18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2025

ਜਗਸ਼ੇਰ ਸਿੰਘ ਖੰਗੂੜਾ ਨੇ ਚਾਂਦੀ ਦਾ ਤਗਮਾ ਜਿੱਤ ਕੇ ਨਾਭੇ ਦਾ ਨਾਮ ਦੁਨੀਆ 'ਚ ਚਮਕਾਇਆ

ਨਾਭਾ, (ਪਟਿਆਲਾ), 28 ਅਕਤੂਬਰ (ਜਗਨਾਰ ਸਿੰਘ ਦੁਲੱਦੀ)- ਰਿਆਸਤੀ ਸ਼ਹਿਰ ਨਾਭਾ ਦੇ ਵਸਨੀਕ ਜਗਸ਼ੇਰ ਸਿੰਘ ਖੰਗੂੜਾ (16) ਸਪੁੱਤਰ ਮਾਸਟਰ ਮਨਪ੍ਰੀਤ ਸਿੰਘ ਖੰਗੂੜਾ ਨੇ ਪਿਛਲੇ ਦਿਨੀਂ ਚਾਈਨਾ ਦੇ ਚੈਂਗਦੂ ਯੂਨੀਵਰਸਿਟੀ ਟੀ.ਸੀ.ਐਮ ਵੈਨਜੀਇਐਂਗ ਕੈਂਪਸ ਜਿਮਨੇਜ਼ੀਅਮ ਵਿਖੇ....

Ad Position 21
No active advertisement
ਅਜੀਤ ਡੈਸਕ 28-10-2025

ਨਾਭਾ, (ਪਟਿਆਲਾ), 28 ਅਕਤੂਬਰ (ਜਗਨਾਰ ਸਿੰਘ ਦੁਲੱਦੀ)- ਰਿਆਸਤੀ ਸ਼ਹਿਰ ਨਾਭਾ ਦੇ ਵਸਨੀਕ ਜਗਸ਼ੇਰ ਸਿੰਘ ਖੰਗੂੜਾ (16) ਸਪੁੱਤਰ ਮਾਸਟਰ ਮਨਪ੍ਰੀਤ ਸਿੰਘ ਖੰਗੂੜਾ ਨੇ ਪਿਛਲੇ ਦਿਨੀਂ ਚਾਈਨਾ ਦੇ ਚੈਂਗਦੂ ਯੂਨੀਵਰਸਿਟੀ ਟੀ.ਸੀ.ਐਮ ਵੈਨਜੀਇਐਂਗ ਕੈਂਪਸ ਜਿਮਨੇਜ਼ੀਅਮ ਵਿਖੇ ਇੰਟਰਨੇਸ਼ਨਲ ਖੇਡ ਬੈਡਮਿੰਟਨ ਅੰਡਰ-17 ਵਰਗ ਮੁਕਾਬਲੇ ਵਿਚ ਕਾਂਸੀ ਦਾ ਤਗਮਾ ਜਿੱਤ ਕੇ ਆਪਣੇ ਮਾਤਾ-ਪਿਤਾ ਅਤੇ ਨਾਭਾ ਹਲਕੇ ਦਾ ਨਾਮ ਰੌਸ਼ਨ ਕੀਤਾ ਹੈ। ਜਗਸ਼ੇਰ ਸਿੰਘ ਖੰਗੂੜਾ ਦੇ ਮਾਤਾ ਪਿਤਾ ਨੇ ਦੱਸਿਆ ਕਿ ਉਹਨਾਂ ਦਾ ਲੜਕਾ ਦਸਵੀਂ ਜਮਾਤ ਤੱਕ ਸਥਾਨਕ ਇੰਡੋ ਬ੍ਰਿਟਿਸ਼ ਸਕੂਲ ਵਿਚ ਪੜ੍ਹਦਾ ਸੀ ਤੇ ਹੁਣ ਮਲਟੀਪਰਪਜ ਸਕੂਲ ਪਟਿਆਲਾ ਵਿਖੇ ਗਿਆਰਵੀਂ ਦੀ ਪੜ੍ਹਾਈ ਕਰ ਰਿਹਾ ਹੈ। ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੇ ਜਗਸ਼ੇਰ ਸਿੰਘ ਦੇ ਪਰਿਵਾਰ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਜਦੋਂ ਕਿਸੇ ਹਲਕੇ ਦਾ ਨੌਜਵਾਨ, ਵਿਦਿਆਰਥੀ ਜਾਂ ਕੋਈ ਹੋਰ ਵਸਨੀਕ ਪ੍ਰਸਿੱਧੀ ਹਾਸਲ ਕਰਦਾ ਹਾਂ ਤਾਂ ਉਸ ਹਲਕੇ ਲਈ ਬਹੁਤ ਵੱਡੇ ਮਾਣ ਵਾਲੀ ਗੱਲ ਹੁੰਦੀ ਹੈ। ਦੇਵ ਮਾਨ ਨੇ ਜਿਥੇ ਜਗਸ਼ੇਰ ਸਿੰਘ ਖੰਗੂੜਾ ਦੇ ਪਿਤਾ ਮਾਸਟਰ ਮਨਪ੍ਰੀਤ ਸਿੰਘ, ਮਾਤਾ ਰਸ਼ਪਾਲ ਕੌਰ ਅਤੇ ਸਮੁੱਚੇ ਖੰਗੂੜਾ ਪਰਿਵਾਰ ਨੂੰ ਵਧਾਈ ਦਿੱਤੀ ਉਥੇ ਇਸ ਵੱਡੀ ਜਿੱਤ ਦਾ ਸਿਹਰਾ ਜਗਸ਼ੇਰ ਦੇ ਸਕੂਲ ਅਧਿਆਪਕਾਂ ਨੂੰ ਵੀ ਜਾਂਦਾ ਹੈ, ਜਿਨ੍ਹਾਂ ਦੇ ਸਹਿਯੋਗ ਸਦਕਾ ਇਸ ਨੌਜਵਾਨ ਨੇ ਦੂਜੀ ਵਾਰ ਕਾਂਸੀ ਦਾ ਤਗਮਾ ਜਿੱਤਿਆ ਹੈ

Ad Position 22
No active advertisement
ਪਿਛਲੀ ਖ਼ਬਰ ਪਿੰਡ ਕੌਲਪੁਰ ’ਚ ਪਾਵਨ ਸਰੂਪਾਂ ਦੀ ਹੋਈ ਬੇਅਦਬੀ ਦੇ ਸੰਬੰਧ ’ਚ ਪਸ਼ਚਾਤਾਪ ਸਮਾਗਮ ਅਗਲੀ ਖ਼ਬਰ ਅਕੀਲ ਅਖ਼ਤਰ ਮੌਤ ਮਾਮਲਾ- ਪੁਲਿਸ ਨੇ ਮੋਬਾਇਲ ਕੀਤਾ ਬਰਾਮਦ
Ad Position 24