11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਜੰਮੂ-ਕਸ਼ਮੀਰ ਪੁਲਿਸ ਵਲੋਂ ਪੁਲਿਸ ਪਾਰਟੀ ਸਮੇਤ ਡਰੀਮ ਸਿਟੀ ’ਚ ਛਾਪੇਮਾਰੀ

ਮਾਨਾਂਵਾਲਾ,(ਅੰਮ੍ਰਿਤਸਰ), 16 ਜੂਨ (ਗੁਰਦੀਪ ਸਿੰਘ ਨਾਗੀ)- ਅੰਮ੍ਰਿਤਸਰ ਜ਼ਿਲ੍ਹੇ ਦੀ ਆਲੀਸ਼ਾਨ ਕਲੋਨੀ ਵਿਚ ਅੱਜ ਸਵੇਰੇ ਤੜਕਸਾਰ ਜੰਮੂ ਕਸ਼ਮੀਰ ਦੀ ਪੁਲਿਸ ਨੇ ਭਾਰੀ ਪੁਲਿਸ ਪਾਰਟੀ...

Ad Position 21
No active advertisement
ਅਜੀਤ ਡੈਸਕ 16-06-2026

ਮਾਨਾਂਵਾਲਾ,(ਅੰਮ੍ਰਿਤਸਰ), 16 ਜੂਨ (ਗੁਰਦੀਪ ਸਿੰਘ ਨਾਗੀ)- ਅੰਮ੍ਰਿਤਸਰ ਜ਼ਿਲ੍ਹੇ ਦੀ ਆਲੀਸ਼ਾਨ ਕਲੋਨੀ ਵਿਚ ਅੱਜ ਸਵੇਰੇ ਤੜਕਸਾਰ ਜੰਮੂ ਕਸ਼ਮੀਰ ਦੀ ਪੁਲਿਸ ਨੇ ਭਾਰੀ ਪੁਲਿਸ ਪਾਰਟੀ ਸਮੇਤ ਛਾਪੇਮਾਰੀ ਕਰਕੇ ਇਕ ਵਿਅਕਤੀ ਨੂੰ ਹਥਿਆਰਾਂ ਤੇ ਨਸ਼ੀਲੇ ਪਦਾਰਥਾਂ ਸਮੇਤ ਕਾਬੂ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਜਾਣਕਾਰੀ ਅਨੁਸਾਰ ਜੰਮੂ ਜ਼ਿਲ੍ਹੇ ਦੀ ਪੁਲਿਸ ਨੇ ਬੀਤੇ ਦਿਨੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਕੁੱਝ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ ਅਤੇ ਉਨ੍ਹਾਂ ਕੋਲੋਂ ਕੀਤੀ ਗਈ ਪੁੱਛਗਿੱਛ ਤੋਂ ਬਾਅਦ ਇਥੇ ਸਵੇਰੇ 6 ਵਜੇ ਦੇ ਕਰੀਬ 5 ਤੋਂ 7 ਗੱਡੀਆਂ ਵਿਚ ਆਈ ਜੰਮੂ ਕਸ਼ਮੀਰ ਦੀ ਪੁਲਿਸ ਨੇ ਛਾਪੇਮਾਰੀ ਕੀਤੀ ਤਾਂ ਇਕ ਵਿਅਕਤੀ ਕੋਲੋਂ ਮੌਕੇ ’ਤੋਂ ਹੈਰੋਇਨ ਤੇ ਹਥਿਆਰਾਂ ਦੀ ਬਰਾਮਦਗੀ ਹੋਣ ਦੀ ਸੂਚਨਾ ਮਿਲੀ ਹੈ।

ਜਾਣਕਾਰੀ ਅਨੁਸਾਰ ਡਰੀਮ ਸਿਟੀ ਵਿਚੋਂ ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਦੀ ਪਹਿਚਾਣ ਸੂਰਜਦੀਪ ਵਜੋਂ ਹੋਈ ਹੈ, ਜੋ 15 ਦਿਨ ਪਹਿਲਾਂ ਹੀ ਇਸ ਕਲੋਨੀ ਵਿਚ ਪਰਿਵਾਰ ਸਮੇਤ ਕਿਰਾਏ ’ਤੇ ਰਹਿਣ ਵਾਸਤੇ ਆਇਆ ਸੀ, ਜਿਸ ਦੇ ਤਾਰ ਅੰਤਰਰਾਸ਼ਟਰੀ ਪੱਧਰ ’ਤੇ ਹੁੰਦੀ ਕਥਿਤ ਤਸਕਰੀ ਨਾਲ ਜੁੜੇ ਹਨ। ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਨੌਜਵਾਨ ਪਾਸੋਂ ਏ.ਕੇ. 47, ਇਕ ਪਿਸਟਲ ਅਤੇ ਭਾਰੀ ਮਾਤਰਾ ਵਿਚ ਹੈਰੋਇਨ ਬਰਾਮਦ ਹੋਈ ਹੈ। ਇਸ ਮੌਕੇ ਡੀ.ਐਸ.ਪੀ. ਗੁਰਵਿੰਦਰ ਸਿੰਘ ਨਾਗਰਾ, ਡੀ.ਐਸ.ਪੀ. ਯਾਦਵਿੰਦਰ ਸਿੰਘ ਤੇ ਥਾਣਾ ਚਾਟੀਵਿੰਡ ਦੇ ਮੁਖੀ ਇੰਸਪੈਕਟਰ ਹਰਚੰਦ ਸਿੰਘ ਵੀ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ ਹਨ ਅਤੇ ਅਗਲੇਰੀ ਜਾਂਚ ਆਰੰਭ ਦਿੱਤੀ ਹੈ। ਸੂਰਜਦੀਪ ਸਵਿਫਟ ਕਾਰ ਜੇ. ਕੇ. 02 ਸੀ.ਈ. 0075, ਹਾਂਡਾ ਇਮੇਜ ਡੀ.ਐਲ. 1 ਸੀ. ਟੀ. 9104 ਅਤੇ ਥਾਰ ਪੀ.ਬੀ. 02 ਈ.ਐਕਸ. 5280 ਤਿੰਨ ਗੱਡੀਆਂ ਦੀ ਵਰਤੋਂ ਕਰਦਾ ਸੀ। ਜੰਮੂ ਪੁਲਿਸ ਕੋਲ ਸਰਚ ਅਤੇ ਗ੍ਰਿਫ਼ਤਾਰੀ ਵਾਰੰਟ ਮੌਜੂਦ ਸਨ।

Ad Position 22
No active advertisement
ਪਿਛਲੀ ਖ਼ਬਰ ਈ.ਡੀ. ਹੁਣ ‘ਆਪ’ ਦੇ ਛੋਟੇ ਵਰਕਰਾਂ ਦੇ ਘਰ ਮਾਰ ਰਹੀ ਹੈ ਛਾਪੇ- ਅਰਵਿੰਦ ਕੇਜਰੀਵਾਲ ਅਗਲੀ ਖ਼ਬਰ ਅੱਜ ਤੋਂ ਸ਼ੁਰੂ ਹੋਵੇਗਾ ਪੰਜਾਬ ਕਾਂਗਰਸ ਬਾਰੇ ਤਿੰਨ ਦਿਨਾਂ ਦਾ ਵਿਚਾਰ-ਚਰਚਾ ਸੈਸ਼ਨ
Ad Position 24