17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਸਨਟੇਕ ਸਿਟੀ ਨਾਲ ਸੰਬੰਧਿਤ ਸੀ.ਐਲ.ਯੂ. ਘੁਟਾਲੇ ਮਾਮਲੇ ਵਿਚ ਅਜੇ ਸਹਿਗਲ ਗ੍ਰਿਫ਼ਤਾਰ, ਈ.ਡੀ. ਕੋਲ ਚਾਰ ਦਿਨਾਂ ਦੇ ਰਿਮਾਂਡ ’ਤੇ ਭੇਜਿਆ

ਐਸ. ਏ. ਐਸ. ਨਗਰ, 23 ਮਈ (ਕਪਿਲ ਵਧਵਾ)- ਸਨਟੇਕ ਸਿਟੀ ਪ੍ਰੋਜੈਕਟ ਨਾਲ ਜੁੜੇ ਕਥਿਤ ਸੀ.ਐਲ.ਯੂ. ਘੁਟਾਲੇ ਅਤੇ ਮਨੀ ਲਾਂਡਰਿੰਗ ਮਾਮਲੇ ਵਿਚ ਇਨਫੋਰਸਮੈਂਟ ਡਾਇਰੈਕਟੋਰੇਟ...

Ad Position 21
No active advertisement
ਅਜੀਤ ਡੈਸਕ 23-05-2026

ਐਸ. ਏ. ਐਸ. ਨਗਰ, 23 ਮਈ (ਕਪਿਲ ਵਧਵਾ)- ਸਨਟੇਕ ਸਿਟੀ ਪ੍ਰੋਜੈਕਟ ਨਾਲ ਜੁੜੇ ਕਥਿਤ ਸੀ.ਐਲ.ਯੂ. ਘੁਟਾਲੇ ਅਤੇ ਮਨੀ ਲਾਂਡਰਿੰਗ ਮਾਮਲੇ ਵਿਚ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਅਜੇ ਸਹਿਗਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸ਼ਨੀਵਾਰ ਨੂੰ ਉਸ ਨੂੰ ਵਿਸ਼ੇਸ਼ ਪੀ.ਐਮ.ਐਲ.ਏ. ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਥੇ ਅਦਾਲਤ ਨੇ ਉਸ ਨੂੰ 27 ਮਈ ਤੱਕ ਈ.ਡੀ. ਰਿਮਾਂਡ ’ਤੇ ਭੇਜਣ ਦੇ ਹੁਕਮ ਜਾਰੀ ਕੀਤੇ ਹਨ। ਅਦਾਲਤ ਵਿਚ ਪੇਸ਼ੀ ਦੌਰਾਨ ਈ.ਡੀ. ਵਲੋਂ ਦਲੀਲ ਦਿੱਤੀ ਗਈ ਕਿ ਅਜੇ ਸਹਿਗਲ ਖ਼ਿਲਾਫ਼ ਈ.ਸੀ.ਆਈ.ਆਰ. 17 ਸਤੰਬਰ ਨੂੰ ਦਰਜ ਕੀਤਾ ਗਿਆ ਸੀ।

ਇਹ ਕਾਰਵਾਈ ਮੁੱਲਾਂਪੁਰ ਥਾਣੇ ਵਿਚ ਸਾਲ 2022 ਵਿਚ ਦਰਜ ਐਫ਼.ਆਈ.ਆਰ. ਦੇ ਆਧਾਰ ’ਤੇ ਕੀਤੀ ਗਈ, ਜਿਸ ਵਿਚ ਧੋਖਾਧੜੀ, ਜਾਅਲਸਾਜ਼ੀ ਅਤੇ ਸਾਜ਼ਿਸ਼ ਨਾਲ ਸੰਬੰਧਿਤ ਧਾਰਾਵਾਂ ਸ਼ਾਮਿਲ ਹਨ। ਈ.ਡੀ. ਅਨੁਸਾਰ ਜਾਂਚ ਦੌਰਾਨ ਸਾਹਮਣੇ ਆਇਆ ਕਿ ਸਨਟੇਕ ਸਿਟੀ ਪ੍ਰੋਜੈਕਟ ਲਈ ਲਗਭਗ 108.58 ਏਕੜ ਜ਼ਮੀਨ ਦਿਖਾਈ ਗਈ ਸੀ, ਜਦਕਿ ਪ੍ਰੋਜੈਕਟ ਮਾਲਕਾਂ ਦੇ ਨਾਂਅ ਕੇਵਲ 43 ਏਕੜ ਜ਼ਮੀਨ ਹੀ ਸੀ। ਬਾਕੀ ਜ਼ਮੀਨ ਹੋਰ ਕਿਸਾਨਾਂ ਦੀ ਸੀ। ਈ.ਡੀ. ਨੇ ਦਲੀਲ ਦਿੱਤੀ ਕਿ ਮਾਮਲੇ ਨਾਲ ਸੰਬੰਧਿਤ ਦਸਤਾਵੇਜ਼ੀ ਸਬੂਤਾਂ ਅਤੇ ਮਨੀ ਟ੍ਰੇਲ ਬਾਰੇ ਹੋਰ ਪੁੱਛਗਿੱਛ ਲਈ ਅਜੇ ਸਹਿਗਲ ਦੀ ਹਿਰਾਸਤੀ ਪੁੱਛਗਿੱਛ ਲਾਜ਼ਮੀ ਹੈ। ਬਚਾਅ ਪੱਖ ਦੇ ਵਕੀਲਾਂ ਨੇ ਰਿਮਾਂਡ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਸਾਰੇ ਦਸਤਾਵੇਜ਼ ਪਹਿਲਾਂ ਹੀ ਜਾਂਚ ਏਜੰਸੀ ਕੋਲ ਮੌਜੂਦ ਹਨ ਅਤੇ ਹੋਰ ਹਿਰਾਸਤੀ ਪੁੱਛਗਿੱਛ ਦੀ ਲੋੜ ਨਹੀਂ।

ਦੋਵੇਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਕਿਹਾ ਕਿ ਮਾਮਲੇ ਦੀ ਜਾਂਚ ਅਤੇ ਕਥਿਤ ਅਪਰਾਧਿਕ ਆਮਦਨ ਦੀ ਪੜਤਾਲ ਲਈ ਈਡੀ ਨੂੰ ਹਿਰਾਸਤ ਦੇਣਾ ਜ਼ਰੂਰੀ ਹੈ। ਈ.ਡੀ. ਦੀ ਇਹ ਕਾਰਵਾਈ ਉਸੇ ਛਾਪੇਮਾਰੀ ਦਾ ਹਿੱਸਾ ਹੈ, ਜਿਸ ਦੌਰਾਨ ਖਰੜ ਦੀ ਇਕ ਸੁਸਾਇਟੀ ਦੀ ਨੌਵੀਂ ਮੰਜਿਲ ਤੋਂ ਪੰਜ-ਪੰਜ ਸੌ ਦੇ ਨੋਟਾਂ ਦੇ ਬੈਗ ਥੱਲੇ ਸੁੱਟੇ ਗਏ ਸਨ।

Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਚੋਣਾਂ ਦੌਰਾਨ ਹੋਏ ਪਰਚੇ ਦੇ ਮਾਮਲੇ ਵਿਚ ਥਾਣੇ ਪਹੁੰਚੇ ਪਰਮਬੰਸ ਬੰਟੀ ਰੋਮਾਣਾ ਅਗਲੀ ਖ਼ਬਰ ਅੱਜ ਆਈ.ਪੀ.ਐਲ. ਵਿਚ ਪੰਜਾਬ ਤੇ ਲਖਨਊ ਹੋਣਗੇ ਆਹਮੋ ਸਾਹਮਣੇ
Ad Position 24