10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2025

ਮੱਧ ਪ੍ਰਦੇਸ਼ : ਖੰਘ ਦੀ ਦਵਾਈ ਪੀਣ ਕਾਰਨ 10 ਬੱਚਿਆਂ ਦੀ ਮੌਤ

ਛਿੰਦਵਾੜਾ (ਮੱਧ ਪ੍ਰਦੇਸ਼), 5 ਅਕਤੂਬਰ - ਛਿੰਦਵਾੜਾ ਜ਼ਿਲ੍ਹੇ ਵਿਚ ਖੰਘ ਦੀ ਦਵਾਈ ਪੀਣ ਕਾਰਨ ਦਸ ਬੱਚਿਆਂ ਦੀ ਮੌਤ ਹੋ ਗਈ।ਐਸਪੀ ਅਜੇ ਪਾਂਡੇ ਦਾ ਕਹਿਣਾ ਹੈ, "ਬੀਐਮਓ ਰਿਪੋਰਟ ਦੇ ਆਧਾਰ...

Ad Position 21
No active advertisement
ਅਜੀਤ ਡੈਸਕ 05-10-2025

ਛਿੰਦਵਾੜਾ (ਮੱਧ ਪ੍ਰਦੇਸ਼), 5 ਅਕਤੂਬਰ - ਛਿੰਦਵਾੜਾ ਜ਼ਿਲ੍ਹੇ ਵਿਚ ਖੰਘ ਦੀ ਦਵਾਈ ਪੀਣ ਕਾਰਨ ਦਸ ਬੱਚਿਆਂ ਦੀ ਮੌਤ ਹੋ ਗਈ।ਐਸਪੀ ਅਜੇ ਪਾਂਡੇ ਦਾ ਕਹਿਣਾ ਹੈ, "ਬੀਐਮਓ ਰਿਪੋਰਟ ਦੇ ਆਧਾਰ 'ਤੇ, 105 ਬੀਐਨਐਸ, 276 ਬੀਐਨਐਸ, ਅਤੇ 27 (ਏ) ਡਰੱਗ ਐਂਡ ਕਾਸਮੈਟਿਕ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।
ਡਾ. ਪ੍ਰਵੀਨ ਸੋਨੀ ਨੇ ਇਸ ਮਾਮਲੇ ਵਿਚ ਸਭ ਤੋਂ ਵੱਧ ਬੱਚਿਆਂ ਦਾ ਇਲਾਜ ਕੀਤਾ। ਉਨ੍ਹਾਂ ਕੋਲਡਰਿਫ ਦੀ ਦਵਾਈ ਦਿੱਤੀ ਸੀ... ਇਸ ਦੇ ਆਧਾਰ 'ਤੇ, ਉਨ੍ਹਾਂ ਨੂੰ ਇਸ ਮਾਮਲੇ ਵਿਚ ਦੋਸ਼ੀ ਨਾਮਜ਼ਦ ਕੀਤਾ ਗਿਆ ਹੈ। ਤਾਮਿਲਨਾਡੂ ਦੀ ਨਿਰਮਾਣ ਕੰਪਨੀ, ਸ੍ਰੇਸਨ ਫਾਰਮਾਸਿਊਟੀਕਲਜ਼ ਨੂੰ ਵੀ ਇਸ ਮਾਮਲੇ ਵਿਚ ਮੁੱਖ ਦੋਸ਼ੀ ਨਾਮਜ਼ਦ ਕੀਤਾ ਗਿਆ ਹੈ... ਡਾਕਟਰ ਪੁਲਿਸ ਹਿਰਾਸਤ ਵਿਚ ਹੈ..."। ਮੁੱਖ ਮੰਤਰੀ ਡਾ. ਮੋਹਨ ਯਾਦਵ ਦੇ ਨਿਰਦੇਸ਼ਾਂ 'ਤੇ, ਛਿੰਦਵਾੜਾ ਜ਼ਿਲ੍ਹੇ ਦੇ ਪਾਰਸੀਆ ਵਿਚ ਤਾਇਨਾਤ ਬਾਲ ਰੋਗ ਵਿਗਿਆਨੀ ਡਾ. ਪ੍ਰਵੀਨ ਸੋਨੀ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ। ਉਨ੍ਹਾਂ ਨੂੰ ਬੱਚਿਆਂ ਦੇ ਇਲਾਜ ਵਿਚ ਲਾਪਰਵਾਹੀ ਲਈ ਮੁਅੱਤਲ ਕਰ ਦਿੱਤਾ ਗਿਆ ਹੈ। ਉਨ੍ਹਾਂ ਦੀ ਮੁਅੱਤਲੀ ਤੋਂ ਬਾਅਦ, ਉਨ੍ਹਾਂ ਨੂੰ ਜਬਲਪੁਰ ਦੇ ਖੇਤਰੀ ਸਿਹਤ ਸੇਵਾਵਾਂ ਦਫ਼ਤਰ ਨਾਲ ਜੋੜ ਦਿੱਤਾ ਗਿਆ ਹੈ।

Ad Position 22
No active advertisement
ਪਿਛਲੀ ਖ਼ਬਰ ਨਿਪਾਲ : ਮੀਂਹ ਕਾਰਨ ਆਈ ਆਫ਼ਤ ਵਿਚ 18 ਮੌਤਾਂ ਅਗਲੀ ਖ਼ਬਰ ਖੰਘ ਵਾਲੀ ਦਵਾਈ ਦੀ ਤਰਕਸੰਗਤ ਵਰਤੋਂ ਅਤੇ ਦਵਾਈਆਂ ਦੀ ਗੁਣਵੱਤਾ ਬਾਰੇ ਕੇਂਦਰੀ ਸਿਹਤ ਸਕੱਤਰ ਕਰਨਗੇ ਵੀਡੀਓ ਕਾਨਫ਼ਰੰਸ
Ad Position 24