28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਐਚ-1ਬੀ ਵੀਜ਼ਾ ਲਾਟਰੀ ਸਿਸਟਮ ਨੂੰ ਖ਼ਤਮ ਕਰ ਸਕਦੇ ਹਨ ਟਰੰਪ

ਵਾਸ਼ਿੰਗਟਨ, ਡੀ.ਸੀ., 24 ਸਤੰਬਰ- ਟਰੰਪ ਪ੍ਰਸ਼ਾਸਨ ਨੇ ਮੰਗਲਵਾਰ ਨੂੰ ਐਚ-1ਬੀ ਵੀਜ਼ਾ ਚੋਣ ਪ੍ਰਕਿਰਿਆ ਵਿਚ ਇਕ ਵੱਡਾ ਬਦਲਾਅ ਪ੍ਰਸਤਾਵਿਤ ਕੀਤਾ ਹੈ। ਇਸ ਨਾਲ ਸੰਯੁਕਤ ਰਾਜ ਅਮਰੀਕਾ ਵਿਚ...

Ad Position 21
No active advertisement
ਅਜੀਤ ਡੈਸਕ 24-09-2025

ਵਾਸ਼ਿੰਗਟਨ, ਡੀ.ਸੀ., 24 ਸਤੰਬਰ- ਟਰੰਪ ਪ੍ਰਸ਼ਾਸਨ ਨੇ ਮੰਗਲਵਾਰ ਨੂੰ ਐਚ-1ਬੀ ਵੀਜ਼ਾ ਚੋਣ ਪ੍ਰਕਿਰਿਆ ਵਿਚ ਇਕ ਵੱਡਾ ਬਦਲਾਅ ਪ੍ਰਸਤਾਵਿਤ ਕੀਤਾ ਹੈ। ਇਸ ਨਾਲ ਸੰਯੁਕਤ ਰਾਜ ਅਮਰੀਕਾ ਵਿਚ ਐਚ-1ਬੀ ਵੀਜ਼ਾ ਪ੍ਰਾਪਤ ਕਰਨ ਦੇ ਨਿਯਮਾਂ ਵਿਚ ਬਦਲਾਅ ਆ ਸਕਦਾ ਹੈ। ਮੌਜੂਦਾ ਸਮੇਂ ਵਿਚ ਇਹ ਵੀਜ਼ਾ ਲਾਟਰੀ ਪ੍ਰਣਾਲੀ ਰਾਹੀਂ ਦਿੱਤੇ ਜਾਂਦੇ ਹਨ, ਪਰ ਨਵੀਂ ਯੋਜਨਾ ਉੱਚ-ਤਨਖਾਹ ਵਾਲੀਆਂ ਨੌਕਰੀਆਂ ਨੂੰ ਤਰਜੀਹ ਦੇਵੇਗੀ। ਇਸ ਦਾ ਮਤਲਬ ਹੈ ਕਿ ਜੇਕਰ ਅਰਜ਼ੀਆਂ ਇਕ ਦਿੱਤੇ ਸਾਲ ਵਿਚ 85,000 ਦੀ ਸੀਮਾ ਤੋਂ ਵੱਧ ਜਾਂਦੀਆਂ ਹਨ, ਤਾਂ ਉੱਚ-ਤਨਖਾਹ ਵਾਲੀਆਂ ਨੌਕਰੀਆਂ ਵਾਲੇ ਲੋਕਾਂ ਦੀ ਚੋਣ ਹੋਣ ਦੀ ਸੰਭਾਵਨਾ ਵੱਧ ਹੋਵੇਗੀ।

ਨਵੇਂ ਨਿਯਮ ਦੇ ਤਹਿਤ ਸਾਰੇ ਉਮੀਦਵਾਰਾਂ ਨੂੰ ਕਿਰਤ ਵਿਭਾਗ ਦੀਆਂ ਰਿਪੋਰਟਾਂ ਦੇ ਆਧਾਰ ’ਤੇ ਚਾਰ ਤਨਖਾਹ ਸ਼੍ਰੇਣੀਆਂ ਵਿਚ ਰੱਖਿਆ ਜਾਵੇਗਾ। ਸਭ ਤੋਂ ਵੱਧ ਤਨਖਾਹ ਵਾਲੇ ਬਿਨੈਕਾਰ ਜੋ ਸਾਲਾਨਾ ਲਗਭਗ 162,500 ਡਾਲਰ (ਕਰੀਬ 1.44 ਕਰੋੜ ਰੁਪਏ) ਕਮਾਉਂਦੇ ਹਨ, ਚਾਰ ਵਾਰ ਲਾਟਰੀ ਵਿਚ ਹਿੱਸਾ ਲੈਣਗੇ। ਸਭ ਤੋਂ ਘੱਟ ਤਨਖਾਹ ਵਾਲੇ ਲੋਕ ਸਿਰਫ਼ ਇਕ ਵਾਰ ਹਿੱਸਾ ਲੈਣਗੇ। ਇਸ ਦਾ ਉਦੇਸ਼ ਉੱਚ ਹੁਨਰਮੰਦ ਅਤੇ ਉੱਚ-ਤਨਖਾਹ ਵਾਲੇ ਕਰਮਚਾਰੀਆਂ ਨੂੰ ਤਰਜੀਹ ਦੇਣਾ ਹੈ।

ਉੱਚ-ਤਨਖਾਹ ਵਾਲੇ ਸਿਸਟਮ ਦੇ ਆਧਾਰ ’ਤੇ ਵੀਜ਼ਾ ਦੇਣ ਦਾ ਪ੍ਰਸਤਾਵ ਫੈਡਰਲ ਰਜਿਸਟਰ ਵਿਚ ਪ੍ਰਕਾਸ਼ਿਤ ਕੀਤਾ ਗਿਆ ਹੈ। ਜਨਤਕ ਟਿੱਪਣੀ 30 ਦਿਨਾਂ ਲਈ ਮੰਗੀ ਜਾਵੇਗੀ। ਇਕ ਵਾਰ ਮਨਜ਼ੂਰੀ ਮਿਲਣ ਤੋਂ ਬਾਅਦ ਸਿਸਟਮ ਅਗਲੇ ਵੀਜ਼ਾ ਚੱਕਰ (ਅਪ੍ਰੈਲ 2026) ਤੋਂ ਲਾਗੂ ਹੋ ਸਕਦਾ ਹੈ।

Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਪੰਜਾਬ ਨੇ ਅੱਜ ਬੁਲਾਈ ਕੈਬਿਨਟ ਦੀ ਮੀਟਿੰਗ ਅਗਲੀ ਖ਼ਬਰ ਸੀ.ਡਬਲਯੂ.ਸੀ. ਦੀ ਮੀਟਿੰਗ: ਕਾਂਗਰਸ ਪ੍ਰਧਾਨ ਸਮੇਤ ਕਈ ਨੇਤਾ ਪੁੱਜੇ ਪਟਨਾ, ਜਲਦ ਪਹੁੰਚਣਗੇ ਰਾਹੁਲ, ਸੋਨੀਆ ਤੇ ਪਿ੍ਅੰਕਾ...
Ad Position 24