10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਵੀਡੀਓ ਵਾਇਰਲ ਹੋਣ ਤੋਂ ਬਾਅਦ ਬਾਲ ਸੁਰੱਖਿਆ ਅਫ਼ਸਰ ਨੇ ਬੱਚੀ ਨੂੰ ਸਹੀ ਸਲਾਮਤ ਕੀਤਾ ਦਾਦੀ ਦੇ ਹਵਾਲੇ

ਤਰਨ ਤਾਰਨ, 16 ਜੂਨ (ਹਰਿੰਦਰ ਸਿੰਘ) — ਤਰਨ ਤਾਰਨ ਸ਼ਹਿਰ ਦੇ ਮੁਹੱਲਾ ਨਾਨਕਸਰ ਵਿਖੇ ਇਕ ਔਰਤ ਵਲੋਂ ਆਪਣੇ ਹੀ ਡੇਢ ਸਾਲ ਦੀ ਬੱਚੀ ਦੀ ਕੁੱਟਮਾਰ ਕਰਕੇ ਉਸ ਦੀ ਵੀਡੀਓ ਬਣਾਉਣ ਤੋਂ ਬਾਅਦ...

Ad Position 21
No active advertisement
ਅਜੀਤ ਡੈਸਕ 16-06-2026

ਤਰਨ ਤਾਰਨ, 16 ਜੂਨ (ਹਰਿੰਦਰ ਸਿੰਘ) — ਤਰਨ ਤਾਰਨ ਸ਼ਹਿਰ ਦੇ ਮੁਹੱਲਾ ਨਾਨਕਸਰ ਵਿਖੇ ਇਕ ਔਰਤ ਵਲੋਂ ਆਪਣੇ ਹੀ ਡੇਢ ਸਾਲ ਦੀ ਬੱਚੀ ਦੀ ਕੁੱਟਮਾਰ ਕਰਕੇ ਉਸ ਦੀ ਵੀਡੀਓ ਬਣਾਉਣ ਤੋਂ ਬਾਅਦ ‘ਲਿਵ ਇਨ ਰਿਲੇਸ਼ਨ’ ਵਿਚ ਰਹਿੰਦੇ ਨੌਜਵਾਨ ਨੂੰ ਭੇਜਦੀ ਸੀ, ਤਾਂ ਜੋ ਇਹ ਵੀਡੀਓ ਦੇਖ ਕੇ ਉਸ ਦਾ ਪਿਤਾ ਜਲਦੀ ਘਰ ਆ ਜਾਵੇ। ਬੱਚੀ ਦੀ ਕੁੱਟਮਾਰ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਸ ਦੀ ਸ਼ਿਕਾਇਤ 1098 ਹੈਲਪਲਾਈਨ ’ਤੇ ਕਰਨ ਤੋਂ ਬਾਅਦ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਰਜੇਸ਼ ਕੁਮਾਰ ਦੇ ਧਿਆਨ ਵਿਚ ਮਾਮਲਾ ਆਉਣ ਤੋਂ ਬਾਅਦ ਉਨ੍ਹਾਂ ਨੇ ਤੁਰੰਤ ਪੁਲਿਸ ਦੀ ਸਹਾਇਤਾ ਨਾਲ ਬੱਚੀ ਨੂੰ ਉਸ ਦੀ ਮਾਂ ਕੋਲੋਂ ਲਿਆ ਕੇ ਉਸ ਦੀ ਦਾਦੀ ਦੇ ਹਵਾਲੇ ਕਰ ਦਿੱਤਾ, ਜਦਕਿ ਆਪਣੀ ਬੱਚੀ ਨਾਲ ਕੁੱਟਮਾਰ ਕਰਨ ਵਾਲੀ ਔਰਤ ਨੂੰ ਥਾਣਾ ਸਿਟੀ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਇਸ ਸੰਬੰਧ ਵਿਚ ਜਾਣਕਾਰੀ ਦਿੰਦਿਆਂ ਜੈਮਲ ਸਿੰਘ ਪੁੱਤਰ ਹੀਰਾ ਸਿੰਘ ਵਾਸੀ ਮੁਰਾਦਪੁਰਾ ਨੇ ਦੱਸਿਆ ਕਿ ਉਹ ਸਿਮਰਨ ਨਾਮਕ ਲੜਕੀ ਨਾਲ ਲਿਵ ਇਨ ਰਿਲੇਸ਼ਨਸ਼ਿਪ ਵਿਚ ਰਹਿ ਰਿਹਾ ਹੈ ਅਤੇ ਉਨ੍ਹਾਂ ਦੀ ਡੇਢ ਸਾਲ ਦੀ ਬੱਚੀ ਹੈ। ਉਸ ਨੇ ਦੱਸਿਆ ਕਿ ਉਹ ਨਸ਼ਾ ਕਰਦਾ ਸੀ ਅਤੇ ਕੁਝ ਦਿਨ ਪਹਿਲਾਂ ਆਪਣੀ ਭੂਆ ਦੇ ਪਿੰਡ ਚਲਾ ਗਿਆ ਸੀ। ਸਿਮਰਨ ਨਾਲ ਉਸ ਦੀ ਗੱਲਬਾਤ ਹੁੰਦੀ ਰਹਿੰਦੀ ਸੀ। ਕੁਝ ਦਿਨ ਤੋਂ ਉਸ ਦੀ ਗੱਲ ਨਹੀਂ ਹੋਈ ਤਾਂ ਸਿਮਰਨ ਨੇ ਆਪਣੀ ਲੜਕੀ ਦੀ ਕੁੱਟਮਾਰ ਕਰਨ ਅਤੇ ਉਸ ਦਾ ਸਿਰ ਫੜ੍ਹ ਕੇ ਬਿਸਤਰੇ ਨਾਲ ਪਟਕਣ ਅਤੇ ਚਪੇੜਾਂ ਮਾਰਨ ਦੀ ਵੀਡੀਓ ਬਣਾ ਕੇ ਉਸ ਨੂੰ ਭੇਜ ਦਿੱਤੀ ਅਤੇ ਧਮਕੀ ਦਿੱਤੀ ਕਿ ਉਹ ਬੱਚੀ ਨੂੰ ਮਾਰ ਦੇਵੇਗੀ। ਉਸ ਨੇ ਦੱਸਿਆ ਕਿ ਜਦ ਉਹ ਵੀਡੀਓ ਉਸ ਨੇ ਦੇਖੀ ਤਾਂ ਉਸਦੀ ਸ਼ਿਕਾਇਤ ਤੁਰੰਤ 1098 ਹੈਲਪ ਲਾਈਨ ’ਤੇ ਕੀਤੀ। ਸ਼ਿਕਾਇਤ ਦੇ ਅਧਾਰ ’ਤੇ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਰਜੇਸ਼ ਕੁਮਾਰ ਨੇ ਥਾਣਾ ਸਿਟੀ ਦੀ ਪੁਲਿਸ ਨੂੰ ਆਪਣੇ ਨਾਲ ਲੈ ਕੇ ਸਿਮਰਨ ਦੇ ਘਰ ਛਾਪਾ ਮਾਰਿਆ ਅਤੇ ਉਥੋਂ ਬੱਚੀ ਨੂੰ ਰੈਸਕਿਊ ਕਰਕੇ ਬਾਲ ਭਲਾਈ ਕਮੇਟੀ ਤਰਨ ਤਾਰਨ ਕੋਲ ਪੇਸ਼ ਕੀਤਾ, ਜਿਥੇ ਬਾਲ ਭਲਾਈ ਕਮੇਟੀ ਵਲੋਂ ਹਾਲਾਤਾਂ ਨੂੰ ਦੇਖਦੇ ਹੋਏ ਬੱਚੀ ਨੂੰ ਉਸ ਦੀ ਦਾਦੀ ਸੁਖਵਿੰਦਰ ਕੌਰ ਦੇ ਸਪੁਰਦ ਕਰ ਦਿੱਤਾ ਗਿਆ। ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਰਾਜੇਸ਼ ਕੁਮਾਰ ਨੇ ਦੱਸਿਆ ਕਿ ਗੱਲ ਸਾਹਮਣੇ ਆਈ ਹੈ ਕਿ ਜੈਮਲ ਸਿੰਘ ਅਤੇ ਸਿਮਰਨ ਦੋਵੇਂ ਹੀ ਨਸ਼ਾ ਕਰਦੇ ਹਨ। ਜੈਮਲ ਸਿੰਘ ਆਪਣੀ ਭੂਆ ਕੋਲ ਗਿਆ ਹੋਇਆ ਸੀ, ਜਿਥੋਂ ਉਸ ਨੂੰ ਵਾਪਸ ਆਪਣੇ ਕੋਲ ਲਿਆਉਣ ਲਈ ਸਿਮਰਨ ਨੇ ਆਪਣੀ ਲੜਕੀ ਦੀ ਬੇਰਹਿਮੀ ਨਾਲ ਕੁੱਟਮਾਰ ਕਰਕੇ ਉਸ ਨੂੰ ਮਾਰਨ ਦੀ ਧਮਕੀ ਦੇ ਕੇ ਜੈਮਲ ਸਿੰਘ ਨੂੰ ਮੋਬਾਈਲ ’ਤੇ ਭੇਜੀ, ਤਾਂ ਜੋ ਉਹ ਜਲਦੀ ਘਰ ਆ ਜਾਵੇ। ਉਨ੍ਹਾਂ ਦੱਸਿਆ ਕਿ ਬੱਚੀ ਪੂਰੀ ਤਰ੍ਹਾਂ ਠੀਕ ਠਾਕ ਹੈ ਅਤੇ ਇਸ ਸੰਬੰਧੀ ਸਾਰੀਆਂ ਕਾਨੂੰਨੀ ਪ੍ਰਕਿਰਿਆਵਾਂ ਪੂਰੀਆਂ ਕੀਤੀਆਂ ਜਾ ਰਹੀਆਂ ਹਨ।

Ad Position 22
No active advertisement
ਪਿਛਲੀ ਖ਼ਬਰ ਫਰਾਂਸ ਦੇ ਏਵੀਅਨ ਵਿਚ ਜੀ-7 ਸਿਖਰ ਸੰਮੇਲਨ ਦੇ ਆਊਟਰੀਚ ਸੈਸ਼ਨ ਵਿਚ ਸ਼ਾਮਲ ਹੋਏ ਪ੍ਰਧਾਨ ਮੰਤਰੀ ਮੋਦੀ ਅਗਲੀ ਖ਼ਬਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਥੋੜੀ ਦੇਰ ਚ ਪਹੁੰਚ ਰਹੇ ਹਨ ਹਲਕਾ ਚੱਬੇਵਾਲ ਦੇ ਪਿੰਡ ਬਿਹਾਲਾ
Ad Position 24