23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2025

ਗੰਭੀਰ ਉਪਾਅ ਕੀਤੇ ਜਾਣੇ ਚਾਹੀਦੇ ਹਨ - ਦਿੱਲੀ ਵਿਚ ਵਧ ਰਹੇ ਹਵਾ ਪ੍ਰਦੂਸ਼ਣ ਬਾਰੇ ਮਾਹਿਰ

ਨਵੀਂ ਦਿੱਲੀ, 8 ਨਵੰਬਰ - ਦਿੱਲੀ ਐਨਸੀਆਰ ਵਿਚ ਤਾਪਮਾਨ ਘਟਣ ਦੇ ਨਾਲ, ਅੱਜ ਸ਼ਾਮ 7 ਵਜੇ ਤੱਕ ਏਅਰ ਕੁਆਲਿਟੀ ਇੰਡੈਕਸ (ਏਕਿਊਆਈ) 'ਖਤਰਨਾਕ' ਸ਼੍ਰੇਣੀ ਵਿਚ ਆ ਗਿਆ ਹੈ। ਚੋਟੀ ਦੇ ਮਾਹਰ...

Ad Position 21
No active advertisement
ਅਜੀਤ ਡੈਸਕ 08-11-2025

ਨਵੀਂ ਦਿੱਲੀ, 8 ਨਵੰਬਰ - ਦਿੱਲੀ ਐਨਸੀਆਰ ਵਿਚ ਤਾਪਮਾਨ ਘਟਣ ਦੇ ਨਾਲ, ਅੱਜ ਸ਼ਾਮ 7 ਵਜੇ ਤੱਕ ਏਅਰ ਕੁਆਲਿਟੀ ਇੰਡੈਕਸ (ਏਕਿਊਆਈ) 'ਖਤਰਨਾਕ' ਸ਼੍ਰੇਣੀ ਵਿਚ ਆ ਗਿਆ ਹੈ। ਚੋਟੀ ਦੇ ਮਾਹਿਰ ਨਰੇਸ਼ ਤ੍ਰੇਹਨ (ਦ ਮੈਡੀਸਿਟੀ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਹਨ) ਨੇ ਰਾਸ਼ਟਰੀ ਰਾਜਧਾਨੀ ਵਿਚ ਵਧ ਰਹੇ ਹਵਾ ਪ੍ਰਦੂਸ਼ਣ ਕਾਰਨ ਹਸਪਤਾਲ ਵਿਚ ਭਰਤੀ ਹੋਣ ਦੇ ਕਈ ਮਾਮਲਿਆਂ ਨੂੰ ਉਜਾਗਰ ਕੀਤਾ।
ਨਿਊਜ ਏਜੰਸੀ ਨਾਲ ਗੱਲ ਕਰਦੇ ਹੋਏ, ਤ੍ਰੇਹਨ ਨੇ ਕਿਹਾ ਕਿ ਦਿੱਲੀ ਵਿਚ ਵਧਦਾ ਹਵਾ ਪ੍ਰਦੂਸ਼ਣ ਜਨਤਕ ਸਿਹਤ ਲਈ ਚਿੰਤਾ ਦਾ ਕਾਰਨ ਬਣਿਆ ਹੋਇਆ ਹੈ। "ਇਹ ਸਿਹਤ ਦੇ ਲਿਹਾਜ਼ ਨਾਲ ਇਕ ਵੱਡਾ ਖ਼ਤਰਾ ਹੈ। ਇਸ ਕਾਰਨ ਬਹੁਤ ਸਾਰੇ ਲੋਕਾਂ ਨੂੰ ਹਸਪਤਾਲ ਵਿਚ ਭਰਤੀ ਹੋਣਾ ਪੈਂਦਾ ਹੈ। ਇਹ ਮਨੁੱਖਤਾ ਲਈ ਇਕ ਤਰ੍ਹਾਂ ਨਾਲ ਇਕ ਆਫ਼ਤ ਹੈ। ਜਨਤਕ ਸਿਹਤ ਇਸ ਸਮੇਂ ਬਹੁਤ ਜ਼ਿਆਦਾ ਜੋਖਮ ਵਿਚ ਹੈ। ਫੇਫੜਿਆਂ ਦੀਆਂ ਸਮੱਸਿਆਵਾਂ, ਦਮਾ, ਸਟ੍ਰੋਕ ਵਿਚ ਵਾਧਾ ਹੋਇਆ ਹੈ, ਉਨ੍ਹਾਂ ਕਿਹਾ ਕਿ ਪ੍ਰਦੂਸ਼ਣ ਨੂੰ ਲੈ ਕੇ ਗੰਭੀਰ ਉਪਾਅ ਕੀਤੇ ਜਾਣੇ ਚਾਹੀਦੇ ਹਨ।

Ad Position 22
No active advertisement
ਪਿਛਲੀ ਖ਼ਬਰ ਵੋਟਰ ਸੂਚੀ ਵਿਚ ਪਾਰਦਰਸ਼ਤਾ ਜ਼ਰੂਰ ਹੋਣੀ ਚਾਹੀਦੀ ਹੈ - ਵਿਕਰਮਾਦਿੱਤਿਆ ਸਿੰਘ ਅਗਲੀ ਖ਼ਬਰ ਬਿਹਾਰ ਵਿਚ ਭਾਰੀ ਬਹੁਮਤ ਨਾਲ ਸੱਤਾ ਵਿਚ ਆ ਰਹੀ ਹੈ ਐਨਡੀਏ ਸਰਕਾਰ - ਨਾਇਬ ਸਿੰਘ ਸੈਣੀ
Ad Position 24