22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਏਸ਼ੀਆ ਕੱਪ 2025 : ਅੱਜ ਭਾਰਤ ਤੇ ਪਾਕਿਸਤਾਨ ਵਿਚਾਲੇ ਹੋਵੇਗਾ ਸੂਪਰ 4 ਦਾ ਮਹਾਮੁਕਾਬਲਾ

ਦੁਬਈ, 21 ਸਤੰਬਰ-ਏਸ਼ੀਆ ਕੱਪ 2025 ਵਿਚ ਅੱਜ ਭਾਰਤ ਤੇ ਪਾਕਿਸਤਾਨ ਵਿਚਾਲੇ ਸੂਪਰ 4 ਰਾਊਂਡ ਦਾ ਮਹਾਮੁਕਾਬਲਾ...

Ad Position 21
No active advertisement
ਅਜੀਤ ਡੈਸਕ 21-09-2025

ਦੁਬਈ, 21 ਸਤੰਬਰ-ਏਸ਼ੀਆ ਕੱਪ 2025 ਵਿਚ ਅੱਜ ਭਾਰਤ ਤੇ ਪਾਕਿਸਤਾਨ ਵਿਚਾਲੇ ਸੂਪਰ 4 ਰਾਊਂਡ ਦਾ ਮਹਾਮੁਕਾਬਲਾ ਹੋਵੇਗਾ। ਇਹ ਮੈਚ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ 'ਚ ਰਾਤ 8 ਵਜੇ ਸ਼ੁਰੂ ਹੋਵੇਗਾ। ਏਸ਼ੀਆ ਕੱਪ 2025 ਦੇ ਹੁਣ ਤਕ ਦੇ ਭਾਰਤ ਨੇ ਸਾਰੇ ਹੀ ਮੈਚ ਜਿੱਤੇ ਹਨ। ਭਾਰਤ ਅੱਜ ਦੁਬਈ ਵਿਚ ਸੁਪਰ ਫੋਰ ਪੜਾਅ ਦੇ ਆਪਣੇ ਪਹਿਲੇ ਮੈਚ ਵਿਚ ਪਾਕਿਸਤਾਨ ਨਾਲ ਭਿੜੇਗਾ। ਇਕ ਨੌਜਵਾਨ ਕ੍ਰਿਕਟ ਪ੍ਰਸ਼ੰਸਕ ਨੇ ਕਿਹਾ ਕਿ ਸਾਡੀ ਜਿੱਤ ਯਕੀਨੀ ਹੈ। ਕੁਲਦੀਪ ਯਾਦਵ ਲਗਾਤਾਰ ਦੋ ਮੈਚਾਂ ਵਿਚ ਮੈਨ ਆਫ ਦਿ ਮੈਚ ਰਿਹਾ ਹੈ। ਤੀਜਾ ਮੈਚ ਆਉਣ ਵਾਲਾ ਹੈ। ਇਸ ਲਈ, ਟੀਮ ਇੰਡੀਆ ਨੂੰ ਸ਼ੁਭਕਾਮਨਾਵਾਂ। ਦੱਸ ਦਈਏ ਕਿ ਏਸ਼ੀਆ ਕੱਪ ਵਿਚ ਭਾਰਤ ਅਤੇ ਪਾਕਿਸਤਾਨ ਵਿਚਕਾਰ ਖੇਡਿਆ ਗਿਆ ਆਖਰੀ ਮੈਚ ਹੱਥ ਮਿਲਾਉਣ ਦੇ ਵਿਵਾਦ ਕਾਰਨ ਸੁਰਖੀਆਂ ਵਿਚ ਰਿਹਾ ਸੀ। ਏਸ਼ੀਆ ਕੱਪ 2025 ਦੇ ਪਿਛਲੇ ਮੈਚ ਵਿਚ ਭਾਰਤ ਨੇ ਪਾਕਿਸਤਾਨ ਨੂੰ ਸੱਤ ਵਿਕਟਾਂ ਨਾਲ ਹਰਾਇਆ ਸੀ। 

Ad Position 22
No active advertisement
ਪਿਛਲੀ ਖ਼ਬਰ 'ਆਪ' ਆਗੂ ਸ਼ਿੰਦਾ ਲਹਿਰਾ ਦੇ ਘਰ 'ਤੇ ਅਣਪਛਾਤਿਆਂ ਚਲਾਈਆਂ ਗੋਲੀਆਂ, ਕਾਰ ਸਾੜ ਕੇ ਭੱਜੇ ਅਗਲੀ ਖ਼ਬਰ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ‘ਨਮੋ ਯੁਵਾ ਦੌੜ’ ਨੂੰ ਦਿਖਾਈ ਹਰੀ ਝੰਡੀ
Ad Position 24