23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2025

1 ਦਸੰਬਰ ਤੋਂ ਸ਼ੁਰੂ ਹੋਵੇਗਾ ਸੰਸਦ ਦਾ ਸਰਦ ਰੁੱਤ ਇਜਲਾਸ

ਨਵੀਂ ਦਿੱਲੀ, 8 ਨਵੰਬਰ- ਸੰਸਦ ਦਾ ਸਰਦ ਰੁੱਤ ਇਜਲਾਸ 1 ਦਸੰਬਰ ਤੋਂ 19 ਦਸੰਬਰ ਤੱਕ ਚੱਲੇਗਾ। 19 ਦਿਨਾਂ ਦੌਰਾਨ 15 ਬੈਠਕਾਂ ਹੋਣਗੀਆਂ। ਕੇਂਦਰੀ ਸੰਸਦੀ ਮਾਮਲਿਆਂ ਦੇ ਮੰਤਰੀ ਕਿਰਨ ਰਿਜੀਜੂ....

Ad Position 21
No active advertisement
ਅਜੀਤ ਡੈਸਕ 08-11-2025

ਨਵੀਂ ਦਿੱਲੀ, 8 ਨਵੰਬਰ- ਸੰਸਦ ਦਾ ਸਰਦ ਰੁੱਤ ਇਜਲਾਸ 1 ਦਸੰਬਰ ਤੋਂ 19 ਦਸੰਬਰ ਤੱਕ ਚੱਲੇਗਾ। 19 ਦਿਨਾਂ ਦੌਰਾਨ 15 ਬੈਠਕਾਂ ਹੋਣਗੀਆਂ। ਕੇਂਦਰੀ ਸੰਸਦੀ ਮਾਮਲਿਆਂ ਦੇ ਮੰਤਰੀ ਕਿਰਨ ਰਿਜੀਜੂ ਨੇ ਅੱਜ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਇਸ ਦਾ ਐਲਾਨ ਕੀਤਾ।

ਸੰਸਦ ਦਾ ਮਾਨਸੂਨ ਸੈਸ਼ਨ 21 ਜੁਲਾਈ ਤੋਂ 21 ਅਗਸਤ ਤੱਕ ਚੱਲਿਆ ਸੀ। ਸੈਸ਼ਨ ਦੇ ਪਹਿਲੇ ਦਿਨ ਰਾਜ ਸਭਾ ਦੇ ਤਤਕਾਲੀ ਡਿਪਟੀ ਚੇਅਰਮੈਨ ਜਗਦੀਪ ਧਨਖੜ ਨੇ ਅਸਤੀਫ਼ਾ ਦੇ ਦਿੱਤਾ ਸੀ। ਬਿਹਾਰ ਵਿਚ ਵਿਸ਼ੇਸ਼ ਤੀਬਰ ਸੋਧ (SIR) ਨੂੰ ਲੈ ਕੇ ਵਿਰੋਧੀ ਧਿਰ ਦੇ ਵਿਰੋਧ ਕਾਰਨ ਪੂਰਾ ਸੈਸ਼ਨ ਬਾਅਦ ਵਿਚ ਵਿਘਨ ਪਿਆ। ਮਾਨਸੂਨ ਸੈਸ਼ਨ ਦੌਰਾਨ ਕੁੱਲ 21 ਬੈਠਕਾਂ ਹੋਈਆਂ ਸਨ।

ਲੋਕ ਸਭਾ ਵਿਚ 120 ਘੰਟੇ ਚਰਚਾ ਦਾ ਸਮਾਂ ਨਿਰਧਾਰਤ ਸੀ, ਪਰ ਸਿਰਫ਼ 37 ਘੰਟੇ ਦੀ ਕਾਰਵਾਈ ਹੋਈ। ਰਾਜ ਸਭਾ ਵਿਚ ਸਿਰਫ਼ 41 ਘੰਟੇ ਚਰਚਾ ਹੋਈ। ਲੋਕ ਸਭਾ ਅਤੇ ਰਾਜ ਸਭਾ ਵਿਚ ਕੁੱਲ 27 ਬਿੱਲ ਪਾਸ ਹੋਏ।

Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਨਵਾਂ ਤਹਿਸੀਲ ਕੰਪਲੈਕਸ ਬਟਾਲਾ ਕੀਤਾ ਲੋਕ ਅਰਪਣ ਅਗਲੀ ਖ਼ਬਰ ਬੱਧਨੀ ਕਲਾਂ ਤੋਂ ਮੌਜੂਦਾ ਕੌਸਲਰ ’ਤੇ ਜਾਨਲੇਵਾ ਹਮਲਾ
Ad Position 24