਤੇ ਉਹ ਚੰਗੀ ਫਾਰਮ 'ਚ ਦਿਖਾਈ ਦਿੱਤੇ | ਹਮਦ ਮਿਰਜ਼ਾ ਨੇ ਵੀ 32 ਗੇਂਦਾਂ 'ਚ 51 ਦੌੜਾਂ ਬਣਾਈਆਂ | ਭਾਰਤੀ ਟੀਮ ਨੂੰ ਸ਼ੁਰੂਆਤ 'ਚ ਵਿਕਟਾਂ ਹਾਸਿਲ ਕਰਨ 'ਚ ਮੁਸ਼ਕਿਲ ਹੋਈ ਪਰ ਅੰਤ ਉਨ੍ਹਾਂ ਓਮਾਨ ਨੂੰ 21 ਦੌੜਾਂ ਨਾਲ ਹਰਾਇਆ | ਓਮਾਨ ਨੇ 4 ਵਿਕਟਾਂ ਦੇ ਨੁਕਸਾਨ 'ਤੇ 167 ਦੌੜਾਂ ਬਣਾਈਆਂ | ਅੱਜ ਗਰੁੱਪ ਪੜਾਅ ਦੇ ਮੈਚ ਖਤਮ ਹੋ ਗਏ ਤੇ ਹੁਣ ਸੁਪਰ 4 'ਚ ਭਾਰਤ, ਸ੍ਰੀਲੰਕਾ, ਬੰਗਲਾਦੇਸ਼ ਅਤੇ ਪਾਕਿਸਤਾਨ ਟਰਾਫੀ ਲਈ ਭਿੜਦੇ ਨਜ਼ਰ ਆਉਣਗੇ | ਸੁਪਰ 4 'ਚ ਸ੍ਰੀਲੰਕਾ ਤੇ ਬੰਗਲਾਦੇਸ਼ ਵਿਚਕਾਰ ਮੁਕਾਬਲਾ 20 ਸਤੰਬਰ ਨੂੰ ਹੋਵੇਗਾ |

Ad Position 22
No active advertisement
ਪਿਛਲੀ ਖ਼ਬਰ ⭐ਮਾਣਕ-ਮੋਤੀ⭐ ਅਗਲੀ ਖ਼ਬਰ ਦਾਰਫ਼ੁਰ ਦੇ ਅਲ-ਫਾਸ਼ਰ ਵਿਚ ਮਸਜਿਦ 'ਤੇ ਹਮਲੇ ਵਿਚ 70 ਤੋਂ ਵੱਧ ਨਾਗਰਿਕ ਮਾਰੇ ਗਏ
Ad Position 24