23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2025

ਫਿਲੌਰ 'ਚ ਇਕ ਬਾਰ ਫਿਰ ਹੋਈ ਗੋਲੀਬਾਰੀ, ਦਹਿਸ਼ਤ 'ਚ ਲੋਕ

ਫਿਲੌਰ, (ਜਲੰਧਰ), 8 ਨਵੰਬਰ (ਗੈਰੀ)-ਫਿਲੌਰ ਹਾਈਵੇ ’ਤੇ ਸਥਿਤ ਇਕ ਨਿੱਜੀ ਸਕੂਲ ਦੇ ਪਿਛਲੇ ਇਲਾਕੇ 'ਚ ਬੀਤੀ ਰਾਤ ਇਕ ਗੋਲੀ ਚੱਲਣ ਦੀ ਘਟਨਾ ਵਾਪਰੀ, ਜਿਸ ਮਗਰੋਂ ਇਲਾਕੇ ਅੰਦਰ...

Ad Position 21
No active advertisement
ਅਜੀਤ ਡੈਸਕ 08-11-2025

ਫਿਲੌਰ, (ਜਲੰਧਰ), 8 ਨਵੰਬਰ (ਗੈਰੀ)-ਫਿਲੌਰ ਹਾਈਵੇ ’ਤੇ ਸਥਿਤ ਇਕ ਨਿੱਜੀ ਸਕੂਲ ਦੇ ਪਿਛਲੇ ਇਲਾਕੇ 'ਚ ਬੀਤੀ ਰਾਤ ਇਕ ਗੋਲੀ ਚੱਲਣ ਦੀ ਘਟਨਾ ਵਾਪਰੀ, ਜਿਸ ਮਗਰੋਂ ਇਲਾਕੇ ਅੰਦਰ ਦਹਿਸ਼ਤ ਦਾ ਮਾਹੌਲ ਬਣ ਗਿਆ। ਉਕਤ ਮਾਮਲੇ 'ਚ ਥਾਣਾ ਮੁਖੀ ਨੇ ਦੱਸਿਆ ਕੀ ਪੁਲਿਸ ਟੀਮ ਜਾਂਚ ਵਿਚ ਲੱਗੀ ਹੋਈ ਹੈ ਤੇ ਜਲਦ ਹੀ ਸਾਰਾ ਮਾਮਲਾ ਮੀਡੀਆ ਦੇ ਧਿਆਨ 'ਚ ਲਿਆਂਦਾ ਜਾਵੇਗਾ। ਉਧਰੋਂ ਇਲਾਕੇ ਦੇ ਲੋਕਾਂ ਨੇ ਦੱਸਿਆ ਕੀ ਉਹ ਸਹਿਮ ਦੇ ਮਾਹੌਲ 'ਚ ਹਨ, ਕਿਉਕਿ ਫਿਲੌਰ ਅੰਦਰ ਲਗਾਤਾਰ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਨੀਆਂ ਵੱਡਾ ਚਿੰਤਾ ਦਾ ਵਿਸ਼ਾ ਹੈ, ਜਿਸ ਵੱਲ ਕੋਈ ਵੀ ਰਾਜਨੀਤਕ ਨੇਤਾ ਜਾ ਮੋਹਤਬਰ ਧਿਆਨ ਨਹੀਂ ਦੇ ਰਿਹਾ ਤੇ ਆਏ ਦਿਨ ਮਾੜੇ ਅਨਸਰਾਂ ਵਲੋਂ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਹੈ।

ਜ਼ਿਕਰਯੋਗ ਹੈ ਕੀ ਪਿਛਲੇ ਦਿਨੀਂ ਅਟਵਾਲ ਹਾਉਸ ਦੇ ਮਾਲਿਕ ਮਨਦੀਪ ਸਿੰਘ ਗੋਰਾ ਤੇ ਹੋਈ ਗੋਲੀਬਾਰੀ ਦਾ ਮਾਮਲਾ ਵੀ ਹਾਲੇ ਤਕ ਠੰਢਾ ਨਹੀਂ ਹੋਇਆ ਸੀ ‌ਕਿ ਦੁਸਰੀ ਘਟਨਾ ਵਾਪਰ ਗਈ। ਸੂਤਰਾਂ ਅਨੁਸਾਰ ਬੀਤੀ ਰਾਤ ਇਕ ਵਿਅਕਤੀ ਦੇ ਗੋਲੀ ਟਿੱਢ 'ਚ ਲੱਗੀ ਹੈ, ਜਿਸ ਨੂੰ ਜਲੰਧਰ ਲਈ ਰੈਫਰ ਕਰ ਦਿੱਤਾ ਗਿਆ ਹੈ। ਗੁਪਤ ਸੂਚਨਾ ਮੁਤਾਬਿਕ ਪੁਲਿਸ ਨੇ ਮੁਸਤੈਦੀ ਦਿਖਾਉਂਦੇ ਹੋਏ ਘਟਨਾ ਸੰਬੰਧੀ ਕਈ ਅਹਿਮ ਸੁਰਾਗ ਇਕੱਠੇ ਕਰਕੇ ਗੋਲੀ ਚਲਾਉਣ ਵਾਲਿਆਂ ਤੱਕ ਆਪਣਾ ਹੱਥ ਪਾ ਲਿਆ ਹੈ ਹਾਲਾਂਕਿ ਪੁਲਿਸ ਵਲੋਂ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ।

Ad Position 22
No active advertisement
ਪਿਛਲੀ ਖ਼ਬਰ ਪ੍ਰਧਾਨ ਮੰਤਰੀ ਮੋਦੀ ਅੱਜ ਕਰਨਗੇ ਸੁਪਰੀਮ ਕੋਰਟ ਵਿਖੇ ਇਕ ਕਾਨਫ਼ਰੰਸ ਨੂੰ ਸੰਬੋਧਨ ਅਗਲੀ ਖ਼ਬਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਨਵਾਂ ਤਹਿਸੀਲ ਕੰਪਲੈਕਸ ਬਟਾਲਾ ਕੀਤਾ ਲੋਕ ਅਰਪਣ
Ad Position 24