23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਕਈ ਮਹੀਨਿਆਂ ਤੋਂ ਲਾਪਤਾ ਨੋਜਵਾਨ ਪੁੱਤਰ ਦੀ ਤਲਾਸ਼ ਲਈ ਬੇਬਸ ਮਾਂ ਨੇ ਲਗਾਈ ਗੁਹਾਰ

ਮਾਛੀਵਾੜਾ ਸਾਹਿਬ 16 ਮਈ, (ਮਨੋਜ ਕੁਮਾਰ)- ਮੂਲ ਰੂਪ ਵਿਚ ਨੇਪਾਲ ਤੋਂ ਆਏ ਦਿਹਾੜੀ ਕਰਕੇ ਗੁਜ਼ਾਰਾ ਕਰਨ ਵਾਲੇ ਪਰਿਵਾਰ ਦਾ 19 ਸਾਲਾਂ ਨੋਜਵਾਨ ਕਰੀਬ...

Ad Position 21
No active advertisement
ਅਜੀਤ ਡੈਸਕ 16-05-2026

ਮਾਛੀਵਾੜਾ ਸਾਹਿਬ 16 ਮਈ, (ਮਨੋਜ ਕੁਮਾਰ)- ਮੂਲ ਰੂਪ ਵਿਚ ਨੇਪਾਲ ਤੋਂ ਆਏ ਦਿਹਾੜੀ ਕਰਕੇ ਗੁਜ਼ਾਰਾ ਕਰਨ ਵਾਲੇ ਪਰਿਵਾਰ ਦਾ 19 ਸਾਲਾਂ ਨੋਜਵਾਨ ਕਰੀਬ ਪੰਜ ਮਹੀਨਿਆਂ ਤੋਂ ਵੀ ਜ਼ਿਆਦਾ ਸਮੇਂ ਤੋਂ ਲਾਪਤਾ ਹੈ। ਹਾਲਾਂਕਿ ਪਰਿਵਾਰ ਨੇ ਉਸਦੀ ਤਲਾਸ਼ ਵਿਚ ਦਿਨ ਰਾਤ ਇਕ ਕਰ ਦਿੱਤੀ ਪਰ ਅਜੇ ਤੱਕ ਉਸਦੀ ਕੋਈ ਜਾਣਕਾਰੀ ਨਹੀਂ ਮਿਲੀ। ਆਪਣੇ ਲਾਪਤਾ ਨੋਜਵਾਨ ਬੇਟੇ ਬਾਰੇ ਗੱਲਬਾਤ ਕਰਦਿਆਂ ਇੰਦੂ ਰਾਣੀ ਨੇ ਦੱਸਿਆ ਕਿ ਉਸਦਾ ਪਰਿਵਾਰ ਨੇਪਾਲ ਤੋਂ ਕੰਮਕਾਜ ਦੀ ਤਲਾਸ਼ ਲਈ ਮਾਛੀਵਾੜਾ ਦੇ ਬਲੀਬੇਗ ਸਥਾਨ ਤੇ ਕਿਰਾਏ ’ਤੇ ਰਹਿ ਰਿਹਾ ਹੈ ਤੇ ਉਸਦਾ ਬੇਟਾ ਭੁਪਿੰਦਰ ਕੁਮਾਰ ਪਿਛਲੇ ਸਾਲ 27 ਦਸੰਬਰ ਨੂੰ ਘਰ ਤੋਂ ਕੰਮ ਕਰਨ ਲਈ ਕਹਿ ਕੇ ਗਿਆ ਤੇ ਅੱਜ ਤੱਕ ਵਾਪਸ ਨਹੀਂ ਪਰਤਿਆਂ। ਉਸਦਾ ਪਿਤਾ ਉਮੇਸ਼ ਦਿਹਾੜੀ ਕਰਕੇ ਪਰਿਵਾਰ ਦਾ ਬੜੀ ਮੁਸ਼ਕਿਲ ਨਾਲ ਗੁਜ਼ਾਰਾ ਕਰਦਾ ਹੈ।

ਹਾਲਾਂਕਿ ਇਸਦੇ ਲਾਪਤਾ ਹੋਣ ਦੀ ਸੂਚਨਾ ਸਬੰਧਿਤ ਮਾਛੀਵਾੜਾ ਪੁਲਿਸ ਸਟੇਸ਼ਨ ਨੂੰ ਦੇ ਦਿੱਤੀ ਗਈ ਹੈ ਪਰ ਅਜੇ ਤੱਕ ਉਹਨਾਂ ਦੇ ਇਸ ਨੋਜਵਾਨ ਬੇਟੇ ਦੀ ਕੋਈ ਜਾਣਕਾਰੀ ਨਹੀਂ ਮਿਲੀ ਹੈ। ਉਸਨੇ ਪੁਲਿਸ ਤੋਂ ਮੰਗ ਕਰਦਿਆਂ ਕਿਹਾ ਕਿ ਉਸਦੇ ਲਾਪਤਾ ਬੇਟੇ ਨੂੰ ਜਲਦ ਤੋ ਜਲਦ ਲੱਭਿਆ ਜਾਵੇ।

Ad Position 22
No active advertisement
ਪਿਛਲੀ ਖ਼ਬਰ ਬੇਅਦਬੀ ਐਕਟ ਸਬੰਧੀ ਪੰਥਕ ਇਤਰਾਜ਼ਾਂ ਤੋਂ ਸੰਗਤਾਂ ਨੂੰ ਜਾਣੂੰ ਕਰਵਾਉਣ ਲਈ ਸ਼੍ਰੋਮਣੀ ਕਮੇਟੀ ਵਲੋਂ ਗੁਰਦੁਆਰਾ ਸਾਹਿਬਾਨ ਦ... ਅਗਲੀ ਖ਼ਬਰ ਨੌਜਵਾਨ ਆਪਣੇ ਸਾਥੀ ਨੂੰ ਬੇਹੋਸ਼ੀ ਦੀ ਹਾਲਤ ਵਿਚ ਸੜਕ ਕਿਨਾਰੇ ਛੱਡ ਕੇ ਹੋਏ ਫ਼ਰਾਰ
Ad Position 24