22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

'ਆਪ' ਆਗੂ ਸ਼ਿੰਦਾ ਲਹਿਰਾ ਦੇ ਘਰ 'ਤੇ ਅਣਪਛਾਤਿਆਂ ਚਲਾਈਆਂ ਗੋਲੀਆਂ, ਕਾਰ ਸਾੜ ਕੇ ਭੱਜੇ

ਡੇਹਲੋਂ (ਲੁਧਿਆਣਾ), 21 ਸਤੰਬਰ (ਅੰਮ੍ਰਿਤਪਾਲ ਸਿੰਘ ਕੈਲੇ)-ਪੁਲਿਸ ਕਮਸ਼ਿਨਰ ਲੁਧਿਆਣਾ ਦੇ ਥਾਣਾ ਡੇਹਲੋਂ ਦੇ ਪਿੰਡ...

Ad Position 21
No active advertisement
ਅਜੀਤ ਡੈਸਕ 21-09-2025

ਡੇਹਲੋਂ (ਲੁਧਿਆਣਾ), 21 ਸਤੰਬਰ (ਅੰਮ੍ਰਿਤਪਾਲ ਸਿੰਘ ਕੈਲੇ)-ਪੁਲਿਸ ਕਮਸ਼ਿਨਰ ਲੁਧਿਆਣਾ ਦੇ ਥਾਣਾ ਡੇਹਲੋਂ ਦੇ ਪਿੰਡ ਲਹਿਰਾ ਵਿਖੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਟਰੱਕ ਯੂਨੀਅਨ ਪੋਹੀੜ (ਅਹਿਮਦਗੜ੍ਹ) ਦੇ ਪ੍ਰਧਾਨ ਸੁਖਵਿੰਦਰ ਸਿੰਘ ਸ਼ਿੰਦਾ ਲਹਿਰਾ ਦੇ ਘਰ ਉਤੇ ਹਮਲਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿਚ ਬੀਤੀ ਰਾਤ ਕਰੀਬ 11 ਵਜੇ ਹਮਲਾਵਰਾਂ ਵਲੋਂ 5 ਤੋਂ 7 ਫਾਇਰ ਘਰ ਦੇ ਗੇਟਾਂ ਉਤੇ ਕੀਤੇ ਗਏ ਅਤੇ ਘਰ ਅੰਦਰ ਵੜ ਕੇ ਪੈਟਰੋਲ ਬੰਬ ਨਾਲ ਘਰ ਦੇ ਵਿਹੜੇ ਅੰਦਰ ਖੜ੍ਹੀ ਸਵਿਫਟ ਡਿਜ਼ਾਇਰ ਕਾਰ ਨੂੰ ਸਾੜ ਦਿੱਤਾ ਗਿਆ ਹੈ। ਇਸ ਸੰਬੰਧੀ ਪ੍ਰਧਾਨ ਸ਼ਿੰਦਾ ਲਹਿਰਾ ਨੇ ਦੱਸਿਆ ਕਿ ਉਹ ਘਰ ਅੰਦਰ ਸੁੱਤੇ ਹੋਏ ਸਨ ਕਿ ਗੋਲੀਆਂ ਚੱਲਣ ਦੀ ਆਵਾਜ਼ ਸੁਣਨ ਤੋਂ ਬਾਅਦ ਬਾਹਰ ਨਿਕਲੇ ਤਾਂ ਉਦੋਂ ਤੱਕ ਹਮਲਾਵਰ ਕਾਰ ਸਾੜ ਕੇ  ਗੋਲੀਆਂ ਚਲਾਉਂਦੇ ਅਤੇ ਗਾਲੀ-ਗਲੋਚ ਕਰਦੇ ਫਰਾਰ ਹੋ ਗਏ।

ਜ਼ਿਕਰਯੋਗ ਹੈ ਕਿ 'ਆਪ' ਆਗੂ ਸੁਖਵਿੰਦਰ ਸਿੰਘ ਸ਼ਿੰਦਾ ਲਹਿਰਾ ਨਸ਼ਾ ਤਸਕਰਾਂ ਖਿਲਾਫ ਖੁੱਲ੍ਹ ਕੇ ਬੋਲਦੇ ਰਹੇ ਹਨ ਅਤੇ ਉਨ੍ਹਾਂ ਨਸ਼ਾ ਤਸਕਰਾਂ ਵਲੋਂ ਹਮਲਾ ਕਰਨ ਦਾ ਸ਼ੱਕ ਜ਼ਾਹਿਰ ਕੀਤਾ ਹੈ। ਪੁਲਿਸ ਵਲੋਂ ਸੀ.ਸੀ.ਟੀ.ਵੀ. ਫੁਟੇਜ ਦੇ ਆਧਾਰ ਉਤੇ ਇਕ ਹਮਲਾਵਰ ਨੂੰ ਕਾਬੂ ਕੀਤਾ ਜਾ ਚੁੱਕਾ ਹੈ ਪਰ 'ਆਪ' ਆਗੂ ਦੇ ਘਰ ਉਤੇ ਸ਼ਰੇਆਮ ਗੋਲੀਆਂ ਨਾਲ ਕੀਤੇ ਹਮਲੇ ਨਾਲ ਲੋਕਾਂ ਵਿਚ ਸਹਿਮ ਦਾ ਮਾਹੌਲ ਬਣ ਗਿਆ ਹੈ। 

Ad Position 22
No active advertisement
ਪਿਛਲੀ ਖ਼ਬਰ ਸਮਰਾਲਾ ਹਲਕੇ ਦੇ ਨੌਜਵਾਨ ਦੀ ਜ਼ਹਿਰੀਲੀ ਗੈਸ ਕਾਰਨ ਅਰਮਾਨੀਆ 'ਚ ਮੌਤ ਅਗਲੀ ਖ਼ਬਰ ਏਸ਼ੀਆ ਕੱਪ 2025 : ਅੱਜ ਭਾਰਤ ਤੇ ਪਾਕਿਸਤਾਨ ਵਿਚਾਲੇ ਹੋਵੇਗਾ ਸੂਪਰ 4 ਦਾ ਮਹਾਮੁਕਾਬਲਾ
Ad Position 24