10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਨਹਿਰ ਵਿਚ ਨਹਾਉਂਦੇ ਸਮੇਂ ਤਿੰਨ ਨੌਜਵਾਨਾਂ ਦੀ ਡੁੱਬਣ ਕਾਰਨ ਮੌਤ

ਡੇਹਲੋਂ (ਲੁਧਿਆਣਾ), 31 ਮਈ (ਅੰਮ੍ਰਿਤਪਾਲ ਸਿੰਘ ਕੈਲੇ) - ਜ਼ਿਲਾ ਲੁਧਿਆਣਾ ਦੇ ਕਸਬਾ ਡੇਹਲੋਂ ਨੇੜਿਓ ਲੰਘਦੀ ਅਬੋਹਰ ਬ੍ਰਾਂਚ ਨਹਿਰ 'ਤੇ ਦੇਰ ਸ਼ਾਮ ਨਹਾਉਂਦੇ ਸਮੇਂ ਤਿੰਨ ਨੌਜਾਵਨਾਂ ਦੇ ਪਾਣੀ ਵਿਚ ਡੁੱਬ...

Ad Position 21
No active advertisement
ਅਜੀਤ ਡੈਸਕ 31-05-2026

ਡੇਹਲੋਂ (ਲੁਧਿਆਣਾ), 31 ਮਈ (ਅੰਮ੍ਰਿਤਪਾਲ ਸਿੰਘ ਕੈਲੇ) - ਜ਼ਿਲਾ ਲੁਧਿਆਣਾ ਦੇ ਕਸਬਾ ਡੇਹਲੋਂ ਨੇੜਿਓ ਲੰਘਦੀ ਅਬੋਹਰ ਬ੍ਰਾਂਚ ਨਹਿਰ 'ਤੇ ਦੇਰ ਸ਼ਾਮ ਨਹਾਉਂਦੇ ਸਮੇਂ ਤਿੰਨ ਨੌਜਾਵਨਾਂ ਦੇ ਪਾਣੀ ਵਿਚ ਡੁੱਬ ਜਾਣ ਕਾਰਨ ਦਰਦਨਾਕ ਮੌਤ ਹੋ ਜਾਣ ਦੀ ਮੰਦਭਾਗੀ ਖ਼ਬਰ ਹੈ।ਜਾਣਕਾਰੀ ਅਨੁਸਾਰ ਕਿ ਉਕਤ ਨੌਜਵਾਨ ਲੁਧਿਆਣਾ ਤੋਂ ਖਾਨਪੁਰ-ਘਵੱਦੀ ਪੁਲ ਨੇੜੇ ਅਬੋਹਰ ਬ੍ਰਾਂਚ ਨਹਿਰ ਤੇ ਨਹਾਉਣ ਆਏ ਸਨ, ਕਿ ਪਾਣੀ ਦੇ ਤੇਜ਼ ਵਹਾਅ ਕਾਰਨ ਨਹਿਰ ਵਿਚ ਡੁੱਬ ਗਏ। ਮਰਨ ਵਾਲਿਆਂ ਦੀ ਉਮਰ 18 ਤੋਂ 22 ਸਾਲ ਤੱਕ ਦੱਸੀ ਜਾ ਰਹੀ ਹੈ, ਜਿਨ੍ਹਾਂ ਦੀ ਪਛਾਣ ਲੁਧਿਆਣਾ ਦੇ ਮਨਜੀਤ ਨਗਰ ਦੇ ਰਹਿਣ ਵਾਲੇ ਵਰਿੰਦਰ ਸਿੰਘ ਬਿੰਦੂ ਅਤੇ ਵਿਨੈ ਕੁਮਾਰ ਸਮੇਤ ਅਬਦੁਲਾਪੁਰ ਬਸਤੀ ਲੁਧਿਆਣਾ ਵਸਨੀਕ ਅਜੇ ਕਸ਼ਪ ਵਜੋਂ ਹੋਈ ਹੈ।ਦੇਰ ਸ਼ਾਮ ਤਿੰਨਾਂ ਨੌਜਵਾਨਾਂ ਦੀਆਂ ਲਾਸ਼ਾਂ ਸਿਵਲ ਹਸਪਤਾਲ ਡੇਹਲੋਂ ਵਿਖੇ ਲਿਆਂਦੀਆਂ ਗਈਆਂ ਹਨ, ਜਿਹਨਾਂ ਸੰਬੰਧੀ ਅਗਲੇਰੀ ਕਾਰਵਾਈ ਕੱਲ੍ਹ ਹੋਣ ਦੀ ਸੰਭਾਵਨਾ ਹੈ ।

Ad Position 22
No active advertisement
ਪਿਛਲੀ ਖ਼ਬਰ ਆਈ.ਪੀ.ਐੱਲ.-2026 ਖ਼ਿਤਾਬੀ ਮੁਕਾਬਲਾ : ਵਿਰਾਟ ਕੋਹਲੀ ਨੇ ਚੌਕੇ ਨਾਲ ਆਪਣੀਆਂ 50 ਦੌੜਾਂ ਕੀਤੀਆਂ ਪੂਰੀਆਂ ਅਗਲੀ ਖ਼ਬਰ ਆਈ.ਪੀ.ਐੱਲ.-2026 ਖ਼ਿਤਾਬੀ ਮੁਕਾਬਲਾ: 9.5 ਓਵਰਾਂ ਵਿਚ ਬੈਂਗਲੁਰੂ ਦੀਆਂ 100 ਦੌੜਾਂ ਪੂਰੀਆਂ
Ad Position 24