23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਨੀਟ ਪੇਪਰ ਲੀਕ ਮਾਮਲੇ ’ਚ ਐੱਨ.ਟੀ. ਏ. ਦੀ ਲਾਪਰਵਾਹੀ ’ਤੇ ਸ਼ਿਵ ਸੈਨਾ (ਯੂਬੀਟੀ) ਦੇ ਬੁਲਾਰੇ ਆਨੰਦ ਦੂਬੇ ਦਾ ਤਿੱਖਾ ਹਮਲਾ

ਮੁੰਬਈ, ਮਹਾਰਾਸ਼ਟਰ, 16 ਮਈ- ਨੀਟ ਪੇਪਰ ਲੀਕ ਮਾਮਲੇ ਵਿਚ ਪੁਣੇ ਦੇ ਕੈਮਿਸਟਰੀ ਪ੍ਰੋਫੈਸਰ ਦੀ ਸੀਬੀਆਈ ਵਲੋਂ ਗ੍ਰਿਫ਼ਤਾਰੀ 'ਤੇ ਸ਼ਿਵ ਸੈਨਾ (UBT) ਦੇ ਬੁਲਾਰੇ ਆਨੰਦ ਦੂਬੇ ਨੇ ਕਿਹਾ ਕਿ...

Ad Position 21
No active advertisement
ਅਜੀਤ ਡੈਸਕ 16-05-2026

ਮੁੰਬਈ, ਮਹਾਰਾਸ਼ਟਰ, 16 ਮਈ- ਨੀਟ ਪੇਪਰ ਲੀਕ ਮਾਮਲੇ ਵਿਚ ਪੁਣੇ ਦੇ ਕੈਮਿਸਟਰੀ ਪ੍ਰੋਫੈਸਰ ਦੀ ਸੀਬੀਆਈ ਵਲੋਂ ਗ੍ਰਿਫ਼ਤਾਰੀ 'ਤੇ ਸ਼ਿਵ ਸੈਨਾ (UBT) ਦੇ ਬੁਲਾਰੇ ਆਨੰਦ ਦੂਬੇ ਨੇ ਕਿਹਾ ਕਿ ਹਰ ਸਾਲ, ਲੱਖਾਂ ਵਿਦਿਆਰਥੀ ਸਖ਼ਤ ਮਿਹਨਤ ਕਰਦੇ ਹਨ, ਪ੍ਰੀਖਿਆਵਾਂ ਦੀ ਤਿਆਰੀ ਕਰਦੇ ਹਨ, ਡਾਕਟਰ ਬਣਨ ਦੇ ਸੁਪਨੇ ਦੇਖਦੇ ਹਨ। ਅਚਾਨਕ, ਉਨ੍ਹਾਂ ਨੂੰ ਦੱਸਿਆ ਜਾਂਦਾ ਹੈ ਕਿ ਉਨ੍ਹਾਂ ਦਾ ਪੇਪਰ ਐੱਨ.ਟੀ. ਏ. (NTA) ਦੀ ਲਾਪਰਵਾਹੀ ਕਾਰਨ ਰੱਦ ਕਰ ਦਿੱਤਾ ਗਿਆ ਹੈ, ਕਿਉਂਕਿ ਇਹ ਲੀਕ ਹੋਇਆ ਸੀ।

ਬਾਅਦ ਵਿੱਚ, ਸੀਬੀਆਈ ਜਾਂਚ ਕਰਦੀ ਹੈ ਅਤੇ ਗ੍ਰਿਫ਼ਤਾਰੀਆਂ ਕੀਤੀਆਂ ਜਾਂਦੀਆਂ ਹਨ। ਐੱਨ.ਟੀ. ਏ. ਕੇਂਦਰ ਸਰਕਾਰ ਦੇ ਸਿੱਖਿਆ ਮੰਤਰਾਲੇ ਅਧੀਨ ਆਉਂਦਾ ਹੈ, ਅਤੇ ਸੀ.ਬੀ.ਆਈ ਵੀ ਕੇਂਦਰ ਸਰਕਾਰ ਅਧੀਨ ਆਉਂਦੀ ਹੈ। ਇਕ ਪ੍ਰੀਖਿਆ ਕਰਦੀ ਹੈ, ਦੂਜਾ ਲੀਕ ਦੀ ਜਾਂਚ ਕਰਦੀ ਹੈ। ਉਹ ਕਿਸ ਨੂੰ ਗੁੰਮਰਾਹ ਕਰ ਰਹੇ ਹਨ? ਉਹ ਕਿਸ ਨੂੰ ਮੂਰਖ ਬਣਾ ਰਹੇ ਹਨ?

Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਮਾਨ ਨੇ ਅਧਿਆਪਕਾਂ ਦੇ ਫਿਨਲੈਂਡ ਟ੍ਰੇਨਿੰਗ ਬੈਚ ਨੂੰ ਦਿਖਾਈ ਹਰੀ ਝੰਡੀ ਅਗਲੀ ਖ਼ਬਰ ਰੇਲਵੇ ਦਾ ਵੱਡਾ ਅਲਰਟ: ਫਿਰੋਜ਼ਪੁਰ ਡਿਵੀਜ਼ਨ ਦੇ ਬੁਟਾਰੀ ਸਟੇਸ਼ਨ 'ਤੇ ਕਈ ਟ੍ਰੇਨਾਂ ਰੱਦ ਅਤੇ ਕਈ ਕੀਤੀਆਂ ਗਈਆਂ ਡਾਇਵਰਟ
Ad Position 24