17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2025

ਦੋਰਾਹਾ ਨੇੜਲੇ ਪਿੰਡ ਰਾਜਗੜ੍ਹ ਦੇ ਕੈਨੇਡਾ ਵਿਚ ਉੱਘੇ ਵਪਾਰੀ ਦਰਸ਼ਨ ਸਿੰਘ ਮਾਨਾ ਦੀ ਕੈਨੇਡਾ ’ਚ ਗੋਲੀਆਂ ਮਾਰ ਕੇ ਹੱਤਿਆ

ਦੋਰਾਹਾ, (ਲੁਧਿਆਣਾ),28 ਅਕਤੂਬਰ (ਮਨਜੀਤ ਸਿੰਘ ਗਿੱਲ)- ਦੋਰਾਹਾ ਨੇੜਲੇ ਪਿੰਡ ਰਾਜਗੜ੍ਹ ਦੇ ਕੈਨੇਡਾ ਵਿਚ ਵੱਡੇ ਪੱਧਰ ’ਤੇ ਕਾਰੋਬਾਰ ਕਰਦੇ ਉੱਘੇ ਵਪਾਰੀ ਦਰਸ਼ਨ ਸਿੰਘ ਮਾਨਾ ਦੀ ਕੈਨੇਡਾ...

Ad Position 21
No active advertisement
ਅਜੀਤ ਡੈਸਕ 28-10-2025

ਦੋਰਾਹਾ, (ਲੁਧਿਆਣਾ),28 ਅਕਤੂਬਰ (ਮਨਜੀਤ ਸਿੰਘ ਗਿੱਲ)- ਦੋਰਾਹਾ ਨੇੜਲੇ ਪਿੰਡ ਰਾਜਗੜ੍ਹ ਦੇ ਕੈਨੇਡਾ ਵਿਚ ਵੱਡੇ ਪੱਧਰ ’ਤੇ ਕਾਰੋਬਾਰ ਕਰਦੇ ਉੱਘੇ ਵਪਾਰੀ ਦਰਸ਼ਨ ਸਿੰਘ ਮਾਨਾ ਦੀ ਕੈਨੇਡਾ ਦੇ ਸ਼ਹਿਰ ਐਬਸਫੋਰਡ ਵਿਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮਾਨਾ ਆਪਣੇ ਕੰਮ ਲਈ ਘਰੋਂ ਨਿਕਲਿਆ ਸੀ ਤਾਂ ਅਚਾਨਕ ਉਨ੍ਹਾਂ ’ਤੇ ਹਮਲਾ ਕਰ ਦਿੱਤਾ ਗਿਆ ਤੇ ਗੋਲੀਆਂ ਲੱਗਣ ਨਾਲ ਮੌਕੇ ’ਤੇ ਹੀ ਮੌਤ ਹੋ ਗਈ। ਮਾਨਾ ਰਾਜਗੜ੍ਹ 1992 ਵਿਚ ਕਾਰੋਬਾਰ ਦੇ ਸੰਬੰਧ ਵਿਚ ਕੈਨੇਡਾ ਗਏ ਸਨ। ਉਨ੍ਹਾਂ ਨੇ ਆਪਣੇ ਕਾਰੋਬਾਰ ਨੂੰ ਵੱਡੇ ਪੱਧਰ ’ਤੇ ਪ੍ਰਫੁ‌ਲਿਤ ਕੀਤਾ। ਐਬਸਫੋਰਡ ਤੋਂ ਇਲਾਵਾ ਉਹਨਾਂ ਦਾ ਕਾਰੋਬਾਰ ਅਮਰੀਕਾ ਦੀਆਂ ਵੀ ਕੁਝ ਥਾਵਾਂ ’ਤੇ ਸੀ।

ਇਸ ਤੋਂ ਇਲਾਵਾ ਗੁਜਰਾਤ ਦੇ ਕਾਂਡਲਾ ਵਿਚ ਵੀ ਕੱਪੜਾ ਉਦਯੋਗ ਚਲਾਉਂਦੇ ਸਨ। ਕੈਨੇਡਾ ਪੁਲਿਸ ਇਸ ਕਤਲ ਦੇ ਸੰਬੰਧ ਵਿਚ ਵੱਡੇ ਪੱਧਰ ’ਤੇ ਮੁਸ਼ਤੈਦੀ ਨਾਲ ਦੋਸ਼ੀਆਂ ਦੀ ਭਾਲ ਕਰਨ ਵਿਚ ਜੁੱਟ ਗਈ ਹੈ। ਮਾਨਾ ਦੀ ਮੌਤ ਦੀ ਖ਼ਬਰ ਨੇੜਲੇ ਪਿੰਡ ਰਾਜਗੜ੍ਹ ਪੁੱਜਦਿਆਂ ਹੀ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ। ਮਾਨਾ ਰਾਜਗੜ੍ਹ ਪਰਿਵਾਰ ਸਮੇਤ ਕੈਨੇਡਾ ਵਿਚ ਰਹਿੰਦੇ ਸਨ। ਮਾਨਾ ਰਾਜਗੜ੍ਹ ਦੀ ਮੌਤ ਤੋਂ ਬਾਅਦ ਕੈਨੇਡਾ ਵਿਚ ਕੰਮ ਕਰਦੇ ਵਪਾਰੀ ਭਾਈਚਾਰੇ ਵਿਚ ਉਦਾਸੀ ਦਾ ਮਾਹੌਲ ਹੈ ਅਤੇ ਪੰਜਾਬ ਭਰ ਦੇ ਵਪਾਰੀਆਂ ਵਲੋਂ ਨਿੰਦਾ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।

Ad Position 22
No active advertisement
ਪਿਛਲੀ ਖ਼ਬਰ ਬ੍ਰਿਟਿਸ਼ ਪੱਤਰਕਾਰ ਤੇ ਰਾਜਨੀਤਕ ਟਿੱਪਣੀਕਾਰ ਸੈਮੀ ਹਾਮਦੀ ਨੂੰ ‘ਆਈਸ’ ਨੇ ਸਾਨ ਫਰਾਂਸਿਸਕੋ ਹਵਾਈ ਅੱਡੇ ’ਤੇ ਲਿਆ ਹਿਰਾਸਤ... ਅਗਲੀ ਖ਼ਬਰ ਛੱਤਬੀੜ ਦੇ ਚਿੜੀਆ ਘਰ ਵਿਚ ਇਲਕਟ੍ਰਾਨਿਕ ਗੱਡੀਆਂ ਨੂੰ ਲੱਗੀ ਅੱਗ
Ad Position 24