01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਬਠਿੰਡਾ ਜੇਲ੍ਹ 'ਚ ਬੰਦ ਕੈਦੀਆਂ ਅਤੇ ਹਵਾਲਾਤੀ ਵਿਚਕਾਰ ਖੂਨੀ ਝੜਪ

ਬਠਿੰਡਾ, 26 ਸਤੰਬਰ (ਸੱਤਪਾਲ ਸਿੰਘ ਸਿਵੀਆਂ)-ਕੇਂਦਰੀ ਜੇਲ੍ਹ ਬਠਿੰਡਾ ਅੰਦਰ ਬੰਦ ਤਿੰਨ ਕੈਦੀਆਂ ਅਤੇ ਇਕ ਹਵਾਲਾਤੀ ਵਿਚਕਾਰ ਖੂਨੀ ਝੜਪ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿੰਨ੍ਹਾਂ ਨੂੰ...

Ad Position 21
No active advertisement
ਅਜੀਤ ਡੈਸਕ 26-09-2025

ਬਠਿੰਡਾ, 26 ਸਤੰਬਰ (ਸੱਤਪਾਲ ਸਿੰਘ ਸਿਵੀਆਂ)-ਕੇਂਦਰੀ ਜੇਲ੍ਹ ਬਠਿੰਡਾ ਅੰਦਰ ਬੰਦ ਤਿੰਨ ਕੈਦੀਆਂ ਅਤੇ ਇਕ ਹਵਾਲਾਤੀ ਵਿਚਕਾਰ ਖੂਨੀ ਝੜਪ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿੰਨ੍ਹਾਂ ਨੂੰ ਇਲਾਜ ਲਈ ਸਥਾਨਕ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ।


ਜਾਣਕਾਰੀ ਅਨੁਸਾਰ ਬਠਿੰਡਾ ਜੇਲ੍ਹ 'ਚ ਬੰਦ ਤਿੰਨ ਕੈਦੀਆਂ ਅਤੇ ਇਕ ਹਵਾਲਾਤੀ ਦਰਮਿਆਨ ਕਿਸੇ ਮਾਮਲੇ ਨੂੰ ਲੈ ਕੇ ਤਕਰਾਰਬਾਜ਼ੀ ਹੋ ਗਈ ਸੀ, ਜੋ ਵਧਦੀ ਹੋਈ ਇਕ ਦੂਜੇ ਉਪਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ਤੱਕ ਪਹੁੰਚ ਗਈ ਤੇ ਦੋਵੇਂ ਧਿਰਾਂ ਖੂਨੋਂ ਖੂਨ ਹੋ ਗਈਆਂ, ਜਿਸ ਦਾ ਪਤਾ ਲਗਦੇ ਹੀ ਜੇਲ੍ਹ ਅਮਲਾ ਹਰਕਤ ਵਿਚ ਆਇਆ ਤੇ ਦੋਵੇਂ ਧਿਰਾਂ ਨੂੰ ਛੁਡਵਾਉਣ ਬਾਅਦ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ!


ਏ. ਐਸ. ਆਈ. ਮਨਮੋਹਨ ਸਿੰਘ ਬੰਗੀ ਦੀ ਅਗਵਾਈ ਪੁਲਿਸ ਪਾਰਟੀ ਦੀ ਨਿਗਰਾਨੀ ਹੇਠਾਂ ਕੈਦੀਆਂ ਤੇ ਹਵਾਲਾਤੀ ਦਾ ਇਲਾਜ ਚੱਲ ਰਿਹਾ ਤੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।

Ad Position 22
No active advertisement
ਪਿਛਲੀ ਖ਼ਬਰ ਅੱਜ ਬਿਕਰਮ ਸਿੰਘ ਮਜੀਠੀਆ ਨਾਲ ਮੁਲਾਕਾਤ ਕਰ ਸਕਦੇ ਹਨ ਸੁਖਬੀਰ ਸਿੰਘ ਬਾਦਲ- ਸੂਤਰ ਅਗਲੀ ਖ਼ਬਰ ਪੰਜਾਬ ਵਿਧਾਨ ਸਭਾ ਦੀ ਕਾਰਵਾਈ 12 ਵਜੇ ਤੱਕ ਲਈ ਮੁਲਤਵੀ
Ad Position 24