31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਅੰਡੇਮਾਨ-ਨਿਕੋਬਾਰ ਟਾਪੂਆਂ ਵਿਚ ਡੇਢ ਕਰੋੜ ਰੁੱਖ ਕੱਟਣ ਦੀ ਯੋਜਨਾ ਤੁਰੰਤ ਰੋਕੀ ਜਾਵੇ - ਸੰਤ ਸੀਚੇਵਾਲ

ਸੁਲਤਾਨਪੁਰ ਲੋਧੀ (ਕਪੂਰਥਲਾ), 8 ਜੂਨ (ਥਿੰਦ) - ਰਾਜ ਸਭਾ ਮੈਂਬਰ ਅਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਅੰਡੇਮਾਨ-ਨਿਕੋਬਾਰ ਟਾਪੂ ਸਮੂਹ ਵਿਚ ਲਗਭਗ ਡੇਢ ਕਰੋੜ ਰੁੱਖਾਂ ਦੀ...

Ad Position 21
No active advertisement
ਅਜੀਤ ਡੈਸਕ 08-06-2026

ਸੁਲਤਾਨਪੁਰ ਲੋਧੀ (ਕਪੂਰਥਲਾ), 8 ਜੂਨ (ਥਿੰਦ) - ਰਾਜ ਸਭਾ ਮੈਂਬਰ ਅਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਅੰਡੇਮਾਨ-ਨਿਕੋਬਾਰ ਟਾਪੂ ਸਮੂਹ ਵਿਚ ਲਗਭਗ ਡੇਢ ਕਰੋੜ ਰੁੱਖਾਂ ਦੀ ਕਟਾਈ ਸੰਬੰਧੀ ਪ੍ਰਸਤਾਵਿਤ ਯੋਜਨਾ ‘ਤੇ ਗੰਭੀਰ ਚਿੰਤਾ ਪ੍ਰਗਟ ਕੀਤੀ ਹੈ। ਉਨ੍ਹਾਂ ਨੇ ਕੇਂਦਰੀ ਜੰਗਲਾਤ ਮੰਤਰੀ ਅਤੇ ਵਾਤਾਵਰਣ ਮੰਤਰੀ ਨੂੰ ਪੱਤਰ ਲਿਖ ਕੇ ਇਸ ਪ੍ਰੋਜੈਕਟ ਨੂੰ ਤੁਰੰਤ ਰੋਕਣ ਦੀ ਮੰਗ ਕੀਤੀ ਹੈ।ਸਾਲ 2020 ਤੋਂ ਚੱਲ ਰਹੇ ਇਸ ਪ੍ਰੋਜੈਕਟ ਤਹਿਤ ਵੱਡੇ ਪੱਧਰ ‘ਤੇ ਰੁੱਖਾਂ ਦੀ ਕਟਾਈ ਨਾਲ ਟਾਪੂਆਂ ਦਾ ਨਾਜ਼ੁਕ ਵਾਤਾਵਰਣਕ ਸੰਤੁਲਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਸਕਦਾ ਹੈ।
ਉਨ੍ਹਾਂ ਕਿਹਾ ਕਿ ਭਾਰਤ ਵਿਚ ਪਹਿਲਾਂ ਹੀ ਜੰਗਲਾਂ ਹੇਠਲਾ ਰਕਬਾ ਬਹੁਤ ਘੱਟ ਹੈ, ਜਦਕਿ ਆਲਮੀ ਤਪਸ਼ ਅਤੇ ਜਲਵਾਯੂ ਤਬਦੀਲੀ ਵਰਗੀਆਂ ਚੁਣੌਤੀਆਂ ਦੇ ਮੱਦੇਨਜ਼ਰ ਇਸ ਸਮੇਂ ਰੁੱਖਾਂ ਦੀ ਸੰਭਾਲ ਅਤੇ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਲੋੜ ਹੈ।ਸੰਤ ਸੀਚਵੇਾਲ ਨੇ ਕਿਹਾ ਕਿ ਪੂਰੀ ਦੁਨੀਆ ਇਸ ਵੇਲੇ ਜਲਵਾਯੂ ਤਬਦੀਲੀ ਅਤੇ ਵਧ ਰਹੇ ਤਾਪਮਾਨ ਦੀ ਸਮੱਸਿਆ ਨਾਲ ਜੂਝ ਰਹੀ ਹੈ। ਅਜਿਹੇ ਸਮੇਂ ਵਿਚ ਡੇਢ ਕਰੋੜ ਰੁੱਖਾਂ ਦੀ ਕਟਾਈ ਦੀ ਯੋਜਨਾ ਬਹੁਤ ਹੀ ਮੰਦਭਾਗੀ ਅਤੇ ਚਿੰਤਾਜਨਕ ਹੈ। ਜੰਗਲਾਂ ਵਿਚ ਕਈ ਅਜਿਹੇ ਦੁਰਲੱਭ ਅਤੇ ਵਿਲੱਖਣ ਕਿਸਮ ਦੇ ਰੁੱਖ ਅਤੇ ਜੀਵ-ਜੰਤੂ ਪਾਏ ਜਾਂਦੇ ਹਨ ਜੋ ਦੁਨੀਆ ਦੇ ਹੋਰ ਕਿਸੇ ਖੇਤਰ ਵਿਚ ਨਹੀਂ ਮਿਲਦੇ। ਇੰਨੀ ਵੱਡੀ ਗਿਣਤੀ ਵਿਚ ਰੁੱਖਾਂ ਦੀ ਕਟਾਈ ਵਿਕਾਸ ਨਹੀਂ, ਸਗੋਂ ਵਿਨਾਸ਼ ਵੱਲ ਇਕ ਖਤਰਨਾਕ ਕਦਮ ਸਾਬਤ ਹੋ ਸਕਦੀ ਹੈ।
ਜਾਣਕਾਰੀ ਮੁਤਾਬਕ ਇਕ ਟਾਪੂ ‘ਤੇ ਮੌਜੂਦ ਲਗਭਗ 18.65 ਲੱਖ ਰੁੱਖਾਂ ਵਿਚੋਂ ਕਰੀਬ 7 ਲੱਖ ਰੁੱਖ ਕੱਟਣ ਦੀ ਯੋਜਨਾ ਹੈ। ਇਹ ਗਿਣਤੀ ਆਪਣੇ ਆਪ ਵਿਚ ਬਹੁਤ ਵੱਡੀ ਹੈ। ਇਸ ਤੋਂ ਇਲਾਵਾ 161 ਵਰਗ ਕਿਲੋਮੀਟਰ ਖੇਤਰਫਲ ਵਾਲੇ ਉਸ ਟਾਪੂ ਵਿਚ ਵੀ ਰੁੱਖਾਂ ਦੀ ਕਟਾਈ ਕੀਤੀ ਜਾਣੀ ਹੈ, ਜੋ ਖੇਤਰਫਲ ਦੇ ਹਿਸਾਬ ਨਾਲ ਦਿੱਲੀ ਤੋਂ ਲਗਭਗ ਚਾਰ ਗੁਣਾ ਵੱਡਾ ਹੈ। ਉਨ੍ਹਾਂ ਕਿਹਾ ਕਿ ਅੰਡੇਮਾਨ-ਨਿਕੋਬਾਰ ਦੇ ਜੰਗਲਾਂ ਅਤੇ ਸਮੁੰਦਰੀ ਜੀਵ-ਜੰਤੂਆਂ ਦੀ ਸੁਰੱਖਿਆ ਨੂੰ ਲੈ ਕੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੀ ਗੰਭੀਰ ਹੈ। ਸਾਡਾ ਉਦੇਸ਼ ਧਰਤੀ ਦੇ ਹਰ ਕੋਨੇ ਨੂੰ ਹਰਿਆ-ਭਰਿਆ ਬਣਾਉਣਾ ਹੋਣਾ ਚਾਹੀਦਾ ਹੈ, ਨਾ ਕਿ ਮੌਜੂਦਾ ਜੰਗਲਾਂ ਨੂੰ ਨਸ਼ਟ ਕਰਨਾ। 

Ad Position 22
No active advertisement
ਪਿਛਲੀ ਖ਼ਬਰ ਛੇਵੇਂ ਪਾਤਸ਼ਾਹ ਦੇ ਗੁਰਿਆਈ ਪੁਰਬ ਮੌਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਤੀ ਗਈ ਅਲੌਕਿਕ ਆਤਿਸ਼ਬਾਜ਼ੀ ਅਗਲੀ ਖ਼ਬਰ ਟ੍ਰੈਫ਼ਿਕ ਪੁਲਿਸ ਮੁਲਾਜ਼ਮ ਦਾ ਸਟਾਰ ਤੋੜਨ ਵਾਲਾ ਨੌਜਵਾਨ ਕਾਬੂ
Ad Position 24