18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਅਜਮੇਰ ਸ਼ਰੀਫ਼ ਦੇ ਮੌਲਵੀ ਵਲੋਂ ਗਾਂ ਨੂੰ ਰਾਸ਼ਟਰੀ ਪਸ਼ੂ ਦਾ ਦਰਜਾ ਦੇਣ ਦੀ ਮੰਗ

ਜੈਪੁਰ, 22 ਮਈ (ਪੀ.ਟੀ.ਆਈ.)-ਅਜਮੇਰ ਸ਼ਰੀਫ ਦੇ ਇਕ ਮÏਲਵੀ ਸਈਅਦ ਸਰਵਰ ਚਿਸ਼ਤੀ ਨੇ ਸ਼ੁੱਕਰਵਾਰ ਨੂੰ ਕੇਂਦਰ ਸਰਕਾਰ ਨੂੰ ਗਾਂ ਨੂੰ ਰਾਸ਼ਟਰੀ ਜਾਨਵਰ ਘੋਸ਼ਿਤ ਕਰਨ ਅਤੇ ਕੁਰਬਾਨੀ ਦੇ ਉਦੇਸ਼ ਲਈ ਉਸ ਦੀ ਹੱਤਿਆ ਅਤੇ ਵਿਕਰੀ 'ਤੇ ਦੇਸ਼ ਵਿਆਪੀ ਪਾਬੰਦੀ ਲਗਾਉਣ ਦੀ ਅਪੀਲ ਕੀਤੀ ਹੈ | ਮੌਲਵੀ ਵਲੋਂ ਇਹ ਅਪੀਲ 28 ਮਈ ਨੂੰ ਈਦ-ਉਲ-ਅਜ਼ਾਹ ਤੋਂ ਕੁਝ ਦਿਨ ਪਹਿਲਾਂ ...

Ad Position 21
No active advertisement
ਅਜੀਤ ਡੈਸਕ 23-05-2026

ਜੈਪੁਰ, 22 ਮਈ (ਪੀ.ਟੀ.ਆਈ.)-ਅਜਮੇਰ ਸ਼ਰੀਫ ਦੇ ਇਕ ਮÏਲਵੀ ਸਈਅਦ ਸਰਵਰ ਚਿਸ਼ਤੀ ਨੇ ਸ਼ੁੱਕਰਵਾਰ ਨੂੰ ਕੇਂਦਰ ਸਰਕਾਰ ਨੂੰ ਗਾਂ ਨੂੰ ਰਾਸ਼ਟਰੀ ਜਾਨਵਰ ਘੋਸ਼ਿਤ ਕਰਨ ਅਤੇ ਕੁਰਬਾਨੀ ਦੇ ਉਦੇਸ਼ ਲਈ ਉਸ ਦੀ ਹੱਤਿਆ ਅਤੇ ਵਿਕਰੀ 'ਤੇ ਦੇਸ਼ ਵਿਆਪੀ ਪਾਬੰਦੀ ਲਗਾਉਣ ਦੀ ਅਪੀਲ ਕੀਤੀ ਹੈ | ਮੌਲਵੀ ਵਲੋਂ ਇਹ ਅਪੀਲ 28 ਮਈ ਨੂੰ ਈਦ-ਉਲ-ਅਜ਼ਾਹ ਤੋਂ ਕੁਝ ਦਿਨ ਪਹਿਲਾਂ ਆਈ ਹੈ | ਚਿਸ਼ਤੀ ਨੇ ਕਿਹਾ ਕਿ ਗਾਂ ਹਿੰਦੂ ਭਾਈਚਾਰੇ ਵਿਚ ਡੂੰਘੀ ਧਾਰਮਿਕ ਮਹੱਤਤਾ ਰੱਖਦੀ ਹੈ ਅਤੇ ਸਤਿਕਾਰ ਅਤੇ ਸੰਵਿਧਾਨਕ ਸੁਰੱਖਿਆ ਦੀ ਹੱਕਦਾਰ ਹੈ | ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੰਸਦ ਦਾ ਵਿਸ਼ੇਸ਼ ਇਜਲਾਸ ਬੁਲਾਉਣ ਅਤੇ ਗਾਂ ਨੂੰ ਰਾਸ਼ਟਰੀ ਪਸ਼ੂ ਘੋਸ਼ਿਤ ਕਰਨ ਲਈ ਬਿੱਲ ਪੇਸ਼ ਕਰਨ ਦੀ ਅਪੀਲ ਕੀਤੀ | ਚਿਸ਼ਤੀ ਨੇ ਕਿਹਾ ਕਿ ਇਹ ਦੇਖਣਾ ਮਹੱਤਵਪੂਰਨ ਹੈ ਕਿ ਕੌਣ ਇਸ ਬਿੱਲ ਦਾ ਸਮਰਥਨ ਕਰਦਾ ਹੈ ਅਤੇ ਕੌਣ ਇਸਦਾ ਵਿਰੋਧ ਕਰਦਾ ਹੈ | ਉਨ੍ਹਾਂ ਅੱਗੇ ਕਿਹਾ ਕਿ ਇਸ ਮੁੱਦੇ ਨੂੰ ਰਾਜਨੀਤੀ ਤੋਂ ਉੱਪਰ ਉੱਠ ਕੇ ਫਿਰਕੂ ਸਦਭਾਵਨਾ ਅਤੇ ਸੱਭਿਆਚਾਰਕ ਸਤਿਕਾਰ ਦੇ ਸ਼ੀਸ਼ੇ ਨਾਲ ਦੇਖਿਆ ਜਾਣਾ ਚਾਹੀਦਾ ਹੈ | ਚਿਸ਼ਤੀ ਨੇ ਟਿੱਪਣੀ ਕੀਤੀ ਕਿ ਮੁਸਲਿਮ ਭਾਈਚਾਰ ਇਸ ਕਦਮ ਦਾ ਭਰਵਾਂ ਸਵਾਗਤ ਕਰੇਗਾ |

Ad Position 22
No active advertisement
ਪਿਛਲੀ ਖ਼ਬਰ ਪਾਕਿ ਤੇ ਬੰਗਲਾਦੇਸ਼ ਨਾਲ 'ਸਮਾਰਟ ਬਾਰਡਰ' ਬਣਾਏਗਾ ਭਾਰਤ-ਅਮਿਤ ਸ਼ਾਹ ਅਗਲੀ ਖ਼ਬਰ ਭਾਰਤ ਵਲੋਂ ਅਗਨੀ-1 ਬੈਲਿਸਟਿਕ ਮਿਜ਼ਾਈਲ ਦਾ ਸਫ਼ਲ ਪ੍ਰੀਖਣ
Ad Position 24