21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2025

ਲੁੱਟ-ਖੋਹ ਨੂੰ ਅੰਜਾਮ ਦੇਣ ਵਾਲੇ 2 ਦੋਸ਼ੀ ਪਿਸਤੌਲਾਂ ਸਣੇ ਕਾਬੂ

ਜੈਤੋ, 20 ਸਤੰਬਰ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)-ਸਥਾਨਕ ਪੁਲਿਸ ਤੇ ਸੀ.ਆਈ.ਏ. ਸਟਾਫ ਜੈਤੋ...

Ad Position 21
No active advertisement
ਅਜੀਤ ਡੈਸਕ 20-09-2025

ਜੈਤੋ, 20 ਸਤੰਬਰ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)-ਸਥਾਨਕ ਪੁਲਿਸ ਤੇ ਸੀ.ਆਈ.ਏ. ਸਟਾਫ ਜੈਤੋ ਵਲੋਂ ਬੀਤੇ ਦਿਨੀਂ ਪਿਸਤੌਲ ਦੀ ਨੋਕ ਉਤੇ ਦੁਕਾਨ ਵਿਚੋਂ ਖੋਹ ਕਰਨ ਦੇ ਮਾਮਲੇ ਨੂੰ ਮਹਿਜ ਕੁਝ ਘੰਟਿਆਂ ਵਿਚ ਹੀ ਸੁਲਝਾ ਲੈਣ ਦਾ ਦਾਅਵਾ ਕੀਤਾ ਗਿਆ ਹੈ। ਪੁਲਿਸ ਨੇ 2 ਦੋਸ਼ੀਆਂ ਨੂੰ ਦੋ ਪਿਸਤੌਲਾਂ ਅਤੇ ਵਾਰਦਾਤ ਦੌਰਾਨ ਵਰਤਿਆ ਗਿਆ ਮੋਟਰਸਾਈਕਲ ਵੀ ਬਰਾਮਤ ਕੀਤਾ ਹੈ। ਸੰਦੀਪ ਕੁਮਾਰ ਐਸ.ਪੀ. (ਡੀ) (ਇਨਵੈਸਟੀਗੇਸ਼ਨ) ਫ਼ਰੀਦਕੋਟ ਨੇ ਡੀ.ਐਸ.ਪੀ. ਦਫ਼ਤਰ ਜੈਤੋ ਵਿਖੇ ਪ੍ਰੈੱਸ ਕਾਨਫਰੰਸ ਵਿਚ ਦੱਸਿਆ ਕਿ ਪਿਸਤੌਲ ਦੀ ਨੋਕ ਉਤੇ ਲੁੱਟ-ਖੋਹ ਕਰਨ ਦੇ ਮਾਮਲੇ ਨੂੰ ਕੁਝ ਹੀ ਘੰਟਿਆਂ ਅੰਦਰ ਸੁਲਝਾਉਂਦੇ ਹੋਏ ਘਟਨਾ ਨੂੰ ਅੰਜਾਮ ਦੇਣ ਵਾਲੇ 2 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਗ੍ਰਿਫਤਾਰ ਦੋਸ਼ੀਆਂ ਦੀ ਪਛਾਣ ਗੁਰਪਿਆਰ ਸਿੰਘ ਉਰਫ ਖੱਡੂ ਵਾਸੀ ਪਿੰਡ ਸਮਾਲਸਰ ਜੋ ਕਿ ਹੁਣ ਪਿੰਡ ਚੈਨਾ ਵਿਖੇ ਰਹਿ ਰਿਹਾ ਸੀ ਅਤੇ ਦੂਜਾ ਦੋਸ਼ੀ ਸੁਲਤਾਨ ਜੋ ਕਿ ਮੁਕਤਸਰ ਰੋਡ, ਜੈਤੋ ਦਾ ਰਿਹਾਇਸ਼ੀ ਹੈ। ਮਿਤੀ 17 ਸਤੰਬਰ ਨੂੰ ਜੈਤੋ ਵਿਖੇ ਮੁਕਤਸਰ ਰੋਡ ਉਤੇ ਸਥਿਤ ਇਕ ਕਰਿਆਨਾ ਸਟੋਰ ਉਤੇ 3 ਅਣਪਛਾਤੇ ਮੋਟਰਸਾਈਕਲ ਸਵਾਰ ਵਿਅਕਤੀਆਂ ਵਲੋਂ ਪਿਸਤੌਲ ਦੀ ਨੋਕ ਉਤੇ ਲੁੱਟ-ਖੋਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ, ਜਿਸ ਦੌਰਾਨ ਇਨ੍ਹਾਂ ਵਲੋਂ ਦੁਕਾਨ ਦੇ ਗੱਲੇ ਵਿਚੋਂ ਨਕਦੀ ਦੀ ਲੁੱਟ ਕੀਤੀ ਗਈ ਸੀ, ਜਿਸ ’ਤੇ ਫਰੀਦਕੋਟ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਮਨੋਜ ਕੁਮਾਰ ਡੀ.ਐਸ.ਪੀ. (ਸ/ਡ) ਜੈਤੋ ਦੀ ਨਿਗਰਾਨੀ ਹੇਠ ਥਾਣਾ ਜੈਤੋ ਅਤੇ ਸੀ.ਆਈ.ਏ. ਸਟਾਫ ਜੈਤੋ ਦੀਆਂ ਵਿਸ਼ੇਸ਼ ਪੁਲਿਸ ਟੀਮਾਂ ਦਾ ਗਠਨ ਕੀਤਾ। 

Ad Position 22
No active advertisement
ਪਿਛਲੀ ਖ਼ਬਰ ਪਿੰਡ ਦੀ ਸੜਕ ਦੀ ਹਾਲਤ ਨੂੰ ਲੈ ਕੇ ਭਖਿਆ ਵਿਵਾਦ, ਲੋਕਾਂ ਵਲੋਂ ਫਿਰੋਜ਼ਪੁਰ-ਫ਼ਾਜ਼ਿਲਕਾ ਹਾਈਵੇਅ ਜਾਮ ਅਗਲੀ ਖ਼ਬਰ ਸ. ਸੁਖਬੀਰ ਸਿੰਘ ਬਾਦਲ ਹਲਕਾ ਸੁਲਤਾਨਪੁਰ ਲੋਧੀ ਦੇ ਹੜ੍ਹ ਪ੍ਰਭਾਵਿਤ ਪਿੰਡਾਂ 'ਚ ਪੁੱਜੇ
Ad Position 24