23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਓਹਾਇਓ ਵਿਚ ਇਕ ਛੋਟਾ ਜਹਾਜ਼ ਘਰ ਨਾਲ ਟਕਰਾਇਆ, 2 ਮੌਤਾਂ

ਕੋਲੰਬਸ, 15 ਮਈ (ਇੰਟ.)-ਓਹਾਇਓ ਵਿਚ ਇਕ ਛੋਟੇ ਜਹਾਜ਼ ਦੇ ਹਾਦਸੇ ਦਾ ਸ਼ਿਕਾਰ ਹੋਣ ਕਾਰਨ ਇਸ 'ਚ ਸਵਾਰ 2 ਵਿਅਕਤੀ ਮਾਰੇ ਗਏ | ਇਹ ਹਾਦਸਾ ਰਹਾਇਸ਼ੀ ਖੇਤਰ 'ਚ ਵਾਪਰਿਆ ਤੇ ਜਹਾਜ਼ ਇਕ ਘਰ ਨਾਲ ਜਾ ਟਕਰਾਇਆ | ਜਿਸ ਤੋਂ ਬਾਅਦ ਇਕ ਭਿਆਨਕ ਅੱਗ ਲੱਗ ਗਈ | ਐਕਰੋਨ ਫਾਇਰ ਡਿਪਾਰਟਮੈਂਟ ਵਿਭਾਗ ਨੇ ਇਕ ਪ੍ਰੈਸ ਰਿਲੀਜ਼ 'ਚ ਕਿਹਾ ਕਿ ਸ਼ਾਮ 4 ਵਜੇ ਤੋਂ ਥੋੜ੍ਹੀ ਦੇਰ ਪਹਿਲਾਂ ਹੋਏ ਹਾਦਸੇ ਤੋਂ ਬਾਅਦ ਘਰ ਦੇ ਅੰਦਰ ...

Ad Position 21
No active advertisement
ਅਜੀਤ ਡੈਸਕ 16-05-2026

ਕੋਲੰਬਸ, 15 ਮਈ (ਇੰਟ.)-ਓਹਾਇਓ ਵਿਚ ਇਕ ਛੋਟੇ ਜਹਾਜ਼ ਦੇ ਹਾਦਸੇ ਦਾ ਸ਼ਿਕਾਰ ਹੋਣ ਕਾਰਨ ਇਸ 'ਚ ਸਵਾਰ 2 ਵਿਅਕਤੀ ਮਾਰੇ ਗਏ | ਇਹ ਹਾਦਸਾ ਰਹਾਇਸ਼ੀ ਖੇਤਰ 'ਚ ਵਾਪਰਿਆ ਤੇ ਜਹਾਜ਼ ਇਕ ਘਰ ਨਾਲ ਜਾ ਟਕਰਾਇਆ | ਜਿਸ ਤੋਂ ਬਾਅਦ ਇਕ ਭਿਆਨਕ ਅੱਗ ਲੱਗ ਗਈ | ਐਕਰੋਨ ਫਾਇਰ ਡਿਪਾਰਟਮੈਂਟ ਵਿਭਾਗ ਨੇ ਇਕ ਪ੍ਰੈਸ ਰਿਲੀਜ਼ 'ਚ ਕਿਹਾ ਕਿ ਸ਼ਾਮ 4 ਵਜੇ ਤੋਂ ਥੋੜ੍ਹੀ ਦੇਰ ਪਹਿਲਾਂ ਹੋਏ ਹਾਦਸੇ ਤੋਂ ਬਾਅਦ ਘਰ ਦੇ ਅੰਦਰ ਕਿਸੇ ਦੇ ਵੀ ਜ਼ਖਮੀ ਹੋਣ ਦੀ ਤੁਰੰਤ ਰਿਪੋਰਟ ਨਹੀਂ ਹੈ | ਘਰ ਤੇ ਇਕ ਹੋਰ ਘਰ ਨੂੰ ਖਾਲੀ ਕਰਵਾਉਣਾ ਪਿਆ | ਐਕਸ 'ਤੇ ਪ੍ਰਸਾਰਿਤ ਵੀਡੀਓ 'ਚ ਹਾਦਸੇ ਤੋਂ ਬਾਅਦ ਇਕ ਰਿਹਾਇਸ਼ੀ ਇਲਾਕੇ ਦੇ ਉੱਪਰ ਸੰਘਣੇ ਕਾਲੇ ਧੂੰਏਾ ਦਾ ਇਕ ਵੱਡਾ ਗੁਬਾਰ ਉੱਠਦਾ ਦਿਖਾਈ ਦਿੱਤਾ | ਫੁਟੇਜ ਵਿਚ ਜਹਾਜ਼ ਖੁਦ ਦਿਖਾਈ ਨਹੀਂ ਦੇ ਰਿਹਾ ਹੈ, ਪਰ ਧੂੰਏਾ ਦੇ ਅਧਾਰ 'ਤੇ ਅੱਗ ਦੀਆਂ ਲਪਟਾਂ ਵੇਖੀਆਂ ਜਾ ਸਕਦੀਆਂ ਹਨ ਕਿਉਂਕਿ ਇਹ ਨੇੜਲੇ ਘਰਾਂ ਦੇ ਉੱਪਰ ਅਸਮਾਨ ਵਿਚ ਉੱਠ ਰਿਹਾ ਹੈ |

Ad Position 22
No active advertisement
ਪਿਛਲੀ ਖ਼ਬਰ ਪੀ.ਵੀ. ਸਿੰਧੂ ਥਾਈਲੈਂਡ ਓਪਨ ਤੋਂ ਬਾਹਰ ਅਗਲੀ ਖ਼ਬਰ ਮੁੰਬਈ ਦੇ ਕੋਚ ਪੋਲਾਰਡ ਨੂੰ ਮੈਚ ਫੀਸ ਦਾ 15 ਫ਼ੀਸਦ ਜੁਰਮਾਨਾ
Ad Position 24