28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਆਈ.ਸੀ.ਸੀ. ਵਲੋਂ ਯੂ.ਐਸ.ਏ. ਕ੍ਰਿਕਟ ਦੀ ਮੈਂਬਰਸ਼ਿਪ ਤੁਰੰਤ ਪ੍ਰਭਾਵ ਨਾਲ ਮੁਅੱਤਲ

ਨਵੀਂ ਦਿੱਲੀ, 24 ਸਤੰਬਰ- ਆਈ.ਸੀ.ਸੀ. ਨੇ ਯੂ.ਐਸ.ਏ. ਕ੍ਰਿਕਟ ਦੀ ਮੈਂਬਰਸ਼ਿਪ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤੀ ਹੈ। ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ ਨੇ ਆਈ.ਸੀ.ਸੀ. ਸੰਵਿਧਾਨ ਦੇ...

Ad Position 21
No active advertisement
ਅਜੀਤ ਡੈਸਕ 24-09-2025

ਨਵੀਂ ਦਿੱਲੀ, 24 ਸਤੰਬਰ- ਆਈ.ਸੀ.ਸੀ. ਨੇ ਯੂ.ਐਸ.ਏ. ਕ੍ਰਿਕਟ ਦੀ ਮੈਂਬਰਸ਼ਿਪ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤੀ ਹੈ। ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ ਨੇ ਆਈ.ਸੀ.ਸੀ. ਸੰਵਿਧਾਨ ਦੇ ਤਹਿਤ ਜ਼ਿੰਮੇਵਾਰੀਆਂ ਦੀ ਵਾਰ-ਵਾਰ ਉਲੰਘਣਾ ਦਾ ਹਵਾਲਾ ਦਿੰਦੇ ਹੋਏ ਇਹ ਕਾਰਵਾਈ ਕੀਤੀ ਹੈ।

ਆਈ.ਸੀ.ਸੀ. ਦੁਆਰਾ ਜਾਰੀ ਇਕ ਮੀਡੀਆ ਰਿਲੀਜ਼ ਵਿਚ ਕਿਹਾ ਗਿਆ ਹੈ ਕਿ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ ਨੇ ਪਿਛਲੇ ਸਾਲ ਮਾਮਲਿਆਂ ਦੀ ਪੂਰੀ ਸਮੀਖਿਆ ਅਤੇ ਮੁੱਖ ਹਿੱਸੇਦਾਰਾਂ ਨਾਲ ਵਿਆਪਕ ਸ਼ਮੂਲੀਅਤ ਤੋਂ ਬਾਅਦ ਅੱਜ ਯੂ.ਐਸ.ਏ. ਕ੍ਰਿਕਟ ਦੀ ਮੈਂਬਰਸ਼ਿਪ ਸਥਿਤੀ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰਨ ਦੀ ਪੁਸ਼ਟੀ ਕੀਤੀ। ਫੈਸਲੇ ਨੂੰ ਉਜਾਗਰ ਕਰਦੇ ਹੋਏ ਰਿਲੀਜ਼ ਵਿਚ ਲਿਖਿਆ ਗਿਆ ਹੈ ਕਿ ਆਈ.ਸੀ.ਸੀ. ਬੋਰਡ ਦੁਆਰਾ ਪਹਿਲਾਂ ਆਪਣੀ ਮੀਟਿੰਗ ਦੌਰਾਨ ਲਿਆ ਗਿਆ ਫੈਸਲਾ ਆਈ.ਸੀ.ਸੀ. ਦੇ ਸੰਵਿਧਾਨ ਦੇ ਤਹਿਤ ਆਈ.ਸੀ.ਸੀ. ਮੈਂਬਰ ਵਜੋਂ ਯੂ.ਐਸ.ਏ. ਕ੍ਰਿਕਟ ਦੇ ਵਾਰ-ਵਾਰ ਅਤੇ ਲਗਾਤਾਰ ਉਲੰਘਣਾਵਾਂ ’ਤੇ ਅਧਾਰਤ ਸੀ। ਇਨ੍ਹਾਂ ਵਿਚ ਇਕ ਕਾਰਜਸ਼ੀਲ ਸ਼ਾਸਨ ਢਾਂਚੇ ਨੂੰ ਲਾਗੂ ਕਰਨ ਵਿਚ ਅਸਫ਼ਲਤਾ, ਸੰਯੁਕਤ ਰਾਜ ਉਲੰਪਿਕ ਅਤੇ ਪੈਰਾਲੰਪਿਕ ਕਮੇਟੀ ਨਾਲ ਰਾਸ਼ਟਰੀ ਗਵਰਨਿੰਗ ਬਾਡੀ ਦਾ ਦਰਜਾ ਪ੍ਰਾਪਤ ਕਰਨ ਵੱਲ ਤਰੱਕੀ ਦੀ ਘਾਟ ਅਤੇ ਮਹੱਤਵਪੂਰਨ ਕਾਰਵਾਈਆਂ ਸ਼ਾਮਿਲ ਹਨ, ਜਿਨ੍ਹਾਂ ਨੇ ਸੰਯੁਕਤ ਰਾਜ ਅਤੇ ਦੁਨੀਆ ਭਰ ਵਿਚ ਕ੍ਰਿਕਟ ਨੂੰ ਸਾਖ ਨੂੰ ਨੁਕਸਾਨ ਪਹੁੰਚਾਇਆ ਹੈ। ਆਈ.ਸੀ.ਸੀ. ਨੇ ਜ਼ੋਰ ਦੇ ਕੇ ਕਿਹਾ ਕਿ ਮੁਅੱਤਲੀ ਖੇਡ ਦੇ ਲੰਬੇ ਸਮੇਂ ਦੇ ਹਿੱਤਾਂ ਦੀ ਰੱਖਿਆ ਲਈ ਇਕ ਮੰਦਭਾਗਾ ਪਰ ਜ਼ਰੂਰੀ ਕਦਮ ਹੈ ਅਤੇ ਆਈ.ਸੀ.ਸੀ. ਦੀ ਮੁੱਖ ਤਰਜੀਹ ਇਹ ਯਕੀਨੀ ਬਣਾਉਣਾ ਹੈ ਕਿ ਮੁਅੱਤਲੀ ਕਾਰਨ ਖਿਡਾਰੀ ਅਤੇ ਖੇਡ ਪ੍ਰਭਾਵਿਤ ਨਾ ਹੋਣ।


ਆਈ.ਸੀ.ਸੀ. ਬੋਰਡ ਨੇ ਫੈਸਲਾ ਕੀਤਾ ਹੈ ਕਿ ਅਮਰੀਕਾ ਦੀਆਂ ਰਾਸ਼ਟਰੀ ਟੀਮਾਂ ਲਾਸ ਏਂਜਲਸ 2028 ਉਲੰਪਿਕ ਖੇਡਾਂ ਦੀਆਂ ਤਿਆਰੀਆਂ ਸਮੇਤ ਆਈ.ਸੀ.ਸੀ. ਸਮਾਗਮਾਂ ਵਿਚ ਹਿੱਸਾ ਲੈਣ ਦੇ ਆਪਣੇ ਅਧਿਕਾਰ ਨੂੰ ਬਰਕਰਾਰ ਰੱਖਣਗੀਆਂ।

Ad Position 22
No active advertisement
ਪਿਛਲੀ ਖ਼ਬਰ ਝਾਰਖ਼ੰਡ: ਸੁਰੱਖਿਆ ਬਲਾਂ ਨੇ ਮੁਕਾਬਲੇ ’ਚ ਤਿੰਨ ਅਤਿ ਲੋੜੀਂਦੇ ਮਾਓਵਾਦੀ ਕੀਤੇ ਢੇਰ ਅਗਲੀ ਖ਼ਬਰ ਮੁੱਖ ਮੰਤਰੀ ਪੰਜਾਬ ਨੇ ਅੱਜ ਬੁਲਾਈ ਕੈਬਿਨਟ ਦੀ ਮੀਟਿੰਗ
Ad Position 24