28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਸੜਕ ਹਾਦਸੇ 'ਚ ਨਰੇਗਾ ਮਜ਼ਦੂਰ ਸਾਇਕਲ ਸਵਾਰ ਦੀ ਮੌਤ

ਸੁਨਾਮ ਊਧਮ ਸਿੰਘ ਵਾਲਾ, (ਸੰਗਰੂਰ), 24 ਸਤੰਬਰ (ਹਰਚੰਦ ਸਿੰਘ ਭੁੱਲਰ,ਸਰਬਜੀਤ ਸਿੰਘ ਧਾਲੀਵਾਲ)- ਸੰਗਰੂਰ-ਪਾਤੜਾਂ ਹਾਈਵੇਅ 'ਤੇ ਪਿੰਡ ਮਹਿਲਾਂ ਵਿਖੇ ਹੋਏ ਸੜਕ ਹਾਦਸੇ 'ਚ ਇਕ ਨਰੇਗਾ....

Ad Position 21
No active advertisement
ਅਜੀਤ ਡੈਸਕ 24-09-2025

ਸੁਨਾਮ ਊਧਮ ਸਿੰਘ ਵਾਲਾ, (ਸੰਗਰੂਰ), 24 ਸਤੰਬਰ (ਹਰਚੰਦ ਸਿੰਘ ਭੁੱਲਰ,ਸਰਬਜੀਤ ਸਿੰਘ ਧਾਲੀਵਾਲ)- ਸੰਗਰੂਰ-ਪਾਤੜਾਂ ਹਾਈਵੇਅ 'ਤੇ ਪਿੰਡ ਮਹਿਲਾਂ ਵਿਖੇ ਹੋਏ ਸੜਕ ਹਾਦਸੇ 'ਚ ਇਕ ਨਰੇਗਾ ਮਜ਼ਦੂਰ ਸਾਇਕਲ ਸਵਾਰ ਬਜ਼ੁਰਗ ਦੀ ਮੌਤ ਹੋਣ ਦੀ ਖਬਰ ਹੈ। ਪੁਲਿਸ ਚੌਂਕੀ ਮਹਿਲਾਂ ਚੌਂਕ ਦੇ ਸਹਾਇਕ ਥਾਣੇਦਾਰ ਰਵੇਲ ਸਿੰਘ ਨੇ ਦੱਸਿਆ ਕਿ ਜੀਤ ਸਿੰਘ ਵਾਸੀ ਪਿੰਡ ਮਹਿਲਾਂ ਸਾਇਕਲ 'ਤੇ ਨਰੇਗਾ 'ਚ ਕੰਮ ਕਰਨ ਲਈ ਆਪਣੇ ਘਰ ਤੋਂ ਬੱਸ ਅੱਡੇ ਮਹਿਲਾਂ ਚੌਂਕ ਵੱਲ ਜਾ ਰਿਹਾ ਸੀ ਕਿ ਪਿੰਡ ਨੇੜੇ ਹੀ ਸੜਕ ਦੇ ਇਕ ਕੱਟ 'ਤੇ ਪਾਤੜਾਂ ਤੋਂ ਆ ਰਹੇ ਕੈਂਟਰ ਨੇ ਪਿਛੋਂ ਆ ਕੇ ਟੱਕਰ ਮਾਰ ਦਿੱਤੀ, ਜਿਸ ਕਾਰਨ ਜੀਤ ਸਿੰਘ (67) ਪੁੱਤਰ ਦਲੀਪ ਸਿੰਘ ਵਾਸੀ ਪਿੰਡ ਮਹਿਲਾਂ ਗੰਭੀਰ ਜ਼ਖ਼ਮੀ ਹੋ ਗਿਆ,ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਸੰਗਰੂਰ ਲਿਜਾਇਆ ਗਿਆ ਪਰ ਉਸ ਦੀ ਇਲਾਜ ਦੌਰਾਨ ਹੀ ਮੌਤ ਹੋ ਗਈ।

ਸਹਾਇਕ ਥਾਣੇਦਾਰ ਰਵੇਲ ਸਿੰਘ ਨੇ ਕਿਹਾ ਕਿ ਪੁਲਿਸ ਵਲੋਂ ਕੈਂਟਰ ਕਬਜ਼ੇ ਵਿਚ ਲੈਣ ਉਪਰੰਤ ਚਾਲਕ ਸੰਜੇਸ਼ ਕੁਮਾਰ ਵਾਸੀ ਮਜਪੁਰਬਾ ਥਾਣਾ ਠਠੀਆ (ਯੂ.ਪੀ) ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਗਈ ਹੈ।

Ad Position 22
No active advertisement
ਪਿਛਲੀ ਖ਼ਬਰ ਡਾਕਟਰ ਖ਼ੁਦਕੁਸ਼ੀ ਮਾਮਲਾ: ‘ਆਪ’ ਦੇ ਸਾਬਕਾ ਵਿਧਾਇਕ ਪ੍ਰਕਾਸ਼ ਜਰਵਾਲ ਨੇ ਦਿੱਲੀ ਹਾਈਕੋਰਟ ’ਚ ਕੀਤੀ ਪਟੀਸ਼ਨ ਦਾਇਰ ਅਗਲੀ ਖ਼ਬਰ ਬਿਹਾਰ ਤੇ ਪੰਜਾਬ ਵਿਚਕਾਰ ਹੈ ਇਕ ਖ਼ਾਸ ਰਿਸ਼ਤਾ- ਰਾਜਾ ਵੜਿੰਗ
Ad Position 24