15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਬੀ.ਐਸ.ਐਫ. ਨੇ ਪਾਕਿਸਤਾਨ ਤੋਂ ਆਈ 2 ਕਿੱਲੋ 681 ਗਰਾਮ ਆਈਸ ਡਰੱਗ ਫੜੀ

ਅਟਾਰੀ (ਅੰਮ੍ਰਿਤਸਰ) , 19 ਅਕਤੂਬਰ (ਰਾਜਿੰਦਰ ਸਿੰਘ ਰੂਬੀ/ ਗੁਰਦੀਪ ਸਿੰਘ ਅਟਾਰੀ) - ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਅਟਾਰੀ 'ਤੇ ਸਥਿਤ ਬੀ.ਓ.ਪੀ. ਰਾਜਾਤਾਲ ਦੇ ਨਜ਼ਦੀਕ ਤੋਂ ਬੀ.ਐਸ.ਐਫ. ਨੇ ਤਲਾਸ਼ੀ ਮੁਹਿੰਮ ...

Ad Position 21
No active advertisement
ਅਜੀਤ ਡੈਸਕ 19-10-2025

ਅਟਾਰੀ (ਅੰਮ੍ਰਿਤਸਰ) , 19 ਅਕਤੂਬਰ (ਰਾਜਿੰਦਰ ਸਿੰਘ ਰੂਬੀ/ ਗੁਰਦੀਪ ਸਿੰਘ ਅਟਾਰੀ) - ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਅਟਾਰੀ 'ਤੇ ਸਥਿਤ ਬੀ.ਓ.ਪੀ. ਰਾਜਾਤਾਲ ਦੇ ਨਜ਼ਦੀਕ ਤੋਂ ਬੀ.ਐਸ.ਐਫ. ਨੇ ਤਲਾਸ਼ੀ ਮੁਹਿੰਮ ਦੌਰਾਨ 2 ਕਿੱਲੋ 681ਗਰਾਮ ਆਈਸ ਡਰੱਗ ਬਰਾਮਦ ਕੀਤੀ ਹੈ। ਸਹਾਇਕ ਕਮਾਂਡੈਂਟ 181 ਬਟਾਲੀਅਨ ਸੰਜੀਵ ਕੁਮਾਰ ਯਾਦਵ ਨੇ ਪੁਲਿਸ ਥਾਣਾ ਘਰਿੰਡਾ ਵਿਖੇ ਇਕ ਪੱਤਰ ਜਾਰੀ ਕਰਦੇ ਹੋਏ ਆਈਸ ਡਰੱਗ ਦੇ 3 ਪੈਕਟ ਦਿੱਤੇ , ਜਿਨਾਂ ਨੂੰ ਚੈੱਕ ਕੀਤਾ ਗਿਆ ਤਾਂ ਵਿਚੋਂ ਉਕਤ ਮਾਤਰਾ ਵਿਚ ਆਈਸ ਡਰੱਗ ਨਿਕਲੀ। ਆਈਸ ਡਰੱਗ ਨੂੰ ਪਾਰਦਰਸ਼ੀ ਲਿਫਾਫਿਆਂ ਵਿਚ ਬੰਦ ਕੀਤਾ ਗਿਆ ਸੀ।

ਪੁਲਿਸ ਥਾਣਾ ਘਰਿੰਡਾ ਵਲੋਂ ਨਾਮਲੂਮ ਵਿਅਕਤੀ ਖ਼ਿਲਾਫ਼ ਪਰਚਾ ਦਰਜ ਰਜਿਸਟਰ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਰਾਜਾਤਾਲ ਬੀ.ਐਸ.ਐਫ. ਬੀ.ਓ.ਪੀ. ਤੋਂ ਮਿਲੀ ਆਈਸ ਡਰੱਗ ਜਿਸ ਨੂੰ ਕਿ ਪਾਕਿਸਤਾਨੀ ਨਸ਼ਾ ਤਸਕਰਾਂ ਵਲੋਂ ਭਾਰਤੀ ਖੇਤਰ ਅੰਦਰ ਡਰੋਨ ਰਾਹੀਂ ਸੁੱਟਿਆ ਗਿਆ ਹੈ ਜਿਸ ਦੀ ਪੂਰੀ ਤਰ੍ਹਾਂ ਜਾਂਚ ਲਈ ਬੀ.ਐਸ.ਐਫ. ਵਲੋਂ ਸਥਾਨਕ ਤੇ ਸਰਹੱਦ 'ਤੇ ਆਉਣ ਜਾਣ ਵਾਲੇ ਲੋਕਾਂ ਤੇ ਬਾਜ਼ ਅੱਖ ਰੱਖੀ ਜਾ ਰਹੀ ਹੈ।

Ad Position 22
No active advertisement
ਪਿਛਲੀ ਖ਼ਬਰ ਸਾਬਕਾ ਮੰਤਰੀ ਜਗਤਾਰ ਸਿੰਘ ਮੁਲਤਾਨੀ ਦਾ ਦਿਹਾਂਤ ਅਗਲੀ ਖ਼ਬਰ ਪਰਿਣੀਤੀ ਚੋਪੜਾ ਤੇ ਰਾਘਵ ਚੱਢਾ ਦੇ ਘਰ ਗੂੰਜੀਆਂ ਕਿਲਕਾਰੀਆਂ, ਪੁੱਤਰ ਦਾ ਜਨਮ
Ad Position 24